ਮੁੜ ਤੋਂ ਉਡਾਣ ਭਰ ਸਕਦੀ ਹੈ Go First, DGCA ਨੇ ਇਨ੍ਹਾਂ ਸ਼ਰਤਾਂ ਰਾਹੀਂ ਦਿੱਤੀ ਉੱਡਣ ਦੀ ਇਜਾਜ਼ਤ

Saturday, Jul 22, 2023 - 10:20 AM (IST)

ਮੁੜ ਤੋਂ ਉਡਾਣ ਭਰ ਸਕਦੀ ਹੈ Go First, DGCA ਨੇ ਇਨ੍ਹਾਂ ਸ਼ਰਤਾਂ ਰਾਹੀਂ ਦਿੱਤੀ ਉੱਡਣ ਦੀ ਇਜਾਜ਼ਤ

ਨਵੀਂ ਦਿੱਲੀ (ਭਾਸ਼ਾ)– ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ (ਡੀ. ਜੀ. ਸੀ. ਏ.) ਨੇ ਦੱਸਿਆ ਕਿ Go First ਨੇ 26 ਜੂਨ ਨੂੰ ਮੁੜ ਸੰਚਾਲਨ ਸ਼ੁਰੂ ਕਰਨ ਨੂੰ ਲੈ ਕੇ ਜੋ ਪਲਾਨ ਸੌਂਪਿਆ ਸੀ, ਉਸ ਦਾ ਅਧਿਐਨ ਕੀਤਾ ਗਿਆ ਹੈ ਅਤੇ ਉਸ ਨੂੰ ਰੈਗੂਲੇਟਰ ਨੇ ਸਵੀਕਾਰ ਕਰ ਲਿਆ ਹੈ। ਡੀ. ਜੀ. ਸੀ. ਏ. ਨੇ ਕਿਹਾ ਕਿ Go First ਸ਼ਰਤਾਂ ਨਾਲ ਮੁੜ ਫਲਾਈਟ ਆਪ੍ਰੇਸ਼ਨ ਨੂੰ ਸ਼ੁਰੂ ਕਰ ਸਕਦੀ ਹੈ। Go First ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਸੀ ਕਿ ਏਅਰਲਾਈਨਜ਼ ਨੇ 23 ਜੁਲਾਈ ਤੱਕ ਲਈ ਸਾਰੀਆਂ ਉਡਾਣਾਂ ਨੂੰ ਰੱਦ ਕਰ ਦਿੱਤਾ ਹੈ, ਜਿਸ ਲਈ ਏਅਰਲਾਈਨ ਨੇ ਯਾਤਰੀਆਂ ਤੋਂ ਮੁਆਫ਼ੀ ਮੰਗੀ ਸੀ।

ਇਹ ਵੀ ਪੜ੍ਹੋ : ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਰਾਹਤ, ਇਨ੍ਹਾਂ ਸ਼ਹਿਰਾਂ 'ਚ ਸਸਤਾ ਹੋਇਆ ਤੇਲ!

