ਬਾਜ਼ਾਰ ’ਚ ਤੇਲ ਦੀ ਬਹੁਤਾਤ ਨਾਲ ਗਲੋਬਲ ਪੱਧਰ ’ਤੇ ਈਂਧਣ ਦੀਆਂ ਕੀਮਤਾਂ ’ਚ ਕਮੀ ਸੰਭਵ : ਪੁਰੀ
Sunday, Feb 23, 2025 - 11:27 AM (IST)

ਵਿਜੈਵਾੜਾ (ਭਾਸ਼ਾ) - ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਹੈ ਕਿ ਅਮਰੀਕਾ ਸਮੇਤ ਗਲੋਬਲ ਬਾਜ਼ਾਰ ’ਚ ਤੇਲ ਦੀ ਵੱਧ ਆਮਦ ਕਾਰਨ ਈਂਧਣ ਦੀਆਂ ਕੀਮਤਾਂ ’ਚ ਕਮੀ ਆਉਣ ਦੀ ਸੰਭਾਵਨਾ ਹੈ, ਜਿਸ ਨਾਲ ਮਹਿੰਗਾਈ ’ਤੇ ਕਾਬੂ ਪਾਉਣ ’ਚ ਮਦਦ ਮਿਲੇਗੀ।
ਇਹ ਵੀ ਪੜ੍ਹੋ : Google Pay ਰਾਹੀਂ ਭੁਗਤਾਨ ਕਰਨ ਵਾਲਿਆਂ ਲਈ ਬੁਰੀ ਖ਼ਬਰ! ਕਰਨਾ ਹੋਵੇਗਾ ਚਾਰਜ ਦਾ ਭੁਗਤਾਨ
ਇਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਭਾਰਤ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਅਗਵਾਈ ਵਾਲੇ ਨਵੇਂ ਪ੍ਰਸ਼ਾਸਨ ਨਾਲ ਸੰਪਰਕ ਸਥਾਪਤ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਊਰਜਾ ਦੇ ਮੋਰਚੇ ’ਤੇ ਭਾਰਤ-ਅਮਰੀਕਾ ਸਬੰਧ ਹੋਰ ਮਜ਼ਬੂਤ ਹੋਣਗੇ। ਉਨ੍ਹਾਂ ਅਨੁਸਾਰ ਭਾਰਤ ਅਰਜਨਟੀਨਾ ਸਮੇਤ 40 ਦੇਸ਼ਾਂ ਤੋਂ ਤੇਲ ਦਰਾਮਦ ਕਰਦਾ ਹੈ ਅਤੇ ਹਾਲਾਂਕਿ ਦੁਨੀਆ ’ਚ ਕਾਫੀ ਤੇਲ ਹੈ, ਇਸ ਲਈ ਤੇਲ ਉਤਪਾਦਕ ਦੇਸ਼ ਜੋ ਕਟੌਤੀ ਕਰ ਰਹੇ ਹਨ, ਉਨ੍ਹਾਂ ਨੂੰ ਵੀ ਆਪਣੇ ਫੈਸਲੇ ’ਤੇ ਮੁੜ-ਵਿਚਾਰ ਕਰਨ ਲਈ ਮਜਬੂਰ ਹੋਣਾ ਪਵੇਗਾ।
ਇਹ ਵੀ ਪੜ੍ਹੋ : PNB 'ਚ ਸਾਹਮਣੇ ਆਇਆ ਇਕ ਹੋਰ ਵੱਡਾ ਬੈਂਕਿੰਗ ਘਪਲਾ , 271 ਕਰੋੜ ਦੀ ਹੋਈ ਧੋਖਾਧੜੀ
