'ਗਲੋਬਲ ਸਾਊਥ' ਭਾਰਤ 'ਤੇ ਵਿਸ਼ਵਾਸ ਕਰਦਾ, ਚੀਨ ਉਨ੍ਹਾਂ ਦੀਆਂ ਚਿੰਤਾਵਾਂ 'ਤੇ ਨਹੀਂ ਦਿੰਦਾ ਧਿਆਨ: ਜੈਸ਼ੰਕਰ

Saturday, Mar 09, 2024 - 01:28 PM (IST)

'ਗਲੋਬਲ ਸਾਊਥ' ਭਾਰਤ 'ਤੇ ਵਿਸ਼ਵਾਸ ਕਰਦਾ, ਚੀਨ ਉਨ੍ਹਾਂ ਦੀਆਂ ਚਿੰਤਾਵਾਂ 'ਤੇ ਨਹੀਂ ਦਿੰਦਾ ਧਿਆਨ: ਜੈਸ਼ੰਕਰ

ਟੋਕੀਓ (ਭਾਸ਼ਾ) - ਵਿਦੇਸ਼ ਮੰਤਰੀ ਐੱਸ. 'ਗਲੋਬਲ ਸਾਊਥ' 'ਚ ਭਾਰਤ ਦੀ ਅਗਵਾਈ 'ਤੇ ਜ਼ੋਰ ਦਿੰਦੇ ਹੋਏ ਜੈਸ਼ੰਕਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਸ ਫੋਰਮ ਦੇ 125 ਦੇਸ਼ਾਂ ਨੇ ਭਾਰਤ 'ਤੇ ਆਪਣਾ ਭਰੋਸਾ ਜਤਾਇਆ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਚੀਨ ਨੇ ਗਲੋਬਲ ਸਾਊਥ ਦੀਆਂ ਚਿੰਤਾਵਾਂ 'ਤੇ ਵਿਚਾਰ ਕਰਨ ਲਈ ਪਿਛਲੇ ਸਾਲ ਭਾਰਤ ਦੁਆਰਾ ਬੁਲਾਈ ਗਈ ਦੋ ਬੈਠਕਾਂ 'ਚ ਹਿੱਸਾ ਨਹੀਂ ਲਿਆ। ਇੱਥੇ ਭਾਰਤ-ਜਾਪਾਨ ਸਾਂਝੇਦਾਰੀ 'ਤੇ 'ਨਿੱਕੀ ਫੋਰਮ' ਨੂੰ ਸੰਬੋਧਨ ਕਰਦਿਆਂ ਭਾਰਤ ਦੇ ਚੋਟੀ ਦੇ ਡਿਪਲੋਮੈਟ ਨੇ ਕਿਹਾ ਕਿ 'ਗਲੋਬਲ ਸਾਊਥ' ਦੇ ਦੇਸ਼ ਕਈ ਮੁੱਦਿਆਂ 'ਤੇ ਇਕ ਦੂਜੇ ਨਾਲ ਹਮਦਰਦੀ ਰੱਖਦੇ ਹਨ।

ਇਹ ਵੀ ਪੜ੍ਹੋ - 70 ਹਜ਼ਾਰ ਰੁਪਏ ਤੱਕ ਪਹੁੰਚ ਸਕਦੀ ਹੈ 'ਸੋਨੇ ਦੀ ਕੀਮਤ'! ਜਾਣੋ ਕੀ ਹਨ ਕਾਰਣ

'ਗਲੋਬਲ ਸਾਊਥ' ਸ਼ਬਦ ਆਮ ਤੌਰ 'ਤੇ ਆਰਥਿਕ ਤੌਰ 'ਤੇ ਘੱਟ ਵਿਕਸਤ ਦੇਸ਼ਾਂ ਲਈ ਵਰਤਿਆ ਜਾਂਦਾ ਹੈ। ਜੈਸ਼ੰਕਰ ਨੇ ਕਿਹਾ, ''ਕਈ ਮੁੱਦਿਆਂ 'ਤੇ ਦੇਸ਼ ਇਕ ਦੂਜੇ ਨਾਲ ਹਮਦਰਦੀ ਰੱਖਦੇ ਹਨ। ਇਸ ਭਾਵਨਾ ਕੋਵਿਡ ਕਾਰਨ ਵੱਧ ਗਈ, ਕਿਉਂਕਿ ਗਲੋਬਲ ਸਾਊਥ ਦੇ ਕਈ ਦੇਸ਼ਾਂ ਨੇ ਮਹਿਸੂਸ ਕੀਤਾ ਸੀ ਕਿ ਉਹ ਵੈਕਸੀਨ ਪ੍ਰਾਪਤ ਕਰਨ ਲਈ ਕਤਾਰ ਦੇ ਪਿੱਛੇ ਹਨ। ਜਦੋਂ ਭਾਰਤ ਜੀ-20 ਦਾ ਪ੍ਰਧਾਨ ਬਣਿਆ, ਉਦੋਂ ਵੀ ਉਨ੍ਹਾਂ ਨੇ ਮਹਿਸੂਸ ਕੀਤਾ ਕਿ ਉਨ੍ਹਾਂ ਦੀਆਂ ਚਿੰਤਾਵਾਂ ਜੀ-20 ਦੇ ਏਜੰਡੇ 'ਤੇ ਵੀ ਨਹੀਂ ਹਨ।''

