ਬਰਾਮਦ ਨੂੰ ਰਫ਼ਤਾਰ ਦੇਣ ਲਈ ਰਤਨ, ਗਹਿਣਾ ਖੇਤਰ ਮਹੱਤਵਪੂਰਨ : ਪੁਰੀ

Monday, Jan 18, 2021 - 05:01 PM (IST)

ਬਰਾਮਦ ਨੂੰ ਰਫ਼ਤਾਰ ਦੇਣ ਲਈ ਰਤਨ, ਗਹਿਣਾ ਖੇਤਰ ਮਹੱਤਵਪੂਰਨ : ਪੁਰੀ

ਮੁੰਬਈ- ਵਣਜ ਤੇ ਉਦਯੋਗ ਮੰਤਰੀ ਹਰਦੀਪ ਸਿੰਘ ਪੁਰੀ ਨੇ ਸੋਮਵਾਰ ਨੂੰ ਕਿਹਾ ਕਿ ਭਾਰਤ ਦੇ ਰਤਨ ਅਤੇ ਗਹਿਣਾ ਉਦਯੋਗ ਦਾ ਵਿਦੇਸ਼ੀ ਮੁਦਰਾ ਹਾਸਲ ਕਰਨ ਵਿਚ ਮਹੱਤਵਪੂਰਨ ਯੋਗਦਾਨ ਹੈ ਅਤੇ ਸਰਕਾਰ ਬਰਾਮਦ ਨੂੰ ਬੜ੍ਹਾਵਾ ਦੇਣ ਲਈ ਇਸ ਨੂੰ ਸੰਭਾਵਨਾਵਾਂ ਨਾਲ ਭਰੇ ਖੇਤਰ ਦੇ ਰੂਪ ਵਿਚ ਦੇਖ ਰਹੀ ਹੈ।

ਉਨ੍ਹਾਂ ਕਿਹਾ, ''ਇਹੀ ਵਜ੍ਹਾ ਹੈ ਕਿ ਸਰਕਾਰ ਨੇ ਇਸ ਖੇਤਰ ਵਿਚ 100 ਫ਼ੀਸਦੀ ਪ੍ਰਤੱਖ ਵਿਦੇਸ਼ੀ ਨਿਵੇਸ਼ ਦੀ ਮਨਜ਼ੂਰੀ ਦਿੱਤੀ ਹੈ। ਅੱਜ ਦੇਸ਼ ਹਰ ਸਾਲ 35 ਅਰਬ ਅਮਰੀਕੀ ਡਾਲਰ ਦੇ ਰਤਨ ਅਤੇ ਗਹਿਣਿਆਂ ਦੀ ਬਰਾਮਦ ਕਰਦਾ ਹੈ ਅਤੇ ਦੁਨੀਆ ਦੇ ਸਭ ਤੋਂ ਵੱਡੇ ਬਰਾਮਦਕਾਰਾਂ ਵਿਚੋਂ ਇਕ ਹੈ। ਇਹ ਅਮਰੀਕਾ, ਹਾਂਗਕਾਂਗ, ਚੀਨ, ਮਿਡਲ ਈਸਟ, ਰੂਸ ਵਰਗੇ ਬਾਜ਼ਾਰਾਂ ਦੀ ਮੰਗ ਨੂੰ ਪੂਰਾ ਕਰਦਾ ਹੈ।

ਪੁਰੀ ਨੇ ਰਤਨ ਅਤੇ ਗਹਿਣਾ ਬਰਾਮਦ ਪ੍ਰਮੋਸ਼ਨ ਕੌਂਸਲ (ਜੀ. ਜੇ. ਈ. ਪੀ. ਸੀ.) ਵੱਲੋਂ ਆਯੋਜਿਤ 5 ਦਿਨਾਂ ਈ-ਆਈ. ਜੀ. ਜੇ. ਐੱਸ. (ਕੌਮਾਂਤਰੀ ਰਤਨ ਤੇ ਗਹਿਣੇ ਪ੍ਰਦਰਸ਼ਨੀ) ਦੇ ਉਦਘਾਟਨ ਸਮਾਰੋਹ ਵਿਚ ਕਿਹਾ ਕਿ ਇਸ ਵਪਾਰ ਮੇਲੇ ਦਾ ਆਯੋਜਨ ਸਹੀ ਸਮੇਂ 'ਤੇ ਹੋ ਰਿਹਾ ਹੈ ਕਿਉਂਕਿ ਕੋਵਿਡ-19 ਟੀਕਾ ਆਉਣ ਨਾਲ ਹੀ ਸਾਰੇ ਪ੍ਰਮੁੱਖ ਬਾਜ਼ਾਰਾਂ ਵਿਚ ਰਤਨ ਅਤੇ ਗਹਿਣਿਆਂ ਦੀ ਮੰਗ ਇਕ ਵਾਰ ਫਿਰ ਵਧਣ ਲੱਗੀ ਹੈ।


author

Sanjeev

Content Editor

Related News