ਫੋਨ ਰਾਹੀਂ ਫਾਈਨੈਂਸ਼ਲ ਟ੍ਰਾਂਜੈਕਸ਼ਨ ਕਾਰਨ ਵਾਲੋ ਹੋ ਜਾਓ ਸਾਵਧਾਨ, ਪੜ੍ਹੋ ਖਬਰ

02/15/2018 9:09:34 PM

ਨਵੀਂ ਦਿੱਲੀ— ਜੇਕਰ ਤੁਸੀਂ ਵੀ ਫਾਈਨੈਂਸ਼ਲ ਟ੍ਰਾਂਜੈਕਸ਼ਨ ਫੋਨ ਤੋਂ ਕਰਦੇ ਹੋ ਤਾਂ ਸਾਵਧਾਨ ਰਹੋ। ਡੇਬਿਟ-ਕ੍ਰੇਡਿਟ ਕਾਰਡ, ਈ-ਵਾਲੇਟ ਦੇ ਸਹਾਰੇ ਮੋਬਾਇਲ ਟ੍ਰਾਂਜੈਕਸ਼ਨ 'ਚ ਧੋਖਾਧੜੀ ਦੇ ਵਧਦੇ ਮਾਮਲੇ ਤੋਂ ਸਰਕਾਰ ਵੀ ਚਿੰਤਾ 'ਚ ਹੈ। ਗ੍ਰਹਿ ਮੰਤਰਾਲੇ ਨੇ ਇਸ 'ਤੇ ਚਿੰਤਾ ਜਿਤਾਉਂਦੇ ਹੋਏ ਵੀਰਵਾਰ ਨੂੰ ਕਿਹਾ ਕਿ ਸਾਰੇ ਰਾਜਾਂ ਨੂੰ ਇਸ ਤਰ੍ਹਾਂ ਦੇ ਅਪਰਾਧਾਂ ਨੂੰ ਰੋਕਣ ਲਈ ਤਤਕਾਲ ਕਾਰਵਾਈ ਕਰਨੀ ਚਾਹੀਦੀ ਹੈ।
ਮੰਤਰਾਲੇ ਨੇ ਖੁਫਿਆ ਬਿਊਰੋ (ਆਈ.ਬੀ.) ਨੂੰ ਰਾਜ ਸਰਕਾਰ ਦੇ ਨਾਲ ਮਿਲ ਕੇ ਕੰਮ ਕਰਨ ਲਈ ਨੋਡਲ ਏਜੰਸੀ ਮਾਮਿਤ ਕੀਤਾ ਹੈ। ਇਕ ਸੂਚਨਾ 'ਚ ਗ੍ਰਰਿ ਮੰਤਰਾਲੇ ਨੇ ਕਿਹਾ ਕਿ ਇਹ ਨੋਟਿਸ 'ਚ ਆਇਆ ਹੈ ਕਿ ਮੋਬਾਇਲ ਅਤੇ ਈ-ਵਾਲੇਟ ਦਾ ਇਸਤੇਮਾਲ ਕਰ ਕੇ ਫਾਈਨੈਂਸ਼ਲ ਟ੍ਰਾਂਜੈਕਸ਼ਨ 'ਚ ਧੋਖਾਧੜੀ ਦੇ ਮਾਮਲੇ ਵਧ ਰਹੇ ਹਨ। ਇਸ ਤਰ੍ਹਾਂ ਦੀ ਧੋਖਾਧੜੀ ਕਰਨ ਵਾਲੇ ਲੋਕ ਵੱਖ-ਵੱਖ ਤਰੀਕੇ ਇਸਤੇਮਾਲ ਕਰ ਰਹੇ ਹਨ।
ਮੰਤਰਾਲੇ ਨੇ ਕਿਹਾ ਕਿ ਆਮ ਲੋਕਾਂ ਵਲੋਂ ਡਿਜੀਟਲ ਭੁਗਤਾਨ ਦੇ ਕਾਰਨ ਫੋਨ ਧੋਖਾਧੜੀ ਵਧ ਰਹੀ ਹੈ। ਵਿਸ਼ੇਸ਼ ਰੂਪ ਤੋਂ ਡੇਬਿਟ ਅਤੇ ਕ੍ਰੈਡਿਟ ਕਾਰਨ ਅਤੇ ਈ-ਵਾਲੇਟ ਦੇ ਇਸਤੇਮਾਲ ਦੇ ਰਾਹੀਂ ਧੋਖਾਧੜੀ ਦੇ ਮਾਮਲਿਆਂ 'ਚ ਵਾਧਾ ਹੋ ਰਿਹਾ ਹੈ। ਮੰਤਰਾਲੇ ਦਾ ਕਹਿਣਾ ਹੈ ਕਿ ਕੁਝ ਮਾਮਲਿਆਂ 'ਚ ਲੋਕ ਖੁਦ ਹੀ ਗਲਤੀ ਨਾਲ ਏ. ਟੀ. ਐੱਮ. ਪਿੰਨ ਜਾ ਓ. ਟੀ. ਪੀ. ਦੱਸ ਦਿੰਦੇ ਹਨ ਅਤੇ ਧੋਖਾਧੜੀ ਦਾ ਸ਼ਿਕਾਰ ਬਣਦੇ ਹਨ। ਬਿਆਨ 'ਚ ਕਿਹਾ ਗਿਆ ਹੈ ਕਿ ਮੰਤਰਾਲੇ ਇਸ ਤਰ੍ਹਾਂ ਦੀ ਧੋਖਾਧੜੀ ਦੇ ਮਾਮਲਿਆਂ ਨਾਲ ਚਿੰਤਾ 'ਚ ਹੈ।
ਮੰਤਰਾਲੇ ਦੇ ਤਹਿਤ ਫੋਨ ਧੋਖਾਧੜੀ 'ਤੇ ਇਕ ਅੰਤਰ ਮੰਤਰਾਲੇ ਕਮੇਂਟੀ ਦਾ ਗਠਨ ਕੀਤਾ ਗਿਆ ਹੈ ਕਿ ਜੋ ਸਮੇ-ਸਮੇਂ 'ਤੇ ਇਸ ਨਾਲ ਜੁੜੇ ਵੱਖ-ਵੱਖ ਪਹਿਲੂਆਂ ਦੀ ਸਮੀਖਿਆ ਕਰ ਰਿਹਾ ਹੈ।


Related News