ਜਾਣੋ ਕਿਹੜੇ -ਕਿਹੜੇ ਸੂਬਿਆਂ ''ਚ 14 ਜਾਂ 15 ਮਾਰਚ ਨੂੰ ਬੰਦ ਰਹਿਣਗੇ ਬੈਂਕ ਤੇ ਕਿੱਥੇ ਖੁੱਲ੍ਹਣਗੇ
Monday, Mar 10, 2025 - 05:20 PM (IST)

ਬਿਜ਼ਨੈੱਸ ਡੈਸਕ : ਮਾਰਚ 2025 'ਚ ਹੋਲੀ ਦਾ ਤਿਉਹਾਰ 14 ਮਾਰਚ ਯਾਨੀ ਸ਼ੁੱਕਰਵਾਰ ਨੂੰ ਮਨਾਇਆ ਜਾਵੇਗਾ। ਇਸ ਮੌਕੇ 'ਤੇ ਵੱਖ-ਵੱਖ ਰਾਜਾਂ 'ਚ ਬੈਂਕਾਂ ਦੀਆਂ ਛੁੱਟੀਆਂ ਹੋਣਗੀਆਂ, ਜਦਕਿ ਕੁਝ ਸੂਬਿਆਂ 'ਚ ਬੈਂਕ ਖੁੱਲ੍ਹੇ ਰਹਿਣਗੇ। ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੁਆਰਾ ਜਾਰੀ ਬੈਂਕ ਛੁੱਟੀਆਂ ਦੀ ਸੂਚੀ ਅਨੁਸਾਰ, 14 ਮਾਰਚ, 2025 ਨੂੰ ਹੇਠਾਂ ਦਿੱਤੇ ਰਾਜਾਂ ਵਿੱਚ ਬੈਂਕ ਬੰਦ ਰਹਿਣਗੇ:
ਇਹ ਵੀ ਪੜ੍ਹੋ : SIM Card ਨਾਲ ਜੁੜੀ ਵੱਡੀ ਖ਼ਬਰ, ਮੁਸੀਬਤ 'ਚ ਫਸ ਸਕਦੇ ਹੋ ਤੁਸੀਂ, ਜਾਣੋ ਟੈਲੀਕਾਮ ਦੇ ਨਵੇਂ ਨਿਯਮ
ਦਿੱਲੀ
ਪੰਜਾਬ
ਉੱਤਰ ਪ੍ਰਦੇਸ਼
ਉਤਰਾਖੰਡ
ਬਿਹਾਰ
ਝਾਰਖੰਡ
ਮੱਧ ਪ੍ਰਦੇਸ਼
ਛੱਤੀਸਗੜ੍ਹ
ਰਾਜਸਥਾਨ
ਹਰਿਆਣਾ
ਹਿਮਾਚਲ ਪ੍ਰਦੇਸ਼
ਇਹ ਵੀ ਪੜ੍ਹੋ : Elon Musk ਨੇ ਕਾਰਾਂ ਦੀ ਵਿਕਰੀ ਵਧਾਉਣ ਲਈ ਦਿੱਤੇ ਸਸਤੀ ਫਾਇਨਾਂਸਿੰਗ ਤੇ ਫਰੀ ਚਾਰਜਿੰਗ ਦੇ ਆਫ਼ਰ
ਹੋਲੀ ਦੇ ਮੌਕੇ 'ਤੇ ਇਨ੍ਹਾਂ ਸੂਬਿਆਂ 'ਚ ਬੈਂਕ ਛੁੱਟੀਆਂ ਹੋਣਗੀਆਂ। ਹਾਲਾਂਕਿ, ਕਰਨਾਟਕ, ਉੜੀਸਾ, ਮਨੀਪੁਰ, ਤਾਮਿਲਨਾਡੂ, ਤ੍ਰਿਪੁਰਾ, ਕੇਰਲ ਅਤੇ ਨਾਗਾਲੈਂਡ ਵਰਗੇ ਰਾਜਾਂ ਵਿੱਚ 14 ਮਾਰਚ ਨੂੰ ਬੈਂਕ ਖੁੱਲ੍ਹੇ ਰਹਿਣਗੇ। ਇਸ ਤੋਂ ਇਲਾਵਾ ਕੁਝ ਸੂਬਿਆਂ 'ਚ 15 ਮਾਰਚ 2025 ਨੂੰ ਹੋਲੀ ਦਾ ਤਿਉਹਾਰ ਮਨਾਇਆ ਜਾਵੇਗਾ, ਜਿਸ ਕਾਰਨ ਉੱਥੇ ਦੇ ਬੈਂਕਾਂ 'ਚ ਛੁੱਟੀ ਰਹੇਗੀ। ਉਦਾਹਰਨ ਲਈ, ਤ੍ਰਿਪੁਰਾ, ਉੜੀਸਾ, ਮਨੀਪੁਰ ਅਤੇ ਬਿਹਾਰ ਵਿੱਚ ਬੈਂਕ 15 ਮਾਰਚ ਨੂੰ ਬੰਦ ਰਹਿਣਗੇ। ਜ਼ਿਕਰਯੌਗ ਹੈ ਕਿ 15 ਮਾਰਚ, 2025 ਨੂੰ ਤੀਜਾ ਸ਼ਨੀਵਾਰ ਹੈ, ਇਸ ਲਈ ਦੂਜੇ ਰਾਜਾਂ ਵਿੱਚ ਬੈਂਕ ਆਮ ਵਾਂਗ ਕੰਮ ਕਰਨਗੇ। 16 ਮਾਰਚ, 2025 ਨੂੰ ਐਤਵਾਰ ਹੋਣ ਕਾਰਨ ਦੇਸ਼ ਭਰ ਵਿੱਚ ਬੈਂਕ ਬੰਦ ਰਹਿਣਗੇ।
ਇਹ ਵੀ ਪੜ੍ਹੋ : Ford ਤੋਂ ਬਾਅਦ Volkswagen ਵੀ ਕਰ ਸਕਦੀ ਹੈ ਭਾਰਤ ਤੋਂ ਵਾਪਸੀ, ਜਾਣੋ ਕੀ ਹੈ ਪੂਰਾ ਮਾਮਲਾ
ਬੈਂਕ ਛੁੱਟੀਆਂ ਰਾਜਾਂ ਅਤੇ ਤਿਉਹਾਰਾਂ ਦੇ ਅਨੁਸਾਰ ਵੱਖ-ਵੱਖ ਹੋ ਸਕਦੀਆਂ ਹਨ, ਇਸ ਲਈ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਤੁਸੀਂ ਆਪਣੇ ਰਾਜ ਵਿੱਚ ਬੈਂਕ ਛੁੱਟੀਆਂ ਦੀ ਪੁਸ਼ਟੀ ਕਰਨ ਲਈ ਸਬੰਧਤ ਬੈਂਕ ਜਾਂ RBI ਦੀ ਅਧਿਕਾਰਤ ਵੈੱਬਸਾਈਟ 'ਤੇ ਜਾਓ।
ਇਨ੍ਹਾਂ ਤਰੀਖਾਂ 'ਤੇ ਵੀ ਛੁੱਟੀ ਹੋਵੇਗੀ
ਬਿਹਾਰ ਦਿਵਸ 22 ਮਾਰਚ ਨੂੰ ਹੈ। ਇਸ ਦਿਨ ਬਿਹਾਰ 'ਚ ਬੈਂਕਾਂ 'ਚ ਕੰਮ ਨਹੀਂ ਹੋਵੇਗਾ
ਜੰਮੂ-ਕਸ਼ਮੀਰ 'ਚ 27 ਮਾਰਚ ਨੂੰ ਸ਼ਬ-ਏ-ਕਦਰ ਦੇ ਮੌਕੇ 'ਤੇ ਬੈਂਕ ਬੰਦ ਰਹਿਣਗੇ।
28 ਮਾਰਚ ਨੂੰ ਜਮਾਤ-ਉਲ-ਵਿਦਾ ਦੇ ਮੌਕੇ 'ਤੇ ਜੰਮੂ-ਕਸ਼ਮੀਰ 'ਚ ਬੈਂਕਾਂ 'ਚ ਛੁੱਟੀ ਰਹੇਗੀ।
ਇਹ ਵੀ ਪੜ੍ਹੋ : ਜਾਣੋ EPF ਬੈਲੇਂਸ ਚੈੱਕ ਕਰਨ ਦੇ ਆਸਾਨ ਤਰੀਕੇ, ਨਹੀਂ ਹੋਵੇਗੀ ਕਿਸੇ ਤਰ੍ਹਾਂ ਦੀ ਪਰੇਸ਼ਾਨੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8