Insta-YouTube ''ਤੇ ਹੁਣ ਗਿਆਨ ਦੇਣਾ ਪਵੇਗਾ ਭਾਰੀ, SEBI ਦਾ influencers ਨੂੰ ਵੱਡਾ ਝਟਕਾ

Thursday, Jan 30, 2025 - 04:18 PM (IST)

Insta-YouTube ''ਤੇ ਹੁਣ ਗਿਆਨ ਦੇਣਾ ਪਵੇਗਾ ਭਾਰੀ, SEBI ਦਾ influencers ਨੂੰ ਵੱਡਾ ਝਟਕਾ

ਮੁੰਬਈ - ਹਾਲ ਹੀ ਵਿੱਚ ਭਾਰਤੀ ਪ੍ਰਤੀਭੂਤੀ ਅਤੇ ਐਕਸਚੇਂਜ ਬੋਰਡ(SEBI) ਨੇ ਇੱਕ ਨਵਾਂ ਸਰਕੁਲਰ ਜਾਰੀ ਕੀਤਾ ਹੈ, ਜਿਸ ਦੇ ਅਧੀਨ ਹੁਣ ਫਿਨਫਲੂਐਂਸਰਾਂ ਨੂੰ ਸੋਸ਼ਲ ਮੀਡੀਆ ਪਲੇਟਫਾਰਮਸ ਜਿਵੇਂ ਇੰਸਟਾਗ੍ਰਾਮ ਅਤੇ ਯੂਟਿਊਬ 'ਤੇ ਸ਼ੇਅਰ ਮਾਰਕੀਟ ਬਾਰੇ ਸਿੱਖਿਆ ਦੇਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਸ ਦਾ ਮਤਲਬ ਹੈ ਕਿ ਹੁਣ ਰਜਿਸਟਰਡ ਫਾਈਨੇਂਸ਼ੀਅਲ ਇੰਸਟੀਟਿਊਸ਼ਨਸ ਅਤੇ ਮਾਹਰ ਹੀ ਸ਼ੇਅਰ ਮਾਰਕੀਟ ਬਾਰੇ ਜਾਣਕਾਰੀ ਪ੍ਰਦਾਨ ਕਰ ਸਕਦੇ ਹਨ। ਇਸ ਕਦਮ ਨਾਲ ਇਨ੍ਹਾਂ ਇਨਫਲੂਐਂਸਰਾਂ ਨੂੰ ਇੱਕ ਵੱਡਾ ਝਟਕਾ ਲੱਗਾ ਹੈ, ਜੋ ਪਹਿਲਾਂ ਇਨ੍ਹਾਂ ਪਲੇਟਫਾਰਮਸ 'ਤੇ ਆਮ ਲੋਕਾਂ ਨੂੰ ਸ਼ੇਅਰ ਬਾਜ਼ਾਰ ਅਤੇ ਨਿਵੇਸ਼ ਕਰਨ ਦੀ ਸਲਾਹ ਦਿੰਦੀ ਹੈ।

ਇਹ ਵੀ ਪੜ੍ਹੋ :     ਸੋਨੇ ਦੇ ਨਿਵੇਸ਼ਕਾਂ ਲਈ ਵੱਡੀ ਖ਼ੁਸ਼ਖ਼ਬਰੀ! 4657 ਰੁਪਏ ਮਹਿੰਗਾ ਹੋ ਗਿਆ Gold

