ਗਲੋਬਲ ਪੱਧਰ ’ਤੇ ਭਾਰਤ ’ਚ 2024 ਮਾਰਚ ਤਿਮਾਹੀ ’ਚ ਭਰਤੀਆਂ ਦੀ ਸਭ ਤੋਂ ਵੱਧ ਸੰਭਾਵਨਾ

Tuesday, Dec 12, 2023 - 04:23 PM (IST)

ਗਲੋਬਲ ਪੱਧਰ ’ਤੇ ਭਾਰਤ ’ਚ 2024 ਮਾਰਚ ਤਿਮਾਹੀ ’ਚ ਭਰਤੀਆਂ ਦੀ ਸਭ ਤੋਂ ਵੱਧ ਸੰਭਾਵਨਾ

ਨਵੀਂ ਦਿੱਲੀ (ਭਾਸ਼ਾ)– ਭਾਰਤ ਵਿਚ ਅਗਲੇ ਤਿੰਨ ਮਹੀਨਿਆਂ ਵਿਚ ਕਾਰਪੋਰੇਟ ਜਗਤ ’ਚ ਭਰਤੀਆਂ ਦੀ ਸੰਭਾਵਨਾ ਗਲੋਬਲ ਪੱਧਰ ’ਤੇ ਸਭ ਤੋਂ ਵੱਧ ਹੈ। ਇਹ ਗੱਲ ਇਕ ਸਰਵੇਖਣ ਵਿਚ ਕਹੀ ਗਈ ਹੈ। ‘ਮੈਨਪਾਵਰਗਰੁੱਪ ਇੰਪਲਾਇਮੈਂਟ ਆਊਟਲੁੱਕ ਸਰਵੇ’ ਮੁਤਾਬਕ 37 ਫ਼ੀਸਦੀ ਇੰਪਲਾਇਰ ਘਰੇਲੂ ਮੰਗ ਦੀ ਸਥਿਤੀ ਦਰਮਿਆਨ ਆਪਣੇ ਕਰਮਚਾਰੀਆਂ ਦੀ ਗਿਣਤੀ ਵਧਾਉਣ ਦੀ ਯੋਜਨਾ ਬਣਾ ਰਹੇ ਹਨ। ਵੱਖ-ਵੱਖ ਖੇਤਰਾਂ ਦੇ ਕਰੀਬ 3,100 ਇੰਪਲਾਇਰਸ ਦੇ ਸਰਵੇਖਣ ਵਿਚ ਭਾਰਤ ਵਿਚ ਨੈੱਟ ਇੰਪਲਾਇਮੈਂਟ ਆਊਟਲੁੱਕ (ਐੱਨ. ਈ. ਓ.) 41 ਦੇਸ਼ਾਂ ਵਿਚ ਸਭ ਤੋਂ ਵੱਧ ਹੈ।

ਇਸ ਮਾਮਲੇ ਦੇ ਸਬੰਧ ਵਿੱਚ ਮੈਨਪਾਵਰਗਰੁੱਪ ਦੇ ਭਾਰਤ ਦੇ ਪੱਛਮੀ ਏਸ਼ੀਆ ਦੇ ਮੈਨੇਜਿੰਗ ਡਾਇਰੈਕਟਰ ਸੰਦੀਪ ਗੁਲਾਟੀ ਨੇ ਕਿਹਾ ਕਿ ਘਰੇਲੂ ਮੰਗ ’ਚ ਉਛਾਲ ਅਤੇ ਭਾਰਤ ਨੂੰ ਇਕ ਆਕਰਸ਼ਕ ਅਰਥਵਿਵਸਥਾ ਬਣਾਉਣ ਲਈ ਨਿੱਜੀ ਨਿਵੇਸ਼ਾ ਦਾ ਪ੍ਰਵਾਹ ਜਾਰੀ ਹੈ। ਸਿਆਸੀ ਖੇਤਰ ਵਿਚ ਸਥਿਰਤਾ ਨਾਲ, ਪ੍ਰਗਤੀਸ਼ੀਲ ਭਾਰਤ ਇਕ ਸੁਪਨਾ ਨਹੀਂ ਸਗੋਂ ਅਸਲੀਅਤ ਹੈ। ਸਰਵੇਖਣ ਮੁਤਾਬਕ ਭਾਰਤ ਅਤੇ ਨੀਦਰਲੈਂਡ ਦੇ ਨੈੱਟ ਇੰਪਲਾਇਮੈਂਟ ਆਊਟਲੁੱਕ (ਐੱਨ. ਈ. ਓ.) ਸਭ ਤੋਂ ਵੱਧ 37 ਫ਼ੀਸਦੀ ਰਿਹਾ। ਇਸ ਤੋਂ ਬਾਅਦ ਕੋਸਟਾਰਿਕਾ ਅਤੇ ਅਮਰੀਕਾ 35 ਫ਼ੀਸਦੀ ਨਾਲ ਦੂਜੇ ਸਥਾਨ ’ਤੇ ਹਨ ਅਤੇ ਮੈਕਸੀਕੋ 34 ਫ਼ੀਸਦੀ ਨਾਲ ਤੀਜੇ ਸਥਾਨ ’ਤੇ ਰਿਹਾ।

ਵਿੱਤ ਅਤੇ ਰੀਅਲ ਅਸਟੇਟ ਵਿੱਚ  45 ਫ਼ੀਸਦੀ, ਉਸ ਤੋਂ ਬਾਅਦ ਸੂਚਨਾ ਤਕਨਾਲੋਜੀ ਵਿੱਚ 44 ਫ਼ੀਸਦੀ ਅਤੇ ਖਪਤਕਾਰ ਵਸਤੂਆਂ ਅਤੇ ਸੇਵਾਵਾਂ ਵਿੱਚ 42 ਫ਼ੀਸਦੀ ਦੀ ਦਰ ਨਾਲ ਭਰਤੀ ਦੀ ਸਭ ਤੋਂ ਵੱਧ ਸੰਭਾਵਨਾ ਹੈ। ਗੁਲਾਟੀ ਨੇ ਕਿਹਾ, "ਸਰਵੇਖਣ ਕੰਮ ਦੀ ਬਦਲਦੀ ਦੁਨੀਆਂ ਨੂੰ ਦਰਸਾਉਂਦਾ ਹੈ ਜਿੱਥੇ ਕੰਪਨੀਆਂ ਤਬਦੀਲੀ ਦੇ ਪੜਾਅ ਵਿੱਚ ਹਨ ਪਰ ਲੋੜੀਂਦੇ ਹੁਨਰ ਵਾਲੇ ਲੋਕਾਂ ਦੀ ਕਮੀ ਹੈ।"


author

rajwinder kaur

Content Editor

Related News