ਇਹ ਵੀ ਪੜ੍ਹੋ - ਵਿਆਹਾਂ ਦੇ ਸੀਜ਼ਨ ਦੌਰਾਨ ਭਾਰਤ 'ਚ ਘੱਟ ਸਕਦੀ ਹੈ ਸੋਨੇ ਦੀ ਮੰਗ, ਵਜ੍ਹਾ ਕਰ ਦੇਵੇਗੀ ਹੈਰਾਨ

ਉਨ੍ਹਾਂ ਨੇ ਕਿਹਾ, ''ਇਸ ਲਈ ਅਸੀਂ ਗਲੋਬਲ ਸਾਊਥ ਦੇ ਨੇਤਾਵਾਂ ਨਾਲ ਦੋ ਬੈਠਕਾਂ ਕੀਤੀਆਂ, ਕਿਉਂਕਿ ਅਸੀਂ ਇਨ੍ਹਾਂ 125 ਦੇਸ਼ਾਂ ਦੀ ਗੱਲ ਸੁਣਨਾ ਚਾਹੁੰਦੇ ਸੀ ਅਤੇ ਫਿਰ ਜੀ-20 ਦੇ ਸਾਹਮਣੇ ਕਈ ਮੁੱਦਿਆਂ ਨੂੰ ਰੱਖਣਾ ਚਾਹੁੰਦੇ ਸੀ, ਜੋ ਇਨ੍ਹਾਂ 125 ਦੇਸ਼ਾਂ ਦੇ ਸਾਂਝੇ ਵਿਚਾਰ ਸਨ।'' 'ਗਲੋਬਲ ਸਾਊਥ' ਵਿੱਚ ਜਾਣੋ ਕਿ ਅਸਲ ਵਿੱਚ ਕੀ ਹੋ ਰਿਹਾ ਹੈ, ਕੌਣ ਉਨ੍ਹਾਂ ਲਈ ਬੋਲ ਰਿਹਾ ਹੈ ਅਤੇ ਉਨ੍ਹਾਂ ਦੇ ਮੁੱਦਿਆਂ 'ਤੇ ਕਿਵੇਂ ਚਰਚਾ ਕੀਤੀ ਜਾ ਰਹੀ ਹੈ। ਜੈਸ਼ੰਕਰ ਨੇ ਕਿਹਾ, “ਉਹ ਨਹੀਂ ਮੰਨਦੇ ਕਿ ਇਹ ਮਹਿਜ਼ ਇਤਫ਼ਾਕ ਹੈ ਕਿ ਅਫਰੀਕੀ ਸੰਘ ਨੂੰ ਭਾਰਤ ਦੀ ਪ੍ਰਧਾਨਗੀ ਹੇਠ ਜੀ-20 ਦੀ ਮੈਂਬਰਸ਼ਿਪ ਮਿਲੀ। ਇਸ ਲਈ ਗਲੋਬਲ ਸਾਊਥ ਸਾਡੇ 'ਤੇ ਵਿਸ਼ਵਾਸ ਕਰਦਾ ਹੈ।''

ਇਹ ਵੀ ਪੜ੍ਹੋ - ਟਰੇਨਾਂ 'ਚ ਰੋਜ਼ਾਨਾ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਵੱਡੀ ਖ਼ਬਰ, ਸਸਤੀਆਂ ਹੋਈਆਂ ਟਿਕਟਾਂ