ਨਵੇਂ ਨਿਯਮ ਦਾ ਉਦੇਸ਼

ਸੇਬੀ ਦੇ ਇਸ ਨਵੇਂ ਨਿਯਮ ਦਾ ਉਦੇਸ਼ ਸ਼ੇਅਰ ਬਾਜ਼ਾਰ ਵਿੱਚ ਨਿਵੇਸ਼ਕਾਂ ਨੂੰ ਗਲਤ ਜਾਣਕਾਰੀ ਤੋਂ ਬਚਾਉਣਾ ਅਤੇ ਸਿਰਫ਼ ਸਹੀ ਅਤੇ ਸੱਚਾਈ ਦੁਆਰਾ ਸਹੀ ਨਿਰਦੇਸ਼ਨ ਕਰਨਾ ਹੈ। ਹੁਣ ਫਿਨਫਲੂਐਂਸਰਾਂ ਲਈ ਮੌਜੂਦਾ ਬਾਜ਼ਾਰ ਕੀਮਤਾਂ ਬਾਰੇ ਸਲਾਹ ਦੇਣ ਦੀ ਵੀ ਆਗਿਆ ਨਹੀਂ ਹੋਵੇਗੀ।

ਇਹ ਵੀ ਪੜ੍ਹੋ :     ਘਰਵਾਲੀ ਦੇ ਨਾਂ 'ਤੇ ਜਮ੍ਹਾ ਕਰੋ 1 ਲੱਖ ਰੁਪਏ , ਸਰਕਾਰੀ ਗਰੰਟੀ ਦੇ ਨਾਲ ਮਿਲੇਗਾ ਮੋਟਾ ਵਿਆਜ

ਇਨਫਲੁਐਂਸਰਾਂ ਨੂੰ ਝਟਕਾ

ਫਿਨਫਲੁਐਂਸਰ ਪਹਿਲਾਂ ਇੰਸਟਾ ਅਤੇ ਯੂਟਿਊਬ 'ਤੇ ਬੇਧੜਕ ਸ਼ੇਅਰ ਮਾਰਕੀਟ ਨਾਲ ਜੁੜੇ ਗਿਆਨ ਦਿੰਦੇ ਨਜ਼ਰ ਆਉਂਦੇ ਸਨ ਪਰ ਜਦੋਂ ਸੇਬੀ ਨੇ ਨਿਯਮਾਂ ਨੂੰ ਸਖਤ ਕੀਤਾ ਤਾਂ ਇਹ ਲੋਕ ਗਿਆਨ ਤਾਂ ਦਿੰਦੇ ਪਰ ਵੀਡੀਓ ਵਿੱਚ ਇਸ ਗੱਲ ਨੂੰ ਸਾਫ਼ ਕਹਿ ਦਿੰਦੇ ਕਿ ਅਸੀਂ ਕੋਈ ਵੀ ਖ਼ਰੀਦ ਜਾਂ ਵਿਕਰੀ ਦੀ ਕਾਲ ਨਹੀਂ ਦੇ ਰਹੇ। ਪਰ ਹੁਣ ਅਜਿਹਾ ਕਹਿਣਾ ਵੀ ਇਨ੍ਹਾਂ ਲੋਕਾਂ ਲਈ ਮੁਸ਼ਕਲ ਹੋਵੇਗਾ।

ਇਹ ਵੀ ਪੜ੍ਹੋ :     ਹਵਾਈ ਯਾਤਰਾ ਦੇ ਬਦਲੇ ਨਿਯਮ! 20 ਕਿਲੋਗ੍ਰਾਮ ਦੀ ਬਜਾਏ, ਹੁਣ ਇੰਨੇ ਕਿਲੋ ਹੋਈ ਚੈੱਕ-ਇਨ ਬੈਗਜ ਸੀਮਾ... 

