Valentine Day ''ਤੇ ਆਪਣੇ ਸਾਥੀ ਨੂੰ ਮਿਲਣ ਲਈ ਕਰੋ ਹਵਾਈ ਸਫਰ, Air Asia ਦੇ ਰਿਹਾ ਹੈ ਸ਼ਾਨਦਾਰ ਮੌਕਾ
Monday, Feb 10, 2020 - 05:54 PM (IST)

ਨਵੀਂ ਦਿੱਲੀ — ਵੈਲੇਂਟਾਇਨ ਡੇ 'ਤੇ ਜੇਕਰ ਤੁਸੀਂ ਆਪਣੇ ਸਾਥੀ ਨਾਲ ਕਿਤੇ ਘੁੰਮਣ ਦਾ ਪ੍ਰੋਗਰਾਮ ਬਣਾ ਰਹੇ ਹੋ ਤਾਂ ਇਹ ਤੁਹਾਡੇ ਲਈ ਸ਼ਾਨਦਾਰ ਮੌਕਾ ਹੈ। ਨਿੱਜੀ ਹਵਾਈ ਕੰਪਨੀ Air Asia ਇੰਡੀਆ ਨੇ ਵੈਲੇਂਟਾਈਨ ਡੇ ਦੇ ਮੌਕੇ 'ਤੇ ਇਕ ਆਫਰ ਦੀ ਪੇਸ਼ਕਸ਼ ਕੀਤੀ ਹੈ। ਇਸ ਆਫਰ ਦਾ ਲਾਭ ਲੈ ਕੇ ਇਕ ਦੂਜੇ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਬੈਠੇ ਪ੍ਰੇਮੀ ਜੋੜੇ ਇਕ ਦੂਜੇ ਨੂੰ ਮਿਲ ਸਕਦੇ ਹਨ ਉਹ ਵੀ ਸਿਰਫ 1,014 ਰੁਪਏ ਖਰਚ ਕਰਕੇ।
ਕੰਪਨੀ ਨੇ ਸੋਮਵਾਰ ਨੂੰ ਦੱਸਿਆ ਕਿ ਇਸ ਦੇ ਘਰੇਲੂ ਮਾਰਗਾਂ 'ਤੇ 30 ਸਤੰਬਰ ਤੱਕ ਦੇ ਟਿਕਟ ਬੁੱਕ ਕਰਵਾਏ ਜਾ ਸਕਦੇ ਹਨ। ਬੁਕਿੰਗ 10 ਫਰਵਰੀ ਤੋਂ 14 ਫਰਵਰੀ ਤੱਕ ਹੋਵੇਗੀ। ਆਫਰ ਦੇ ਤਹਿਤ 14,000 ਸੀਟਾਂ ਰੱਖੀਆਂ ਗਈਆਂ ਹਨ। ਸ਼ਰਤ ਇਹ ਹੈ ਕਿ ਯਾਤਰਾ ਦੀ ਤਾਰੀਖ ਤੋਂ ਘੱਟੋ-ਘੱਟ 14 ਦਿਨ ਪਹਿਲਾਂ ਬੁਕਿੰਗ ਕਰਵਾਉਣੀ ਹੋਵੇਗੀ।
ਦਰਅਸਲ ਪਿਆਰ ਕਰਨ ਵਾਲਿਆਂ ਨੂੰ ਵੈਲੇਂਟਾਈਨ ਵੀਕ ਦਾ ਬਹੁਤ ਹੀ ਬੇਸਬਰੀ ਨਾਲ ਇੰਤਜ਼ਾਰ ਹੁੰਦਾ ਹੈ। ਰੋਜ਼ ਡੇ ਦੇ ਨਾਲ 7 ਫਰਵਰੀ ਨੂੰ ਇਸ ਵੀਕ ਦੀ ਸ਼ੁਰੂਆਤ ਹੁੰਦੀ ਹੈ ਅਤੇ 14 ਫਰਵਰੀ ਨੂੰ ਵੈਲੇਂਟਾਈਨ ਡੇ ਮਨਾਇਆ ਜਾਂਦਾ ਹੈ। ਪੱਛਮੀ ਦੇਸ਼ਾਂ ਵਿਚ ਤਾਂ ਇਸ ਦਿਨ ਦੀ ਰੌਣਕ ਆਪਣੇ ਪੂਰੇ ਸ਼ਬਾਬ 'ਤੇ ਹੁੰਦੀ ਹੈ। ਦੂਜੇ ਪਾਸੇ ਭਾਰਤ ਅਤੇ ਹੋਰ ਪੂਰਬੀ ਦੇਸ਼ਾਂ ਵਿਚ ਇਸ ਦਿਨ ਨੂੰ ਮਨਾਉਣ ਦਾ ਆਪਣਾ-ਆਪਣਾ ਅੰਦਾਜ਼ ਹੁੰਦਾ ਹੈ। ਇਸ ਲਈ ਇਸ ਮੌਕੇ ਦਾ ਲਾਭ ਲੈਣ ਲਈ ਕੰਪਨੀਆਂ ਤਰ੍ਹਾਂ-ਤਰ੍ਹਾਂ ਦੇ ਆਫਰ ਵੀ ਦੇ ਰਹੀਆਂ ਹਨ।