ਗਲੇਨਮਾਰਕ ਅਮਰੀਕੀ ਅਧਿਕਾਰੀਆਂ ਨਾਲ ਸਮਝੌਤੇ ਤਹਿਤ 2.5 ਕਰੋੜ ਡਾਲਰ ਦਾ ਕਰੇਗੀ ਭੁਗਤਾਨ
Thursday, Sep 05, 2024 - 05:36 PM (IST)
ਨਵੀਂ ਦਿੱਲੀ (ਭਾਸ਼ਾ) - ਗਲੇਨਮਾਰਕ ਫਾਰਮਾਸਿਊਟੀਕਲਸ ਨੇ ਇਕ ਜੇਨੇਰਿਕ ਦਵਾਈ ਦੇ ਮੁੱਲ ਨਿਰਧਾਰਨ ਨਾਲ ਸਬੰਧਤ ਮਾਮਲੇ ’ਚ ਅਮਰੀਕੀ ਨਿਆਂ ਵਿਭਾਗ ਦੇ ਨਾਲ ਸਮਝੌਤੇ ਤਹਿਤ 2.5 ਕਰੋੜ ਅਮਰੀਕੀ ਡਾਲਰ ਦਾ ਭੁਗਤਾਨ ਕਰਨ ’ਤੇ ਸਹਿਮਤੀ ਪ੍ਰਗਟ ਕੀਤੀ ਹੈ।
ਇਹ ਵੀ ਪੜ੍ਹੋ : ਸੋਨੇ ਤੇ ਚਾਂਦੀ ਦੀ ਕੀਮਤ 'ਚ ਆਈ ਗਿਰਾਵਟ, ਜਾਣੋ ਦਿੱਲੀ ਤੋਂ ਪਟਨਾ ਤੱਕ ਅੱਜ ਕੀਮਤੀ ਧਾਤਾਂ ਦੇ ਭਾਅ
ਕੰਪਨੀ ਨੇ ਬੁੱਧਵਾਰ ਦੇਰ ਰਾਤ ਸ਼ੇਅਰ ਬਾਜ਼ਾਰ ਨੂੰ ਦਿੱਤੀ ਸੂਚਨਾ ’ਚ ਦੱਸਿਆ, ਮੁੰਬਈ ਸਥਿਤ ਦਵਾਈ ਨਿਰਮਾਤਾ ਦੀ ਪੂਰਨ ਮਾਲਕੀ ਵਾਲੀ ਸਹਿਯੋਗੀ ਕੰਪਨੀ ਗਲੇਨਮਾਰਕ ਫਾਰਮਾਸਿਊਟੀਕਲ ਇੰਕ, ਯੂ. ਐੱਸ. ਏ. ਨੇ 28 ਮਈ 2024 ਤੋਂ 4.25 ਫੀਸਦੀ ਪ੍ਰਤੀ ਸਾਲ ਦੀ ਦਰ ਨਾਲ ਨਿਪਟਾਰਾ ਰਾਸ਼ੀ ’ਤੇ ਵਿਆਜ ਦੇ ਨਾਲ 5 ਸਾਲਾਂ ’ਚ 6 ਕਿਸ਼ਤਾਂ ’ਚ ਰਾਸ਼ੀ ਦਾ ਭੁਗਤਾਨ ਕਰਨ ’ਤੇ ਸਹਿਮਤੀ ਪ੍ਰਗਟ ਕੀਤੀ ਹੈ।
ਅਮਰੀਕੀ ਨਿਆਂ ਵਿਭਾਗ ਦੇ ਸਿਵਲ ਡਵੀਜ਼ਨ ਨੇ ਗਲੇਨਮਾਰਕ ਫਾਰਮਾਸਿਊਟੀਕਲਸ ਇੰਕ, ਯੂ. ਐੱਸ. ਏ. ਦੇ ਨਾਲ ਇਕ ਸਮਝੌਤੇ ’ਚ ਝੂਠੇ ਦਾਅਵਿਆਂ ਨਾਲ ਜੁੜੇ ਨਿਯਮ ਅਤੇ ਰਿਸ਼ਵਤ ਵਿਰੋਧੀ ਕਾਨੂੰਨ ਦੀ ਜਾਂਚ ਪੂਰੀ ਕਰ ਲਈ ਹੈ। ਇਸ ਤੋਂ ਬਾਅਦ ਵੀ ਕੰਪਨੀ ਭੁਗਤਾਨ ’ਤੇ ਸਹਿਮਤ ਹੋਈ ਹੈ।
ਇਹ ਵੀ ਪੜ੍ਹੋ : 185 ਭਾਰਤੀਆਂ ਦੀ ਦੌਲਤ GDP ਦਾ ਇੱਕ ਤਿਹਾਈ, ਚੋਟੀ ਦੇ 10 'ਚ ਹੈ ਸਿਰਫ਼ ਇੱਕ ਔਰਤ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8