ਉਨ੍ਹਾਂ ਨੇ ਜੀ-20 ਸਿਖਰ ਸੰਮੇਲਨ ਵਿਚ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਸ਼ਾਮਲ ਨਾ ਹੋਣ ਦੇ ਸੰਦਰਭ ਵਿਚ ਕਿਹਾ, “ਪਿਛਲੇ ਸਾਲ ਉਨ੍ਹਾਂ (ਗਲੋਬਲ ਸਾਊਥ ਦੀਆਂ) ਚਿੰਤਾਵਾਂ ਨੂੰ ਸੁਣਨ ਲਈ ਅਸੀਂ ਜਿਨ੍ਹਾਂ ਦੋ ਸੰਮੇਲਨਾਂ ਦਾ ਆਯੋਜਨ ਕੀਤਾ ਸੀ, ਮੈਨੂੰ ਨਹੀਂ ਲੱਗਦਾ ਕਿ ਚੀਨ ਨੇ ਉਨ੍ਹਾਂ ਵਿਚ ਸ਼ਿਰਕਤ ਕੀਤੀ।” ਰੂਸ ਨਾਲ ਭਾਰਤ ਦੇ ਸਬੰਧਾਂ ਅਤੇ ਯੂਕਰੇਨ ਵਿੱਚ ਜੰਗ ਦੀ ਇਸਦੀ ਆਲੋਚਨਾ ਬਾਰੇ ਵਿਦੇਸ਼ ਮੰਤਰੀ ਨੇ ਕਿਹਾ, ''ਵਿਸ਼ਵ ਰਾਜਨੀਤੀ ਵਿੱਚ ਕਈ ਵਾਰ ਦੇਸ਼ ਇੱਕ ਮੁੱਦਾ, ਇੱਕ ਸਥਿਤੀ, ਇੱਕ ਸਿਧਾਂਤ ਚੁਣਦੇ ਹਨ ਅਤੇ ਉਹ ਇਸ 'ਤੇ ਜ਼ੋਰ ਦਿੰਦੇ ਹਨ ਕਿਉਂਕਿ ਇਹ ਉਨ੍ਹਾਂ ਦੇ ਅਨੁਕੂਲ ਹੁੰਦਾ ਹੈ। ਪਰ ਜੇਕਰ ਅਸੀਂ ਸਿਧਾਂਤਾਂ 'ਤੇ ਨਜ਼ਰ ਮਾਰੀਏ ਤਾਂ ਅਸੀਂ ਭਾਰਤ ਵਿਚ ਕਿਸੇ ਵੀ ਹੋਰ ਦੇਸ਼ ਨਾਲੋਂ ਬਿਹਤਰ ਜਾਣਦੇ ਹਾਂ।''

ਇਹ ਵੀ ਪੜ੍ਹੋ - ਮਾਸਾਹਾਰੀ ਤੋਂ ਜ਼ਿਆਦਾ ਮਹਿੰਗੀ ਹੋਈ ਸ਼ਾਕਾਹਾਰੀ ਥਾਲੀ, ਜਾਣੋ ਆਮ ਆਦਮੀ ਦੀ ਜੇਬ੍ਹ 'ਤੇ ਕਿੰਨਾ ਪਵੇਗਾ ਅਸਰ

ਉਨ੍ਹਾਂ ਕਿਹਾ, ''ਆਜ਼ਾਦੀ ਤੋਂ ਤੁਰੰਤ ਬਾਅਦ ਅਸੀਂ ਹਮਲੇ ਦੇਖੇ, ਸਾਡੀਆਂ ਸਰਹੱਦਾਂ ਨੂੰ ਬਦਲਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਅਤੇ ਅਸਲ ਵਿਚ ਅੱਜ ਵੀ ਭਾਰਤ ਦੇ ਕੁਝ ਹਿੱਸਿਆਂ 'ਤੇ ਕਿਸੇ ਹੋਰ ਦੇਸ਼ ਦਾ ਕਬਜ਼ਾ ਹੈ, ਪਰ ਅਸੀਂ ਦੁਨੀਆ ਨੂੰ ਇਹ ਕਹਿੰਦੇ ਨਹੀਂ ਦੇਖਿਆ ਕਿ ਆਓ, ਸਾਨੂੰ ਸਾਰਿਆਂ ਨੂੰ ਭਾਰਤ ਦਾ ਸਮਰਥਨ ਕਰਨਾ ਚਾਹੀਦਾ ਹੈ। ਜੈਸ਼ੰਕਰ ਨੇ ਕਿਹਾ, ''ਅੱਜ ਸਾਨੂੰ ਦੱਸਿਆ ਜਾ ਰਿਹਾ ਹੈ ਕਿ ਇਹ ਸਿਧਾਂਤਾਂ ਦਾ ਮਾਮਲਾ ਹੈ। ਕਾਸ਼ ਮੈਂ ਇਸ ਸਿਧਾਂਤ ਨੂੰ 80 ਸਾਲ ਪਹਿਲਾਂ ਦੇਖਿਆ ਹੁੰਦਾ। ਮੈਂ ਇਨ੍ਹਾਂ ਸਿਧਾਂਤਾਂ ਨੂੰ ਮਨਮਾਨੇ ਢੰਗ ਨਾਲ ਵਰਤੇ ਹੋਏ ਦੇਖਿਆ ਹੈ।''

ਇਹ ਵੀ ਪੜ੍ਹੋ - LPG ਸਿਲੰਡਰ ਤੋਂ ਲੈ ਕੇ FASTag KYC ਤੱਕ, ਮਾਰਚ ਮਹੀਨੇ ਹੋਣਗੇ ਇਹ ਵੱਡੇ ਬਦਲਾਅ, ਜੇਬ੍ਹ 'ਤੇ ਪਵੇਗਾ ਅਸਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

rajwinder kaur

Content Editor

Related News