ਹੁਣ ਤੱਕ FASTag ਨਾ ਲਵਾ ਸਕਣ ਵਾਲੇ ਲੋਕਾਂ ਲਈ ਵੱਡੀ ਰਾਹਤ ਭਰੀ ਖ਼ਬਰ

Friday, Feb 19, 2021 - 01:35 PM (IST)

ਨਵੀਂ ਦਿੱਲੀ- ਹੁਣ ਫਾਸਟੈਗ ਪੂਰੀ ਤਰ੍ਹਾਂ ਲਾਜ਼ਮੀ ਹੋ ਚੁੱਕਾ ਹੈ। ਬਿਨਾਂ ਇਸ ਦੇ ਟੋਲ ਪਲਾਜ਼ਾ ਤੋਂ ਲੰਘਣ ਵਾਲੀ ਗੱਡੀ ਨੂੰ ਦੁੱਗਣਾ ਚਾਰਜ ਭਰਨਾ ਪੈ ਰਿਹਾ ਹੈ। ਇਸ ਵਿਚਕਾਰ ਰਾਹਤ ਭਰੀ ਖ਼ਬਰ ਇਹ ਹੈ ਕਿ ਹੁਣ 1 ਮਾਰਚ ਤੱਕ ਟੋਲ ਪਲਾਜ਼ਾ 'ਤੇ ਮੁਫ਼ਤ ਫਾਸਟੈਗ ਮਿਲੇਗਾ। ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਟੀ (ਐੱਨ. ਐੱਚ. ਏ. ਆਈ.) ਨੇ ਇਸ ਨੂੰ ਟੋਲ ਪਲਾਜ਼ਿਆਂ 'ਤੇ ਵੰਡਣਾ ਸ਼ੁਰੂ ਕਰ ਦਿੱਤਾ ਹੈ।

15 ਫਰਵਰੀ, 2021 ਦੀ ਅੱਧੀ ਰਾਤ ਤੋਂ ਸਾਰੇ ਟੋਲ ਪਲਾਜ਼ਿਆਂ 'ਤੇ ਫਾਸਟੈਗ ਜ਼ਰੀਏ ਭੁਗਤਾਨ ਲਾਜ਼ਮੀ ਹੋ ਚੁੱਕਾ ਹੈ। ਐੱਨ. ਐੱਚ. ਏ. ਆਈ. ਨੇ ਕਿਹਾ ਕਿ ਯੂਜ਼ਰਜ਼ ਦੇਸ਼ ਭਰ ਵਿਚ ਨੈਸ਼ਨਲ ਅਤੇ ਸਟੇਟ ਹਾਈਵੇਜ਼ ਦੇ 770 ਟੋਲ ਪਲਾਜ਼ਿਆਂ 'ਤੇ 1 ਮਾਰਚ, 2021 ਤੱਕ ਮੁਫ਼ਤ ਵਿਚ ਫਾਸਟੈਗ ਪ੍ਰਾਪਤ ਕਰ ਸਕਦੇ ਹਨ। ਪਿਛਲੇ ਦੋ ਦਿਨਾਂ ਵਿਚ 2.5 ਲੱਖ ਤੋਂ ਵੱਧ ਫਾਸਟੈਗ ਵਿਕ ਚੁੱਕੇ ਹਨ।

ਇਹ ਵੀ ਪੜ੍ਹੋ- ਨਿੱਜੀ ਖੇਤਰ ਦੇ ਦਿੱਗਜ ਐਕਸਿਸ ਬੈਂਕ 'ਚ ਜਲਦ ਘਟੇਗਾ ਸਰਕਾਰੀ ਹਿੱਸਾ

ਇਹ ਵੀ ਮਿਲੇਗਾ ਫਾਇਦਾ-
ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਟੀ ਦੇ ਅਧਿਕਾਰੀਆਂ ਨੇ ਕਿਹਾ ਕਿ ਕਿਸੇ ਟੋਲ ਪਲਾਜ਼ਾ 'ਤੇ ਤਕਨੀਕੀ ਖ਼ਰਾਬੀ ਹੋਣ ਦੀ ਸੂਰਤ ਵਿਚ ਫਾਸਟੈਗ ਯੂਜ਼ਰਜ਼ ਬਿਨਾਂ ਕੋਈ ਚਾਰਜ ਭੁਗਤਾਨ ਕੀਤੇ ਲੰਘ ਸਕਦੇ ਹਨ, ਬਸ਼ਰਤੇ ਉਨ੍ਹਾਂ ਦੇ ਫਾਸਟੈਗ ਵਿਚ ਬੈਲੰਸ ਹੋਣਾ ਚਾਹੀਦਾ ਹੈ। ਐੱਨ. ਐੱਚ. ਏ. ਆਈ. ਮੁਤਾਬਕ, ਫਾਸਟੈਗ ਜ਼ਰੀਏ ਭੁਗਤਾਨ ਤਕਰੀਬਨ 87 ਫ਼ੀਸਦੀ ਤੱਕ ਪਹੁੰਚ ਚੁੱਕਾ ਹੈ। ਇਲੈਕਟ੍ਰਾਨਿਕ ਟੋਲ ਭੁਗਤਾਨ ਨੂੰ ਬੜ੍ਹਾਵਾ ਦੇਣ ਲਈ ਪਹਿਲੀ ਮਾਰਚ, 2021 ਤੱਕ ਟੋਲ ਪਲਾਜ਼ਿਆਂ 'ਤੇ ਫਾਸਟੈਗ ਮੁਫ਼ਤ ਮਿਲੇਗਾ।

ਇਹ ਵੀ ਪੜ੍ਹੋ- ਪੈਟਰੋਲ-ਡੀਜ਼ਲ ਕੀਮਤਾਂ 'ਚ ਸਿਰਫ਼ 11 ਦਿਨਾਂ 'ਚ ਇੰਨਾ ਉਛਾਲ, ਵੇਖੋ ਮੁੱਲ

ਫਾਸਟੈਗ ਨੂੰ ਲੈ ਕੇ ਕੁਮੈਂਟ ਬਾਕਸ 'ਚ ਦਿਓ ਟਿਪਣੀ


Sanjeev

Content Editor

Related News