ਉਨ੍ਹਾਂ ਇਹ ਵੀ ਕਿਹਾ ਕਿ ਤੇਲ ਖਰੀਦ ’ਚ ਡਾਲਰ ਦੀ ਵਰਤੋਂ ਨੂੰ ਖਤਮ ਕਰਨ ਦਾ ਕਦੇ ਵੀ ਮਕਸਦ ਨਹੀਂ ਸੀ। ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ‘ਜ਼ਿਆਦਾਤਰ ਲੈਣ-ਦੇਣ ਡਾਲਰ ’ਚ ਹੁੰਦੇ ਹਨ ਅਤੇ ਹਮੇਸ਼ਾ ਤੋਂ ਹੁੰਦੇ ਆਏ ਹਨ।’ ਪੈਟਰੋਲੀਅਮ ਮੰਤਰੀ ਨੇ ਕਿਹਾ, “ਅਮਰੀਕਾ ’ਚ ਉਨ੍ਹਾਂ (ਟਰੰਪ ਨੇ) ਕਿਹਾ ਸੀ ‘ਡ੍ਰਿਲ, ਬੇਬੀ, ਡ੍ਰਿਲ’। ਜੋ ਵੱਧ ਡ੍ਰਿਲਿੰਗ ਕਰਨ ਅਤੇ ਵੱਧ ਤੇਲ ਕੱਢਣ ਦਾ ਸੰਕੇਤ ਹੈ। ਉਨ੍ਹਾਂ ਆਧਿਕਾਰਤ ਤੌਰ ’ਤੇ ਕਿਹਾ ਹੈ ਕਿ ਉਹ ਅੰਤਰਰਾਸ਼ਟਰੀ ਤੇਲ ਦੀਆਂ ਕੀਮਤਾਂ ਨੂੰ ਘੱਟ ਕਰਨਾ ਚਾਹੁੰਦੇ ਹਨ।”
ਇਹ ਵੀ ਪੜ੍ਹੋ : ਘਰ ਖ਼ਰੀਦਣ ਬਾਰੇ ਸੋਚ ਰਹੇ ਹੋ? ਇਨ੍ਹਾਂ ਬੈਂਕਾਂ ਤੋਂ ਮਿਲੇਗਾ ਸਭ ਤੋਂ ਸਸਤਾ Home Loan
ਗਲੋਬਲ ਊਰਜਾ ਦੀ ਸਥਿਤੀ ’ਚ ਹੋਵੇਗਾ ਸੁਧਾਰ
ਪੁਰੀ ਨੇ ਕਿਹਾ, “ਇਸ ਲਈ, ਮੈਨੂੰ ਲੱਗਦਾ ਹੈ ਕਿ ਗਲੋਬਲ ਊਰਜਾ ਦੀ ਸਥਿਤੀ ’ਚ ਸੁਧਾਰ ਹੋਵੇਗਾ। ਬਾਜ਼ਾਰ ’ਚ ਵੱਧ ਊਰਜਾ ਆਵੇਗੀ ਅਤੇ ਉਮੀਦ ਹੈ ਕਿ ਇਸ ਨਾਲ ਕੀਮਤਾਂ ’ਚ ਕਮੀ ਲਿਆਉਣ ’ਚ ਮਦਦ ਮਿਲੇਗੀ। ਜਦੋਂ ਊਰਜਾ ਘੱਟ ਕੀਮਤਾਂ ’ਤੇ ਲੋੜੀਂਦੀ ਮਾਤਰਾ ’ਚ ਮੁਹੱਈਆ ਹੁੰਦੀ ਹੈ, ਤਾਂ ਇਸ ਨਾਲ ਮਹਿੰਗਾਈ ਨੂੰ ਕਾਬੂ ਕਰਨ ’ਚ ਵੀ ਮਦਦ ਮਿਲਦੀ ਹੈ।” ਉਨ੍ਹਾਂ ਸਪੱਸ਼ਟ ਕੀਤਾ ਕਿ ਭਾਰਤ ਦਾ ਮੁਢਲਾ ਮਕਸਦ ਮਹਿੰਗਾਈ ਨੂੰ ਕੰਟਰੋਲ ਕਰਨ ਲਈ ‘ਘੱਟ ਕੀਮਤਾਂ’ ’ਤੇ ਭਰਪੂਰ ਤੇਲ ਖਰੀਦਣਾ ਹੈ।
ਇਹ ਵੀ ਪੜ੍ਹੋ : ਬਾਜ਼ਾਰ ਨਾਲੋਂ ਅੱਧੇ ਭਾਅ 'ਤੇ ਸਕੂਟਰ-ਲੈਪਟਾਪ ਤੇ ਘਰੇਲੂ ਉਪਕਰਣ , 30 ਹਜ਼ਾਰ ਲੋਕਾਂ ਨੇ ਭਰੇ ਫਾਰਮ
ਇਹ ਵੀ ਪੜ੍ਹੋ : ਰੇਲਵੇ ਨੇ ਬਦਲੇ ਨਿਯਮ: ਇਸ ਨਾਲ ਜਨਰਲ ਟਿਕਟਾਂ 'ਤੇ ਯਾਤਰਾ ਕਰਨ ਵਾਲੇ ਕਰੋੜਾਂ ਯਾਤਰੀ ਹੋਣਗੇ ਪ੍ਰਭਾਵਿਤ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8