ਰਤਨ ਅਤੇ ਗਹਿਣਾ ਐਕਸਪੋਰਟ ਮਈ ’ਚ 20 ਫੀਸਦੀ ਵਧ ਕੇ 25,365 ਕਰੋੜ ਰੁਪਏ ’ਤੇ : GJAPC

Sunday, Jun 19, 2022 - 05:26 PM (IST)

ਰਤਨ ਅਤੇ ਗਹਿਣਾ ਐਕਸਪੋਰਟ ਮਈ ’ਚ 20 ਫੀਸਦੀ ਵਧ ਕੇ 25,365 ਕਰੋੜ ਰੁਪਏ ’ਤੇ : GJAPC

ਮੁੰਬਈ (ਭਾਸ਼ਾ) – ਅਮਰੀਕਾ ਸਮੇਤ ਅਹਿਮ ਬਾਜ਼ਾਰਾਂ ਤੋਂ ਮਜ਼ਬੂਤ ਮੰਗ ਕਾਰਨ ਰਤਨ ਅਤੇ ਗਹਿਣਾ ਐਕਸਪੋਰਟ ’ਚ ਮਈ 2022 ’ਚ ਸਾਲਾਨਾ ਆਧਾਰ ’ਤੇ ਤੇਜ਼ੀ ਆਈ ਹੈ ਅਤੇ ਪਿਛਲੇ ਵਿੱਤੀ ਸਾਲ ਦੀ ਇਸੇ ਿਮਆਦ ਦੀ ਤੁਲਨਾ ’ਚ ਇਹ ਕਰਬੀ 20 ਫੀਸਦੀ ਵਧ ਕੇ 25,365.35 ਕਰੋੜ ਰੁਪਏ ’ਤੇ ਪਹੁੰਚ ਗਈ ਹੈ। ਰਤਨ ਅਤੇ ਗਹਿਣਾ ਐਕਸਪੋਰਟ ਪ੍ਰਮੋਸ਼ਨ ਕੌਂਸਲ (ਜੀ. ਜੇ. ਈ. ਪੀ. ਸੀ.) ਨੇ ਸ਼ਨੀਵਾਰ ਨੂੰ ਇਕ ਬਿਆਨ ’ਚ ਕਿਹਾ ਕਿ ਮਈ 2021 ’ਚ ਰਤਨ ਅਤੇ ਗਹਿਣਿਆਂ ਦੀ ਕੁੱਲ ਐਕਸਪੋਰਟ 21,156.10 ਕਰੋੜ ਰੁਪਏ ’ਤੇ ਸੀ।

2022 ਦੇ ਅਪ੍ਰੈਲ-ਮਈ ’ਚ ਰਤਨ ਅਤੇ ਗਹਿਣਿਆਂ ਦੀ ਕੁੱਲ ਐਕਸਪੋਰਟ 10.08 ਫੀਸਦੀ ਵਧ ਕੇ 51,050.53 ਕਰੋੜ ਰੁਪਏ ’ਤੇ ਪਹੁੰਚ ਗਈ ਜੋ 2021 ਦੀ ਇਸੇ ਮਿਆਦ ’ਚ 46,376.57 ਕਰੋੜ ਰੁਪਏ ਸੀ। ਜੀ. ਜੇ. ਈ. ਪੀ. ਸੀ. ਦੇ ਮੁਖੀ ਕੋਲਿਨ ਸ਼ਾਹ ਨੇ ਕਿਹਾ ਕਿ ਮੇਰਾ ਇਹ ਮੰਨਣਾ ਹੈ ਕਿ ਅਸੀਂ ਭਾਰਤ ਨੂੰ ਦੁਨੀਆ ਦਾ ਪਸੰਦੀਦਾ ਰਤਨ ਅਤੇ ਗਹਿਣਾ ਨਿਰਮਾਤਾ ਬਣਨ ਦੀ ਦਿਸ਼ਾ ’ਚ ਵਧਦਾ ਦੇਖ ਰਹੇ ਹਾਂ। ਤਰਾਸ਼ੇ ਅਤੇ ਪਾਲਿਸ਼ ਕੀਤੇ ਗਏ ਹੀਰਿਆਂ ਦੀ ਐਕਸਪੋਰਟ ਵੀ ਮਈ ’ਚ 10.04 ਫੀਸਦੀ ਵਧ ਕੇ 16,156.03 ਕਰੋੜ ਰੁਪਏ ਹੋ ਗਈ ਜੋ 2021 ਦੀ ਇਸੇ ਮਿਆਦ ’ਚ 14,681.42 ਕਰੋੜ ਰੁਪਏ ਸੀ।


author

Harinder Kaur

Content Editor

Related News