1200 ਰੁਪਏ ਲੀਟਰ ਵਿਕ ਰਿਹਾ ਬੱਕਰੀ ਦਾ ਦੁੱਧ, ਡੇਂਗੂ ਕਾਰਨ ਵਧੀ ਕੀਮਤ

11/25/2017 2:36:27 PM

ਨਵੀਂ ਦਿੱਲੀ—ਸ਼ਹਿਰ 'ਚ ਡੇਂਗੂ ਦੇ ਵਧਦੇ ਮਰੀਜ਼ਾਂ ਦੀ ਵਜ੍ਹਾਂ ਨਾਲ ਇਸਦੇ ਇਲਾਜ ਲਈ ਬੱਕਰੀ ਦੇ ਦੁੱਧ ਦੀ ਡਿਮਾਂਡ ਵਧ ਗਈ ਹੈ। ਇਨ੍ਹਾਂ ਦਿਨ੍ਹਾਂ 'ਚ ਜਿਥੇ ਬੱਕਰੀ ਦਾ ਦੁੱਧ 1 ਹਜ਼ਾਰ ਰੁਪਏ ਤੋਂ ਲੈ ਕੇ 1200 ਰੁਪਏ ਲੀਟਰ ਤੱਕ ਵਿਕ ਰਿਹਾ ਹੈ। ਇਸੇ ਨੂੰ 50 ਗ੍ਰਾਮ 100 ਗ੍ਰਾਮ ਦੇ ਹਿਸਾਬ ਨਾਲ ਵੀ ਵੇਚਿਆ ਜਾ ਰਿਹਾ ਹੈ। ਕੁਝ ਥਾਵਾਂ 'ਤੇ ਇਸ ਨੂੰ ਚਾਹ ਦੇ ਇਕ ਗਿਲਾਸ 'ਚ ਵੀ ਵੇਚਦੇ ਹਨ। ਇਕ ਗਿਲਾਸ ਦੀ ਕੀਮਤ 100 ਤੋਂ 150 ਰੁਪਏ ਤੱਕ ਹੈ।
ਡੇਂਗੂ ਕਾਰਨ ਬੱਕਰੀ ਦੇ ਦੁੱਧ ਦੀ ਕੀਮਤ ਵਧਦੀ ਗਈ
-ਦਰਅਸਲ, ਡੇਂਗੂ ਦੀ ਬੀਮਾਰੀ 'ਚ ਕਿਸੇ ਵੀ ਮਰੀਜ਼ 'ਚ ਪਲੇਟਲੇਟਸ ਦੀ ਸੰਖਿਆ ਤੇਜ਼ੀ ਨਾਲ ਘਟਣ ਲੱਗਦੀ ਹੈ ਅਤੇ ਇਮਊਨਿਟੀ ਘੱਟ ਜਾਂਦੀ ਹੈ।
-ਅਜਿਹਾ ਦਾਅਵਾ ਕੀਤਾ ਜਾਂਦਾ ਹੈ ਕਿ ਬਕਰੀ ਦੇ ਦੁੱਧ 'ਚ ਇਮਊਨਿਟੀ ਨੂੰ ਵਧਾਉਣ ਦੇ ਗੁਣ ਹੁੰਦੇ ਹਨ। ਡਾਰਟਰ ਵੀ ਮਰੀਜ਼ਾਂ ਨੂੰ ਆਨ ਪ੍ਰਿਸਿਕਸ਼ਨ ਤਾਂ ਨਹੀ ਪਰ ਬੱਕਰੀ ਦਾ ਦੁੱਧ ਪੀਣ ਦੀ ਸਲਾਹ ਦਿੰਦੇ ਰਹੇ ਹਨ।
-ਕਿਹਾ ਜਾਂਦਾ ਹੈ ਕਿ ਇਸ ਦੁੱਧ ਨਾਲ ਹਫਤੇ-ਦਸ ਦਿਨ 'ਚ ਪਲੇਟਲੇਟਸ ਤੇਜ਼ੀ ਨਾਲ ਵੱਧਦੇ ਹਨ।


Related News