ਜੀ.ਐੱਮ.ਆਰ. ਇੰਫਰਾ ਨੂੰ ਸਤੰਬਰ ਤਿਮਾਹੀ ''ਚ ਹੋਇਆ 218.86 ਕਰੋੜ ਦਾ ਘਾਟਾ

11/15/2018 4:02:06 PM

ਨਵੀਂ ਦਿੱਲੀ—ਜੀ.ਐੱਮ.ਆਰ. ਇੰਫਰਾਸਟਰਕਚਰ ਨੂੰ ਚਾਲੂ ਵਿੱਤੀ ਸਾਲ ਦੀ ਸਤੰਬਰ ਤਿਮਾਹੀ 'ਚ ਏਕੀਕ੍ਰਿਤ ਆਧਾਰ 'ਤੇ 218.86 ਕਰੋਡ ਰੁਪਏ ਦਾ ਘਾਟਾ ਹੋਇਆ ਹੈ। ਕੰਪਨੀ ਨੇ ਵੀਰਵਾਰ ਨੂੰ ਬੰਬਈ ਸ਼ੇਅਰ ਬਾਜ਼ਾਰ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ। ਕੰਪਨੀ ਨੇ ਕਿਹਾ ਕਿ ਪਿਛਲੇ ਵਿੱਤੀ ਸਾਲ ਦੀ ਸਾਮਾਨ ਤਿਮਾਹੀ 'ਚ ਉਸ ਨੂੰ 404.46 ਕਰੋੜ ਰੁਪਏ ਦਾ ਘਾਟਾ ਹੋਇਆ ਸੀ। ਕੰਪਨੀ ਨੇ ਕਿਹਾ ਕਿ ਪਿਛਲੀ ਤਿਮਾਹੀ ਦੌਰਾਨ ਉਸ ਦੀ ਕੁੱਲ ਆਮਦਨ ਪਿਛਲੇ ਵਿੱਤੀ ਸਾਲ ਦੇ 1,980.92 ਕਰੋੜ ਰਪਏ ਤੋਂ 2.61 ਫੀਸਦੀ ਵਧ ਕੇ 2,025.72 ਕਰੋੜ ਰੁਪਏ ਤੋਂ 2.61 ਫੀਸਦੀ ਵਧ ਕੇ 2,025.72 ਕਰੋੜ ਰੁਪਏ 'ਤੇ ਪਹੁੰਚ ਗਈ। ਕੰਪਨੀ ਨੇ ਕਿਹਾ ਕਿ ਪਿਛਲੇ ਸਮੇਂ ਦੇ ਦੌਰਾਨ ਹਵਾਈ ਅੱਡਿਆਂ ਦੇ ਸੰਚਾਲਨ ਤੋਂ ਪ੍ਰਾਪਤ ਰਾਜਸਵ 11.86 ਫੀਸਦੀ ਵਧ ਕੇ 1,315.52 ਕਰੋੜ ਰੁਪਏ 'ਤੇ ਆ ਗਿਆ ਹੈ। ਇੰਜੀਨੀਅਰਿੰਗ, ਖਰੀਦ ਅਤੇ ਨਿਰਮਾਣ ਕਾਰੋਬਾਰ ਦਾ ਰਾਜਸਵ 22.07 ਫੀਸਦੀ ਵਧ ਕੇ 231.81 ਕਰੋੜ ਰੁਪਏ ਅਤੇ ਸੜਕ ਕਾਰੋਬਾਰ ਤੋਂ ਪ੍ਰਾਪਤ ਰਾਜਸਵ 8.52 ਫੀਸਦੀ ਡਿੱਗ ਕੇ 134.70 ਕਰੋੜ ਰੁਪਏ ਰਿਹਾ ਹੈ।


Aarti dhillon

Content Editor

Related News