ਤੁਹਿਨ ਕਾਂਤ ਪਾਂਡੇ SEBI ਦੇ ਨਵੇਂ ਚੀਫ ਨਿਯੁਕਤ, 3 ਸਾਲਾਂ ਤਕ ਸੰਭਾਲਣਗੇ ਅਹੁਦਾ

Friday, Feb 28, 2025 - 12:08 AM (IST)

ਤੁਹਿਨ ਕਾਂਤ ਪਾਂਡੇ SEBI ਦੇ ਨਵੇਂ ਚੀਫ ਨਿਯੁਕਤ, 3 ਸਾਲਾਂ ਤਕ ਸੰਭਾਲਣਗੇ ਅਹੁਦਾ

ਬਿਜ਼ਨੈੱਸ ਡੈਸਕ- ਕੇਂਦਰ ਸਰਕਾਰ ਨੇ ਤੁਹਿਨ ਕਾਂਤ ਪਾਂਡੇ ਨੂੰ ਸੇਬੀ ਦਾ ਨਵਾਂ ਮੁਖੀ ਨਿਯੁਕਤ ਕੀਤਾ ਹੈ। ਉਨ੍ਹਾਂ ਦਾ ਕਾਰਜਕਾਲ 3 ਸਾਲ ਦਾ ਹੋਵੇਗਾ। ਕੇਂਦਰੀ ਪਰਸੋਨਲ ਮੰਤਰਾਲੇ (ਡੀਓਪੀਟੀ) ਨੇ ਪਾਂਡੇ ਦੀ ਨਿਯੁਕਤੀ ਸੰਬੰਧੀ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ। 

ਕੈਬਨਿਟ ਵੱਲੋਂ ਨਿਯੁਕਤੀ ਨੂੰ ਮਨਜ਼ੂਰੀ ਦੇਣ ਤੋਂ ਬਾਅਦ ਜਾਰੀ ਕੀਤੇ ਗਏ ਪੱਤਰ ਦੇ ਅਨੁਸਾਰ, 1987 ਬੈਚ ਦੇ ਪ੍ਰਸ਼ਾਸਨਿਕ ਅਧਿਕਾਰੀ ਤੁਹਿਨ ਕਾਂਤ ਪਾਂਡੇ ਇਸ ਸਮੇਂ ਵਿੱਤ ਮੰਤਰਾਲੇ ਵਿੱਚ ਸਕੱਤਰ ਵਜੋਂ ਕੰਮ ਕਰ ਰਹੇ ਹਨ। 

ਸਰਕਾਰ ਨੇ ਨਿਯੁਕਤੀ ਹੁਕਮ ਵਿੱਚ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਦਾ ਕਾਰਜਕਾਲ ਅਹੁਦਾ ਸੰਭਾਲਣ ਦੀ ਮਿਤੀ ਤੋਂ 3 ਸਾਲ ਜਾਂ ਅਗਲੇ ਹੁਕਮਾਂ ਤੱਕ ਹੋਵੇਗਾ। ਪਾਂਡੇ ਓਡੀਸ਼ਾ ਕੇਡਰ ਦੇ ਸੀਨੀਅਰ ਆਈਏਐੱਸ ਅਧਿਕਾਰੀ ਰਹਿ ਚੁੱਕੇ ਹਨ। ਪਾਂਡੇ 2 ਸਾਲ ਤੋਂ ਵੱਧ ਸਮਾਂ ਪਹਿਲਾਂ ਏਅਰ ਇੰਡੀਆ ਦੇ ਵਿਨਿਵੇਸ਼ ਪ੍ਰਕਿਰਿਆ ਦੌਰਾਨ ਚਰਚਾ 'ਚ ਰਿਹਾ।


author

Rakesh

Content Editor

Related News