Go First ਨੇ ਹੁਣ 30 ਮਈ ਤਕ ਰੱਦ ਕੀਤੀਆਂ ਫ਼ਲਾਈਟਾਂ, ਟਿਕਟਾਂ ਦੇ ਪੈਸੇ ਰਿਫੰਡ ਕਰਨ ਬਾਰੇ ਕਹੀ ਇਹ ਗੱਲ

Saturday, May 27, 2023 - 05:07 AM (IST)

Go First ਨੇ ਹੁਣ 30 ਮਈ ਤਕ ਰੱਦ ਕੀਤੀਆਂ ਫ਼ਲਾਈਟਾਂ, ਟਿਕਟਾਂ ਦੇ ਪੈਸੇ ਰਿਫੰਡ ਕਰਨ ਬਾਰੇ ਕਹੀ ਇਹ ਗੱਲ

ਬਿਜ਼ਨਸ ਡੈਸਕ: Go First ਏਅਰਲਾਈਨਜ਼ ਨੇ ਸ਼ਨੀਵਾਰ ਨੂੰ ਐਲਾਨ ਕੀਤਾ ਹੈ ਕਿ ਉਸ ਦਾ ਫਲਾਈਟ ਸੰਚਾਲਨ 30 ਮਈ ਤੱਕ ਮੁਅੱਤਲ ਰਹੇਗਾ ਅਤੇ ਯਾਤਰੀਆਂ ਨੂੰ ਪੂਰਾ ਰਿਫੰਡ ਜਾਰੀ ਕੀਤਾ ਜਾਵੇਗਾ। Go First ਨੇ ਸੰਚਾਲਨ ਸਮੱਸਿਆਵਾਂ ਦਾ ਹਵਾਲਾ ਦਿੰਦੇ ਹੋਏ 30 ਮਈ 2023 ਤੱਕ ਸਾਰੀਆਂ ਉਡਾਣਾਂ ਨੂੰ ਰੱਦ ਕਰਨ ਦਾ ਫ਼ੈਸਲਾ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ - ਕੁੜੀ ਨਾਲ ਘਰੋਂ ਭੱਜੇ ਨੌਜਵਾਨ ਨੂੰ ਪੁਲਸ ਨੇ ਕੀਤਾ ਕਾਬੂ, ਹਿਰਾਸਤ ਦੌਰਾਨ ਹੋਈ ਮੌਤ; 5 ਮੁਲਾਜ਼ਮ ਮੁਅੱਤਲ

ਏਅਰਲਾਈਨ ਵੱਲੋਂ ਕਿਹਾ ਗਿਆ ਹੈ ਕਿ ਗਾਹਕਾਂ ਨੂੰ ਭੁਗਤਾਨ ਦੇ ਢੰਗ ਮੁਤਾਬਕ ਜਲਦੀ ਹੀ ਰਿਫੰਡ ਕਰ ਦਿੱਤਾ ਜਾਵੇਗਾ। ਕੰਪਨੀ ਵੱਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਅਸੀਂ ਜਾਣਦੇ ਹਾਂ ਕਿ ਫਲਾਈਟਾਂ ਦੇ ਰੱਦ ਹੋਣ ਨਾਲ ਲੋਕਾਂ ਦੀ ਯਾਤਰਾ ਯੋਜਨਾਵਾਂ 'ਤੇ ਅਸਰ ਪੈਂਦਾ ਹੈ। ਅਸੀਂ ਆਪਣੇ ਵੱਲੋਂ ਲੋਕਾਂ ਨੂੰ ਹਰ ਸੰਭਵ ਮਦਦ ਪ੍ਰਦਾਨ ਕਰਨ ਲਈ ਵਚਨਬੱਧ ਹਾਂ। ਅਸੀਂ ਜਲਦੀ ਹੀ ਇਕ ਵਾਰ ਫਿਰ ਬੁਕਿੰਗ ਪ੍ਰਕਿਰਿਆ ਸ਼ੁਰੂ ਕਰਾਂਗੇ।

PunjabKesari

ਇਹ ਖ਼ਬਰ ਵੀ ਪੜ੍ਹੋ - ਤਿਹਾੜ ਜੇਲ੍ਹ 'ਚ ਇਕ ਹੋਰ ਮੌਤ, ਪਖਾਨੇ 'ਚ ਵਿਚਾਰ ਅਧੀਨ ਕੈਦੀ ਦੀ ਮਿਲੀ ਲਾਸ਼

ਇਸ ਤੋਂ ਪਹਿਲਾਂ, ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ (ਡੀ.ਜੀ.ਸੀ.ਏ.) ਨੇ ਸੰਕਟ ਨਾਲ ਪ੍ਰਭਾਵਿਤ Go First ਨੂੰ ਆਪਣੇ ਸੰਚਾਲਨ ਨੂੰ ਮੁੜ ਸੁਰਜੀਤ ਕਰਨ ਲਈ ਇਕ ਵਿਆਪਕ ਯੋਜਨਾ ਪੇਸ਼ ਕਰਨ ਲਈ ਕਿਹਾ ਸੀ। ਰੈਗੂਲੇਟਰ ਨੇ ਇਸ ਦੇ ਲਈ ਏਅਰਲਾਈਨ ਨੂੰ 30 ਦਿਨਾਂ ਦਾ ਸਮਾਂ ਦਿੱਤਾ ਹੈ। ਕੰਪਨੀ ਨੇ 3 ਮਈ ਨੂੰ ਫਲਾਈਟ ਬੰਦ ਕਰ ਦਿੱਤੀ ਸੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News