ਟੀ2 ''ਚ ਸੰਚਾਲਨ ਤਬਦੀਲ ਕਰੇਗੀ ਗੋਅ ਏਅਰ

Saturday, Oct 14, 2017 - 10:33 AM (IST)

ਨਵੀਂ ਦਿੱਲੀ—ਬਜਟ ਏਅਰਲਾਈਨ ਗੋਅ ਏਅਰ ਦਿੱਲੀ ਹਵਾਈ ਅੱਡੇ 'ਤੇ ਆਪਣੇ ਸਮੂਚੇ ਸੰਚਾਲਨ ਨੂੰ 29 ਅਕਤੂਬਰ ਤੋਂ ਟਰਮੀਨਲ 2 ਟੀ2 'ਚ ਤਬਦੀਲ ਕਰੇਗੀ। ਟੀ 1 ਦਾ ਵਿਸਤਾਰ ਕੰਮ ਪੂਰਾ ਹੋਣ ਤੱਕ ਗੋਅ ਏਅਰ ਟੀ2 ਤੋਂ ਸੰਚਾਲਨ ਕਰੇਗੀ। ਇਕ ਬਿਆਨ 'ਚ ਇਹ ਜਾਣਕਾਰੀ ਦਿੱਤੀ ਗਈ ਹੈ। ਗੋਅ ਏਅਰ ਪਹਿਲੀ ਹਵਾਬਾਜ਼ੀ ਕੰਪਨੀ ਹੈ ਜਿਸ ਨੇ ਪੁਨਰਗਠਿਤ ਟੀ2 'ਤੇ ਆਪਣਾ ਸੰਚਾਲਨਾ ਤਬਦੀਲ ਕਰਨ ਦੀ ਸਹਿਮਤੀ ਦਿੱਤੀ ਹੈ। 
ਉਧਰ ਉਸ ਦੀ ਵਿਰੋਧੀ ਇੰਡੀਗੋ ਅਤੇ ਸਪਾਇਸ ਜੈੱਟ ਨੇ ਅਜੇ ਹਵਾਈ ਅੱਡਾ ਸੰਚਾਲਨ ਦੀਆਂ ਆਪਣੀਆਂ ਉੱਡਾਣਾਂ ਨੂੰ ਅਧੂਰੇ ਰੂਪ ਨਾਲ ਟੀ2 'ਚ ਤਬਦੀਲ ਕਰਨ ਦੀ ਸਹਿਮਤੀ ਨਹੀਂ ਦਿੱਤੀ ਹੈ। ਹਵਾਈ ਅੱਡਾ ਸੰਚਾਲਨ ਡਾਇਲ ਅਤੇ ਗੋਅ ਏਅਰ ਨੇ ਸਾਂਝੇ ਬਿਆਨ 'ਚ ਕਿਹਾ ਕਿ ਟੀ2 29 ਅਕਤੂਬਰ ਤੋਂ ਸੰਚਾਲਨ 'ਚ ਆਵੇਗਾ। ਬਿਆਨ 'ਚ ਕਿਹਾ ਗਿਆ ਹੈ ਕਿ ਗੋਅ ਏਅਰ ਪਹਿਲੀ ਹਵਾਬਾਜ਼ੀ ਕੰਪਨੀ ਹੈ ਜਿਸ ਨੇ ਡਾਇਲ ਦੇ ਪ੍ਰਸਤਾਵ ਨੂੰ ਸਵੀਕਾਰ ਕਰਦੇ ਹੋਏ ਆਪਣੇ ਸਮੂਚੇ ਸੰਚਾਲਨ ਨੂੰ ਟੀ2 'ਚ ਤਬਦੀਲ ਕਰਨ ਦੀ ਸਹਿਮਤੀ ਦਿੱਤੀ ਹੈ। ਉਧਰ 29 ਅਕਤੂਬਰ ਤੋਂ ਉਥੇ ਸੰਚਾਲਨ ਕਰੇਗੀ।


Related News