ਸੋਨਾ 200 ਰੁਪਏ ਡਿੱਗਾ, ਚਾਂਦੀ 80 ਰੁ: ਹੋਈ ਸਸਤੀ

04/15/2019 3:49:30 PM

ਨਵੀਂ ਦਿੱਲੀ— ਸੋਮਵਾਰ ਸੋਨੇ ਦੀ ਕੀਮਤ 'ਚ ਗਿਰਾਵਟ ਦਰਜ ਕੀਤੀ ਗਈ। ਦਿੱਲੀ ਸਰਾਫਾ ਬਾਜ਼ਾਰ 'ਚ ਸੋਨੇ ਦੀ ਕੀਮਤ 200 ਰੁਪਏ ਘੱਟ ਕੇ 32,620 ਰੁਪਏ ਪ੍ਰਤੀ ਦਸ ਗ੍ਰਾਮ ਹੋ ਗਈ। ਉੱਥੇ ਹੀ, ਉਦਯੋਗਿਕ ਤੇ ਸਿੱਕਾ ਨਿਰਮਾਤਾਵਾਂ ਦੀ ਮੰਗ ਸੁਸਤ ਰਹਿਣ ਨਾਲ 80 ਰੁਪਏ ਸਸਤੀ ਹੋ ਕੇ 38,100 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ। ਵਿਦੇਸ਼ੀ ਬਾਜ਼ਾਰਾਂ 'ਚ ਸੋਨਾ ਇਕ ਹਫਤੇ ਦੇ ਹੇਠਲੇ ਪੱਧਰ 'ਤੇ ਰਿਹਾ।

ਸੋਨਾ ਹਾਜ਼ਰ ਤਿੰਨ ਡਾਲਰ ਦੀ ਗਿਰਾਵਟ 'ਚ 1,287.15 ਡਾਲਰ ਪ੍ਰਤੀ ਔਂਸ 'ਤੇ ਵਿਕਿਆ। ਜੂਨ ਦਾ ਅਮਰੀਕੀ ਸੋਨਾ ਵਾਇਦਾ 5.10 ਡਾਲਰ ਕਮਜ਼ੋਰ ਹੋ ਕੇ 1,290.10 ਡਾਲਰ ਪ੍ਰਤੀ ਔਂਸ 'ਤੇ ਰਿਹਾ।
ਬਾਜ਼ਾਰ ਮਾਹਰਾਂ ਮੁਤਾਬਕ, ਚੀਨ ਦੇ ਬਰਾਮਦ ਅੰਕੜੇ ਵਧੀਆ ਆਉਣ ਅਤੇ ਅਮਰੀਕਾ ਨਾਲ ਉਸ ਦੇ ਵਪਾਰਕ ਰਿਸ਼ਤਿਆਂ 'ਚ ਸੁਧਾਰ ਦੀ ਉਮੀਦ ਨਾਲ ਨਿਵੇਸ਼ਕਾਂ ਨੇ ਸੋਨੇ ਦੀ ਬਜਾਏ ਸਟਾਕਸ ਮਾਰਕੀਟ 'ਚ ਨਿਵੇਸ਼ ਕੀਤਾ। ਇਸ ਨਾਲ ਏਸ਼ੀਆਈ ਬਾਜ਼ਾਰ ਨੌ ਮਹੀਨਿਆਂ ਦੇ ਉੱਚੇ ਪੱਧਰ 'ਤੇ ਪਹੁੰਚ ਗਏ ਅਤੇ ਸੋਨੇ 'ਤੇ ਦਬਾਅ ਰਿਹਾ। ਕੌਮਾਂਤਰੀ ਬਾਜ਼ਾਰ 'ਚ ਚਾਂਦੀ ਹਾਜ਼ਰ 14.93 ਡਾਲਰ ਪ੍ਰਤੀ ਔਂਸ 'ਤੇ ਟਿਕੀ ਰਹੀ।


Related News