ਸੋਨਾ 80 ਰੁਪਏ, ਚਾਂਦੀ 335 ਰੁਪਏ ਕਮਜ਼ੋਰ

07/20/2019 3:57:15 PM

ਨਵੀਂ ਦਿੱਲੀ—ਸੰਸਾਰਕ ਪੱਧਰ 'ਤੇ ਹਫਤਾਵਾਰ 'ਤੇ ਪੀਲੀ ਧਾਤੂ ਦੇ ਕਮਜ਼ੋਰ ਰਹਿਣ ਅਤੇ ਸਥਾਨਕ ਗਹਿਣਾ ਮੰਗ 'ਚ ਗਿਰਾਵਟ ਨਾਲ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ ਸ਼ਨੀਵਾਰ ਨੂੰ 80 ਰੁਪਏ ਟੁੱਟ ਕੇ 35,870 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਆ ਗਈ ਹੈ। ਚਾਂਦੀ ਵੀ 335 ਰੁਪਏ ਫਿਸਲ ਕੇ 41,700 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਭਾਅ ਵਿਕੀ। ਲੰਡਨ ਅਤੇ ਨਿਊਯਾਰਕ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਸ਼ੁੱਕਰਵਾਰ ਨੂੰ ਉਥੇ ਸੋਨੇ 'ਚ ਇਕ ਫੀਸਦੀ ਤੋਂ ਜ਼ਿਆਦਾ ਗਿਰਾਵਟ ਰਹੀ। ਹਾਲਾਂਕਿ ਕੁਝ ਦੇਰ ਦੇ ਲਈ ਪੀਲੀ ਧਾਤੂ 1,450 ਡਾਲਰ ਪ੍ਰਤੀ ਔਂਸ ਦਾ ਅੰਕੜਾ ਪਾਰ ਕਰਨ 'ਚ ਵੀ ਸਫਲ ਰਹੀ ਜੋ ਛੇ ਸਾਲ ਦਾ ਇਸ ਦਾ ਸਭ ਤੋਂ ਉੱਚਾ ਪੱਧਰ ਹੈ। ਪਰ ਬਾਅਦ 'ਚ ਮੁਨਾਫਾ ਵਸੂਲੀ ਅਤੇ ਮਜ਼ਬੂਤ ਡਾਲਰ ਦੇ ਦਬਾਅ 'ਚ ਸੋਨਾ ਇਕ ਫੀਸਦੀ ਟੁੱਟ ਗਿਆ ਹੈ। ਹਫਤਾਵਾਰ 'ਤੇ ਅਗਸਤ ਦਾ ਅਮਰੀਕੀ ਸੋਨਾ ਵਾਇਦਾ ਵੀ 1.60 ਡਾਲਰ ਦੀ ਗਿਰਾਵਟ 'ਚ 1,425.10 ਡਾਲਰ ਪ੍ਰਤੀ ਔਂਸ ਬੋਲਿਆ ਗਿਅ ਹੈ। ਚਾਂਦੀ ਹਾਜ਼ਿਰ 0.18 ਡਾਲਰ ਫਿਸਲ ਕੇ 16.18 ਡਾਲਰ ਪ੍ਰਤੀ ਔਂਸ ਬੋਲੀ ਗਈ।


Aarti dhillon

Content Editor

Related News