ਗੋਦਰੇਜ ਪ੍ਰਾਪਰਟੀ ''ਤੇ ਮਹਾਰੇਰਾ ਨੇ ਲਗਾਇਆ 30 ਲੱਖ ਰੁਪਏ ਦਾ ਜ਼ੁਰਮਾਨਾ
Tuesday, Sep 10, 2019 - 01:50 PM (IST)

ਨਵੀਂ ਦਿੱਲੀ—ਮਹਾਰਾਸ਼ਟਰ ਰੀਅਲ ਅਸਟੇਟ ਰੈਗੂਲੇਟਰੀ ਅਥਾਰਟੀ (ਮਹਾਰੇਰਾ) ਨੇ ਗੋਦਰੇਜ਼ ਪ੍ਰਾਪਰਟੀ 'ਤੇ 30 ਲੱਖ ਦਾ ਜ਼ੁਰਮਾਨਾ ਲਗਾਇਆ ਹੈ। ਗੋਦਰੇਜ ਪ੍ਰਾਪਰਟੀ ਦੇ ਖਿਲਾਫ ਰਜਿਸਟ੍ਰੇਸ਼ਨ ਦੇ ਬਿਨ੍ਹਾਂ ਵਿਗਿਆਪਨ ਕਰਨ ਲਈ ਜ਼ੁਰਮਾਨਾ ਲਗਾਇਆ ਹੈ। ਜਾਣਕਾਰੀ ਮੁਤਾਬਕ ਸ਼ਿਕਾਇਤ ਦੇ ਸਮੇਂ ਪ੍ਰੀ-ਲਾਂਚ ਪ੍ਰਾਜੈਕਟ ਰੇਰਾ (ਰੇਰਾ) 'ਚ ਰਜਿਸਟਰਡ ਨਹੀਂ ਸੀ। ਇਹ ਜ਼ੁਰਮਾਨਾ ਰੇਰਾ ਕਾਨੂੰਨ ਦੇ ਸੈਕਸ਼ਨ3 (1) ਦੇ ਤਹਿਤ ਲਗਾਇਆ ਗਿਆ ਹੈ।
ਗੋਦਰੇਜ ਪ੍ਰਾਪਰਟੀ ਦੇ ਵਲੋਂ ਮੁੰਬਈ ਅਤੇ ਪੁਣੇ 'ਚ ਪ੍ਰੀ-ਲਾਂਚ ਆਫਰ ਦੇ 30 ਹਾਰਡਿੰਗ ਲਗਾਏ ਗਏ ਸਨ। ਪ੍ਰਤੀ ਹੋਰਡਿੰਗ ਮਹਾਰੇਰਾ ਨੇ 1 ਲੱਖ ਰੁਪਏ ਜ਼ੁਰਮਾਨਾ ਲਗਾਇਆ ਹੈ। ਇਹ ਜ਼ੁਰਮਾਨਾ ਮੁੰਬਈ ਦੇ ਗੋਦਰੇਜ ਨਿਰਮਾਣ ਪ੍ਰਾਜੈਕਟ ਨਾਲ ਸੰਬੰਧਤ ਹੈ। ਜਾਣਕਾਰੀ ਮੁਤਾਬਕ ਸ਼ਿਕਾਇਤ ਦੇ ਬਾਅਦ ਕੰਪਨੀ ਨੇ ਪ੍ਰਾਜੈਕਟ ਦਾ ਰਜਿਸਟ੍ਰੇਸ਼ਨ ਕਰ ਲਿਆ ਹੈ।