ਸੋਨੇ ਦੀਆਂ ਕੀਮਤਾਂ ਨੇ ਬਣਾਇਆ ਨਵਾਂ ਰਿਕਾਰਡ, ਚਾਂਦੀ ਵੀ ਚਮਕੀ

07/10/2020 5:35:02 PM

ਨਵੀਂ ਦਿੱਲੀਂ : ਸੰਸਾਰਿਕ ਬਾਜ਼ਾਰ ਵਿਚ ਕੀਮਤੀ ਧਾਤਾਂ ਦੀ ਕੀਮਤ ਵਿਚ ਆਈ ਤੇਜ਼ੀ ਨਾਲ ਦਿੱਲੀ ਸਰਾਫਾ ਬਾਜ਼ਾਰ ਵਿਚ ਸੋਨੇ ਦਾ ਭਾਅ ਵੀਰਵਾਰ ਨੂੰ 232 ਰੁਪਏ ਦੀ ਤੇਜੀ ਨਾਲ 50,184 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ। ਬੁੱਧਵਾਰ ਨੂੰ ਸੋਨਾ 49,952 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ। ਚਾਂਦੀ ਦੀ ਕੀਮਤ ਵੀ 1,275 ਰੁਪਏ ਦੇ ਉਛਾਲ ਨਾਲ 52,930 ਰੁਪਏ ਪ੍ਰਤੀ ਕਿੱਲੋਗ੍ਰਾਮ 'ਤੇ ਬੰਦ ਹੋਈ ਜੋ ਕੀਮਤ ਬੁੱਧਵਾਰ ਨੂੰ 51,655 ਰੁਪਏ ਪ੍ਰਤੀ ਕਿੱਲੋਗ੍ਰਾਮ ਸੀ।

ਅੰਤਰਰਾਸ਼ਟਰੀ ਬਾਜ਼ਾਰ ਵਿਚ ਸੋਨਾ ਲਾਭ ਦੇ ਨਾਲ 1,813 ਡਾਲਰ ਪ੍ਰਤੀ ਔਂਸ ਅਤੇ ਚਾਂਦੀ 18.94 ਡਾਲਰ ਪ੍ਰਤੀ ਔਂਸ 'ਤੇ ਬੰਦ ਹੋਇਆ। ਐਚ.ਡੀ.ਐਫ.ਸੀ. ਸਕਿਓਰਿਟੀਜ਼ ਦੇ ਸੀਨੀਅਰ ਵਿਸ਼ਲੇਸ਼ਕ (ਜਿੰਸ) ਤਪਨ ਪਟੇਲ ਨੇ ਕਿਹਾ, 'ਕੋਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ਨੂੰ ਲੈ ਕੇ ਊਪਜੀਆਂ ਚਿੰਤਾਵਾਂ  ਦੌਰਾਨ ਸੁਰੱਖਿਅਤ ਨਿਵੇਸ਼ ਦੇ ਬਦਲ ਦੇ ਬਤੌਰ ਕੀਮਤੀ ਧਾਤਾਂ ਦੀ ਲਿਵਾਲੀ ਵਧਣ ਨਾਲ ਸੋਨੇ ਦੀਆਂ ਕੀਮਤਾਂ ਵਿਚ ਤੇਜੀ ਆਈ।'

ਡਾਲਰ ਦੇ ਮੁਕਾਬਲੇ ਰੁਪਇਆ ਤੇਜ਼ੀ ਨਾਲ ਬੰਦ
ਡਾਲਰ ਦੀ ਨਰਮੀ ਤੇ ਘਰੇਲੂ ਸ਼ੇਅਰ ਬਾਜ਼ਾਰਾਂ ਦੀ ਤੇਜ਼ੀ ਦੇ ਦਮ 'ਤੇ ਵੀਰਵਾਰ ਨੂੰ ਕਰੰਸੀ ਬਾਜ਼ਾਰ 'ਚ ਰੁਪਿਆ ਬੜ੍ਹਤ 'ਚ ਰਿਹਾ। ਕਾਰੋਬਾਰ ਦੀ ਸਮਾਪਤੀ 'ਤੇ ਰੁਪਿਆ ਤਿੰਨ ਪੈਸੇ ਦੀ ਤੇਜ਼ੀ ਨਾਲ 74.99 ਪ੍ਰਤੀ ਡਾਲਰ 'ਤੇ ਬੰਦ ਹੋਇਆ। ਕਾਰੋਬਾਰੀਆਂ ਨੇ ਕਿਹਾ ਕਿ ਘਰੇਲੂ ਸ਼ੇਅਰ ਬਾਜ਼ਾਰਾਂ 'ਚ ਤੇਜ਼ੀ ਅਤੇ ਵਿਦੇਸ਼ੀ ਬਾਜ਼ਾਰਾਂ 'ਚ ਡਾਲਰ ਦੀ ਨਰਮੀ ਨੇ ਰੁਪਏ ਨੂੰ ਸਮਰਥਨ ਦਿੱਤਾ। ਹਾਲਾਂਕਿ, ਵਿਦੇਸ਼ੀ ਨਿਵੇਸ਼ਕਾਂ ਦੀ ਨਿਕਾਸੀ ਤੇ ਕੋਰੋਨਾ ਵਾਇਰਸ ਸੰਕਰਮਣ ਦੇ ਮਾਮਲਿਆਂ 'ਚ ਵਾਧੇ ਨੇ ਰੁਪਏ 'ਤੇ ਨਾਕਾਰਾਤਮਕ ਅਸਰ ਪਾਇਆ। ਕਾਰੋਬਾਰ ਦੇ ਸ਼ੁਰੂ 'ਚ ਰੁਪਿਆ ਅੱਜ 74.94 'ਤੇ ਖੁੱਲ੍ਹਾ ਪਰ ਬਾਅਦ 'ਚ ਇਸ ਨੇ ਸ਼ੁਰੂਆਤ ਤੇਜ਼ੀ ਗੁਆ ਦਿੱਤੀ ਅਤੇ ਅਖੀਰ 'ਚ ਕੱਲ ਦੇ ਬੰਦ ਪੱਧਰ ਤੋਂ 3 ਪੈਸੇ ਦੀ ਬੜ੍ਹਤ ਨਾਲ 74.99 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਇਆ। ਬੁੱਧਵਾਰ ਨੂੰ ਰੁਪਿਆ 75.02 ਰੁਪਏ ਪ੍ਰਤੀ ਡਾਲਰ 'ਤੇ ਰਿਹਾ ਸੀ। ਉਥਲ-ਪੁਥਲ ਭਰੇ ਕਾਰੋਬਾਰ 'ਚ ਰੁਪਿਆ 74.91 ਪ੍ਰਤੀ ਡਾਲਰ ਦੇ ਦਿਨ ਦੇ ਉੱਚੇ ਪੱਧਰ ਅਤੇ 75.07 ਪ੍ਰਤੀ ਡਾਲਰ ਦੇ ਹੇਠਲ ਪੱਧਰ ਦੇ ਦਾਇਰੇ 'ਚ ਰਿਹਾ।


cherry

Content Editor

Related News