DGCA ਦੀਆਂ ਜਾਣੋ ਸ਼ਰਤਾਂ
ਡੀ. ਜੀ. ਸੀ. ਏ. ਨੇ ਇਨ੍ਹਾਂ ਸ਼ਰਤਾਂ ’ਚ ਕਿਹਾ ਕਿ ਇਸ ਲਈ ਏਅਰਲਾਈਨ ਕੋਲ ਏਅਰ ਆਪ੍ਰੇਟਰ ਸਰਟੀਫਿਕੇਟ ਦਾ ਹਰ ਸਮੇਂ ਹੋਣਾ ਬੇਹੱਦ ਜ਼ਰੂਰੀ ਹੈ। ਨਾਲ ਹੀ ਸੰਚਾਲਨ ’ਚ ਇਸਤੇਮਾਲ ਕੀਤਾ ਜਾਣ ਵਾਲਾ ਏਅਰਕਰਾਫਟ ਉਡਾਣ ਭਰਨ ਦੀ ਬਿਹਤਰ ਹਾਲਤ ’ਚ ਹੋਣਾ ਚਾਹੀਦਾ ਹੈ। ਬਿਨਾਂ ਹੈਂਡਲਿੰਗ ਫਲਾਈਟ ਦੇ ਕੋਈ ਵੀ ਏਅਰਕਰਾਫਟ ਦੀ ਵਰਤੋਂ ਸੰਚਾਲਨ ’ਚ ਨਹੀਂ ਕੀਤੀ ਜਾਣੀ ਚਾਹੀਦੀ। ਡੀ. ਜੀ. ਸੀ. ਏ. ਨੇ ਕਿਹਾ ਕਿ ਕੰਪਨੀ ਵਿਚ ਉਸ ਦੇ ਤੁਰੰਤ ਜਾਣਕਾਰੀ ਡੀ. ਜੀ. ਸੀ. ਏ. ਨੂੰ ਮੁਹੱਈਆ ਕਰਵਾਈ ਜਾਵੇ। ਰੈਗੂਲੇਸ਼ਨ ਡਿਸਪੈਚਰ ਰੈਗੂਲੇਟਰ ਨੂੰ ਮੁਹੱਈਆ ਕਰਵਾਉਣੀ ਹੋਵੇਗੀ।

ਇਹ ਵੀ ਪੜ੍ਹੋ : ਰੇਲ ਯਾਤਰੀਆਂ ਲਈ ਖ਼ੁਸ਼ਖਬਰੀ: ਜਨਰਲ ਡੱਬਿਆਂ 'ਚ ਮਿਲੇਗਾ 20 ਰੁਪਏ ’ਚ ਭੋਜਨ, 3 ਰੁਪਏ 'ਚ ਪਾਣੀ

ਡੀ. ਜੀ. ਸੀ. ਏ. ਨੇ ਕਿਹਾ ਕਿ ਸ਼ਡਿਊਲ ਫਲਾਈਟ ਆਪ੍ਰੇਸ਼ਨ ਅੰਤਰਿਮ ਫੰਡਿੰਗ ਦੀ ਉਪਲਬਧਤਾ ਅਤੇ ਫਲਾਈਟ ਸ਼ੈਡਿਊਲ ਦੀ ਡੀ. ਜੀ. ਸੀ. ਏ. ਤੋਂ ਅਪਰੂਵਲ ਚੋਂ ਬਾਅਦ ਸ਼ੁਰੂ ਕੀਤੀ ਜਾ ਸਕੇਗੀ। ਨਾਵ ਬੀ ਫਲਾਈਟ ਦੇ ਟਿਕਟ ਦੀ ਵਿਕਰੀ ਵੀ ਡੀ. ਜੀ. ਸੀ. ਏ. ਤੋਂ ਅਪਰੂਵਲ ਤੋਂ ਬਾਅਦ ਸ਼ੁਰੂ ਕੀਤੀ ਜਾ ਸਕਦੀ ਹੈ। ਨਾਲ ਹੀ ਫਲਾਈਟ ਦੇ ਟਿਕਟ ਦੀ ਵਿਕਰੀ ਵੀ ਡੀ. ਜੀ. ਸੀ. ਏ. ਨੂੰ ਸਮੇਂ-ਸਮੇਂ ’ਤੇ ਡੀ. ਜੀ. ਸੀ. ਏ. ਵਲੋਂ ਮੰਗੀ ਗਈ ਜਾਣਕਾਰੀ ਮੁਹੱਈਆ ਕਰਵਾਉਣੀ ਹੋਵੇਗੀ।

ਇਹ ਵੀ ਪੜ੍ਹੋ : Johnson & Johnson ਬੇਬੀ ਪਾਊਡਰ ਕਾਰਨ ਹੋਇਆ ਕੈਂਸਰ, ਕੰਪਨੀ ਨੂੰ ਭਰਨੇ ਪੈਣਗੇ 154 ਕਰੋੜ ਰੁਪਏ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News