ਸਵਿਗੀ ਤੋਂ ਖਾਣਾ ਮੰਗਵਾਉਣਾ ਹੁਣ ਹੋ ਜਾਵੇਗਾ ਮਹਿੰਗਾ

01/04/2020 9:57:01 AM

ਨਵੀਂ ਦਿੱਲੀ—ਫੂਡਟੈੱਕ ਪਲੇਟਫਾਰਮ ਸਵਿਗੀ ਤੋਂ ਖਾਣਾ ਮੰਗਵਾਉਣਾ ਹੁਣ ਮਹਿੰਗਾ ਹੋ ਜਾਵੇਗਾ। ਕੰਪਨੀ ਜਿਥੇ ਇਕ ਹੋਰ ਡਲਿਵਰੀ ਦਾ ਜ਼ਿਆਦਾ ਚਾਰਜ ਲੈ ਰਹੀ ਹੈ ਉੱਧਰ ਉਸ ਨੇ ਜ਼ਿਆਦਾ ਮੰਗ ਵਾਲੇ ਖੇਤਰਾਂ ਦੇ ਰੈਸਤਰਾਂ ਤੋਂ ਜ਼ਿਆਦਾ ਕਮੀਸ਼ਨ ਲੈਣਾ ਸ਼ੁਰੂ ਕਰ ਦਿੱਤਾ ਹੈ। ਸਵਿਗੀ 'ਤੇ ਲਿਸਟਿਡ ਇਕ ਫਾਸਟ ਫੂਡ ਚੇਨ ਦੇ ਮਾਲਕ ਨੇ ਕਿਹਾ ਕਿ ਜ਼ਿਆਦਾ ਮੰਗ ਵਾਲੇ ਖੇਤਰਾਂ 'ਚ ਸਵਿਗੀ ਨੇ ਆਪਣੇ ਐਪ 'ਤੇ ਲਿਸਟ ਹੋਣ ਵਾਲੇ ਨਵੇਂ ਅਤੇ ਪੁਰਾਣੇ ਰੈਸਤਰਾਵਾਂ ਤੋਂ ਜ਼ਿਆਦਾ ਚਾਰਜ ਲੈਣਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਨੇ ਨਾਲ ਹੀ ਕਿਹਾ ਕਿ ਸਵਿਗੀ ਹੁਣ ਗਾਹਕ ਤੋਂ ਵੀ ਡਲਿਵਰੀ ਚਾਰਜ ਜ਼ਿਆਦਾ ਲੈ ਰਹੀ ਹੈ।
ਸਵਿਗੀ ਨੇ ਕਿਹਾ ਕਿ ਇਸ 'ਚ ਕੁਝ ਵੀ ਨਵਾਂ ਨਹੀਂ
ਇੰਕ42 ਡਾਟ ਕਾਮ ਦੇ ਮੁਤਾਬਕ ਇਕ ਹੋਰ ਸੂਤਰ ਨੇ ਕਿਹਾ ਕਿ ਸਵਿਗੀ 12 ਤੋਂ 18 ਮਹੀਨੇ ਦੇ ਕਾਨਟ੍ਰੈਕਟ ਦੇ ਨਾਲ ਰੈਸਤਰਾਂ ਦੇ ਨਾਲ ਸਾਂਝੇਦਾਰੀ ਕਰਦੀ ਹੈ। ਜਦੋਂ ਕਾਨਟ੍ਰੈਕਟ ਦਾ ਨਵੀਨੀਕਰਨ ਕੀਤਾ ਜਾਂਦਾ ਹੈ, ਤਾਂ ਸਵਿਗੀ ਕੂਲ ਆਰਡਰ ਵੈਲਿਊ ਦਾ 18 ਤੋਂ 23 ਫੀਸਦੀ ਤੱਕ ਚਾਰਜ ਲੈਂਦੀ ਹੈ, ਜਦੋਂਕਿ ਸ਼ੁਰੂਆਤੀ ਚਾਰਜ 12-18 ਫੀਸਦੀ ਹੁੰਦਾ ਹੈ। ਇਸ 'ਤੇ ਸਵਿਗੀ ਨੇ ਕਿਹਾ ਕਿ ਇਹ ਨਵੀਂ ਗੱਲ ਨਹੀਂ ਹੈ। ਉਹ ਵੱਖ-ਵੱਖ ਰੈਸਤਰਾਵਾਂ ਤੋਂ ਔਸਤ ਆਰਡਰ ਵੈਲਿਊ, ਡਲਿਵਰੀ ਕਾਸਟ ਅਤੇ ਹੋਰ ਗੱਲਾਂ ਦੇ ਆਧਾਰ 'ਤੇ ਵੱਖ-ਵੱਖ ਚਾਰਜ ਤੈਅ ਕਰਦੀ ਹੈ।

PunjabKesari
3.3 ਅਰਬ ਡਾਲਰ ਦੀ ਕੰਪਨੀ ਹੈ ਸਵਿਗੀ
ੈਬੇਂਗਲੁਰੂ ਦੀ ਕੰਪਨੀ ਸਵਿਗੀ 3.3 ਅਰਬ ਡਾਲਰ ਦੀ ਕੰਪਨੀ ਬਣ ਚੁੱਕੀ ਹੈ। ਕੰਪਨੀ ਨੇ ਅਕਤੂਬਰ 2019 'ਚ ਹੀ 50 ਕਰੋੜ ਡਲਿਵਰੀ ਆਰਡਰ ਦਾ ਪੱਧਰ ਹਾਸਲ ਕਰ ਲੈਣ ਦਾ ਦਾਅਵਾ ਕੀਤਾ ਸੀ। ਪੂਰੇ ਸਾਲ ਲਈ ਕੰਪਨੀ ਨੇ 36 ਕਰੋੜ ਡਲਿਵਰੀ ਆਰਡਰ ਦਾ ਟੀਚਾ ਰੱਖਿਆ ਸੀ।


Aarti dhillon

Content Editor

Related News