ਤਕਨੀਕੀ ਖਾਮੀ ਕਾਰਨ ਗੋਏਅਰ ਦੇ ਦਿੱਲੀ ਆ ਰਹੇ ਜਹਾਜ਼ ਨੂੰ ਨਾਗਪੁਰ ''ਚ ਉਤਾਰਿਆ

Saturday, Apr 27, 2019 - 03:37 PM (IST)

ਤਕਨੀਕੀ ਖਾਮੀ ਕਾਰਨ ਗੋਏਅਰ ਦੇ ਦਿੱਲੀ ਆ ਰਹੇ ਜਹਾਜ਼ ਨੂੰ ਨਾਗਪੁਰ ''ਚ ਉਤਾਰਿਆ

ਨਵੀਂ ਦਿੱਲੀ—ਨਿੱਜੀ ਹਵਾਬਾਜ਼ੀ ਕੰਪਨੀ ਗੋਏਅਰ ਦੇ ਇਕ ਜਹਾਜ਼ 'ਚ ਦਬਾਅ ਬਣਾਉਣ ਵਾਲੀ ਪ੍ਰਣਾਲੀ 'ਚ ਉਡਾਣ ਦੇ ਦੌਰਾਨ ਤਕਨੀਕੀ ਖਾਮੀ ਆਉਣ ਕਾਰਨ ਜਹਾਜ਼ ਨੂੰ ਨਾਗਪੁਰ 'ਚ ਉਤਾਰਨਾ ਪਿਆ। ਇਹ ਜਹਾਜ਼ ਸ਼ੁੱਕਰਵਾਰ ਨੂੰ ਬੰਗਲੁਰੂ ਤੋਂ ਦਿੱਲੀ ਆ ਰਿਹਾ ਸੀ। ਕੰਪਨੀ ਨੇ ਇਹ ਜਾਣਕਾਰੀ ਦਿੱਤੀ। ਕੰਪਨੀ ਨੇ ਕਿਹਾ ਕਿ ਇਹ ਏ320 ਸੀ.ਈ.ਓ.ਜਹਾਜ਼ ਸੀ। ਜਹਾਜ਼ 'ਚ 151 ਯਾਤਰੀ ਸਵਾਰ ਸਨ।


author

Aarti dhillon

Content Editor

Related News