ਇਨਫਲੂਐਂਸਰਸ ਜਿਹੜੇ ਸੇਬੀ ਅਧੀਨ ਰਜਿਸਟਰਡ ਨਹੀਂ ਹਨ ਉਨ੍ਹਾਂ 'ਤੇ ਗਾਜ ਡਿੱਗੀ ਹੈ। ਸੇਬੀ ਦੇ ਨਵੇਂ ਸਰਕੁਲਰ ਤੋਂ ਇਹ ਗੱਲ ਸਾਫ ਹੋ ਗਈ ਹੈ ਕਿ ਹੁਣ ਇਸ ਤਰ੍ਹਾਂ ਦੇ ਲੋਕ ਸੋਸ਼ਲ ਮੀਡੀਆ ਦੇ ਸ਼ੇਅਰ ਬਾਜ਼ਾਰ ਦੀ ਸਿੱਖਿਆ ਨੂੰ ਨਿਵੇਸ਼ ਦੀ ਸਲਾਹ ਨਹੀਂ ਦਿੰਦੇ। ਸਰਕੁਲਰ ਵਿੱਚ ਕਿਹਾ ਗਿਆ ਹੈ ਕਿ ਇਨਵੈਸਟਰ ਐਜੂਕੇਸ਼ਨ 'ਤੇ ਕੋਈ ਪਾਬੰਦੀ ਨਹੀਂ ਹੈ ਪਰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਲੋਕ ਰਜਿਸਟਰੇਸ਼ਨ ਦੇ ਬਿਨਾਂ ਨਿਵੇਸ਼ ਦੀ ਸਲਾਹ ਨਾ ਦੇਣ ਜਾਂ ਸੇਬੀ ਦੀ ਆਗਿਆ ਤੋਂ ਬਿਨਾਂ ਪਰਫਾਰਮੈਂਸ ਦੇ ਨਾਲ ਸਬੰਧਤ ਦਾਅਵੇ ਨਾ ਕਰੋ।

ਇਹ ਵੀ ਪੜ੍ਹੋ :     Apple Watch ਨੇ ਬਚਾਈ 1,000 ਫੁੱਟ ਤੋਂ ਡਿੱਗੇ ਦੋ ਵਿਅਕਤੀਆਂ ਦੀ ਜਾਨ, ਜਾਣੋ ਕਿਵੇਂ

ਇੰਫਲੂਐਂਸਰ ਨੂੰ ਲੈ ਕੇ ਨਿਯਮ

ਜਿਹੜੇ ਲੋਕ ਵਿੱਤੀ ਸਰਵਿਸ ਜਾਂ ਫਿਰ ਸ਼ੇਅਰ ਮਾਰਕੀਟ ਨਾਲ ਜੁੜੀ ਐਡਵਾਈਸ ਦਿੰਦੇ ਹਨ ਉਨ੍ਹਾਂ ਲੋਕਾਂ ਨੂੰ ਆਪਣੇ ਆਪ ਨੂੰ ਸੇਬੀ ਕੋਲ ਰਜਿਸਟਰ ਕਰਨਾ ਹੁੰਦਾ ਹੈ। ਇਸਦੇ ਬਾਅਦ ਇੱਕ ਕੋਰਸ ਹੁੰਦਾ ਹੈ ਜਿਸ ਨੂੰ ਪਾਸ ਕਰਨ ਤੋਂ ਬਾਅਦ ਸੇਬੀ ਤੋਂ ਇਕ ਸਰਟੀਫਿਕੇਟ ਪ੍ਰਾਪਤ ਹੁੰਦਾ ਹੈ। ਜੇਕਰ ਤੁਸੀਂ ਸੇਬੀ ਅਧੀਨ ਰਜਿਸਟਰ ਨਹੀਂ ਹੁੰਦੇ ਅਤੇ ਤੁਸੀਂ ਸੋਸ਼ਲ ਮੀਡੀਆ 'ਤੇ ਸ਼ੇਅਰ ਮਾਰਕੀਟ ਨਾਲ ਜੁੜਿਆ ਗਿਆਨ ਦੇ ਰਹੇ ਹੋ ਜਾਂ ਫਿਰ ਲੋਕਾਂ ਨੂੰ ਕਿਸੇ ਸ਼ੇਅਰ ਨੂੰ ਖ਼ਰੀਦਣ ਦੀ ਸਲਾਹ ਦੇ ਰਹੇ ਹੋ ਤਾਂ ਤੁਸੀਂ ਸੇਬੀ ਦੇ ਰਡਾਰ ਨੂੰ ਆ ਸਕਦੇ ਹੋ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News