ਬਜਟ 2019 : ਸੋਨਾ ਹੋਵੇਗਾ ਮਹਿੰਗਾ, ਕਸਟਮ ਡਿਊਟੀ 2.5 ਫੀਸਦੀ ਵਧੀ

07/05/2019 1:15:38 PM

ਨਵੀਂ ਦਿੱਲੀ— ਹੁਣ ਸੋਨਾ ਖਰੀਦਣਾ ਹੋਰ ਮਹਿੰਗਾ ਹੋਣ ਜਾ ਰਿਹਾ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਬਜਟ 2019-20 'ਚ ਸੋਨੇ 'ਤੇ ਦਰਾਮਦ ਡਿਊਟੀ ਹੋਰ ਵਧਾ ਕੇ 12.5 ਫੀਸਦੀ ਕਰ ਦਿੱਤੀ ਹੈ, ਜੋ ਪਹਿਲਾਂ 10 ਫੀਸਦੀ ਸੀ। ਨੋਟਬੰਦੀ ਅਤੇ ਜੀ. ਐੱਸ. ਟੀ. ਲਾਗੂ ਹੋਣ ਪਿੱਛੋਂ ਪ੍ਰੇਸ਼ਾਨੀ ਦਾ ਸਾਹਮਣਾ ਕਰਨ ਵਾਲੇ ਰਤਨ ਤੇ ਗਹਿਣਾ ਉਦਯੋਗ ਨੂੰ ਇਸ ਨਾਲ ਵੱਡਾ ਝਟਕਾ ਲੱਗਾ ਹੈ।
 

 

ਉੱਥੇ ਹੀ, ਸੋਨਾ ਮਹਿੰਗਾ ਹੋਣ ਨਾਲ ਸਭ ਤੋਂ ਵੱਧ ਝਟਕਾ ਮਹਿਲਾਵਾਂ ਨੂੰ ਲੱਗੇਗਾ। ਸਰਕਾਰ ਨੇ ਵਪਾਰ ਘਾਟਾ ਘੱਟ ਕਰਨ ਦੇ ਮਕਸਦ ਨਾਲ ਸੋਨੇ ਦੀ ਦਰਾਮਦ ਘਟਾਉਣ ਲਈ ਦਰਾਮਦ ਡਿਊਟੀ ਵਧਾਈ ਹੈ।
ਇਸ ਦੇ ਇਲਾਵਾ ਸਰਕਾਰ ਨੇ ਬਜਟ 'ਚ ਕਾਜੂ 'ਤੇ ਕਸਟਮ ਡਿਊਟੀ ਵਧਾ ਕੇ 70 ਫੀਸਦੀ ਕਰ ਦਿੱਤੀ ਹੈ, ਨਾਲ ਹੀ ਪੀ. ਵੀ. ਸੀ. 'ਤੇ ਵੀ ਡਿਊਟੀ 10 ਫੀਸਦੀ ਹੋ ਗਈ ਹੈ। ਉੱਥੇ ਹੀ, ਚਾਂਦੀ ਵੀ ਹੁਣ 12.5 ਫੀਸਦੀ ਕਸਟਮ ਡਿਊਟੀ ਦੇ ਦਾਇਰੇ 'ਚ ਆ ਗਈ ਹੈ, ਯਾਨੀ ਇਨ੍ਹਾਂ ਸਭ ਚੀਜ਼ਾਂ ਲਈ ਹੁਣ ਤੁਹਾਨੂੰ ਜੇਬ ਢਿੱਲੀ ਕਰਨੀ ਪੈ ਸਕਦੀ ਹੈ ਕਿਉਂਕਿ ਡਿਊਟੀ ਵਧਣ ਨਾਲ ਇਨ੍ਹਾਂ ਸਭ ਦੀ ਦਰਾਮਦ ਮਹਿੰਗੀ ਹੋ ਜਾਣ ਰਹੀ ਹੈ। ਲਿਹਾਜਾ ਬਾਜ਼ਾਰ 'ਚ ਜਿਨ੍ਹਾਂ ਦੀ ਭਾਰੀ ਮੰਗ ਹੈ ਉਨ੍ਹਾਂ ਚੀਜ਼ਾਂ ਲਈ ਗਾਹਕਾਂ ਨੂੰ ਵੱਧ ਪੈਸੇ ਖਰਚ ਕਰਨੇ ਪੈਣਗੇ। ਸਰਕਾਰ ਨੇ ਵਾਹਨਾਂ ਦੇ ਪਾਰਟਸ 'ਤੇ ਵੀ ਦਰਾਮਦ ਡਿਊਟੀ ਲਾ ਦਿੱਤੀ ਹੈ ਤੇ ਸਿੰਥੈਟਿਕ ਰਬੜ ਵੀ ਮਹਿੰਗੀ ਹੋਵੇਗੀ।


Related News