ਗੌਤਮ ਅਡਾਨੀ ਨੇ ਅਮੀਰਾਂ ਦੀ ਲਿਸਟ 'ਚ ਲਗਾਈ ਛਲਾਂਗ, ਫਿਰ ਟਾਪ-20 'ਚ ਹੋਏ ਸ਼ਾਮਲ

02/08/2023 2:34:10 PM

ਬਿਜ਼ਨੈੱਸ ਡੈਸਕ- ਦੇਸ਼ ਦੇ ਦਿੱਗਜ਼ ਕਾਰੋਬਾਰੀ ਅਡਾਨੀ ਗਰੁੱਪ ਦੇ ਪ੍ਰਮੁੱਖ ਗੌਤਮ ਅਡਾਨੀ ਇਕ ਵਾਰ ਫਿਰ ਤੋਂ ਟਾਪ-20 ਅਮੀਰਾਂ ਦੀ ਲਿਸਟ 'ਚ ਸ਼ਾਮਲ ਹੋ ਗਏ ਹਨ। ਫੋਰਬਸ ਦੇ ਰੀਅਲ ਟਾਈਮ ਬਿਲੀਨੀਅਰਸ ਲਿਸਟ ਦੇ ਮੁਤਾਬਕ ਗੌਤਮ ਅਡਾਨੀ ਹੁਣ ਇਸ ਲਿਸਟ 'ਚ 17ਵੇਂ ਸਥਾਨ 'ਤੇ ਪਹੁੰਚ ਗਏ ਹਨ। ਮੰਗਲਵਾਰ ਨੂੰ ਅਡਾਨੀ ਗਰੁੱਪ ਨੇ ਵਾਧਾ ਦਰਜ ਕੀਤਾ ਹੈ ਅਤੇ ਇਸ ਦੇ ਨਾਲ ਹੀ ਗੌਤਮ ਅਡਾਨੀ ਦੀ ਕੁੱਲ ਨੈੱਟਵਰਥ 'ਚ ਵੀ ਵਾਧਾ ਹੋਇਆ। 

ਇਹ ਵੀ ਪੜ੍ਹੋ-ਜਨਵਰੀ 'ਚ ਖੁੱਲ੍ਹੇ 22 ਲੱਖ ਨਵੇਂ ਡੀਮੈਟ ਖਾਤੇ
ਜਾਣੋ ਕਿੰਨੀ ਵਧੀ ਨੈੱਟਵਰਥ
ਜੇਕਰ ਗੌਤਮ ਅਡਾਨੀ ਦੇ ਕੁੱਲ ਨੈੱਟਵਰਥ ਦੀ ਗੱਲ ਕੀਤੀ ਜਾਵੇ ਤਾਂ ਉਹ 62.4 ਬਿਲੀਅਨ ਡਾਲਰ ਤੱਕ ਪਹੁੰਚ ਗਈ ਹੈ ਅਤੇ ਹੁਣ ਉਹ ਫੋਰਬਸ ਬਿਲੀਨੀਅਰਸ ਦੀ ਲਿਸਟ 'ਚ 17ਵੇਂ ਸਥਾਨ 'ਤੇ ਪਹੁੰਚ ਗਏ ਹਨ। 7 ਫਰਵਰੀ ਨੂੰ ਅਡਾਨੀ ਗਰੁੱਪ ਦੇ ਸ਼ੇਅਰਾਂ 'ਚ ਵਾਧੇ ਤੋਂ ਬਾਅਦ ਅਡਾਨੀ ਦੀ ਸੰਪਤੀ 'ਚ ਕੁੱਲ 463 ਮਿਲੀਅਨ ਡਾਲਰ ਦਾ ਵਾਧਾ ਦਰਜ ਕੀਤਾ ਗਿਆ ਸੀ। ਇਸ ਦੇ ਨਾਲ ਹੀ ਉਹ ਇਕ ਵਾਰ ਫਿਰ ਟਾਪ-20 ਅਮੀਰਾਂ ਦੀ ਲਿਸਟ 'ਚ ਸ਼ਾਮਲ ਹੋ ਗਏ ਹਨ। 

ਇਹ ਵੀ ਪੜ੍ਹੋ-RBI ਨੇ ਰੈਪੋ ਰੇਟ 'ਚ ਕੀਤਾ 0.25 ਫ਼ੀਸਦੀ ਦਾ ਵਾਧਾ, ਲਗਾਤਾਰ 6ਵੀਂ ਵਾਰ ਵਧੀਆਂ ਵਿਆਜ ਦਰਾਂ

PunjabKesari
ਜਾਣੋ ਮੁਕੇਸ਼ ਅੰਬਾਨੀ ਦੀ ਕਿੰਨੀ ਸੰਪਤੀ
ਇਸ ਦੇ ਨਾਲ ਹੀ ਮੁਕੇਸ਼ ਅੰਬਾਨੀ ਭਾਰਤ ਅਤੇ ਏਸ਼ੀਆ ਦੇ ਸਭ ਤੋਂ ਅਮੀਰ ਸ਼ਖ਼ਸ ਹਨ। ਉਨ੍ਹਾਂ ਦੀ ਕੁੱਲ ਨੈੱਟਵਰਥ ਹੈ 82.5 ਬਿਲੀਅਨ ਡਾਲਰ ਹੈ। ਇਸ ਦੇ ਨਾਲ ਹੀ ਫੋਰਬਸ ਦੇ ਸਭ ਤੋਂ ਅਮੀਰ ਲੋਕਾਂ ਦੀ ਲਿਸਟ 'ਚ 11ਵੇਂ ਸਥਾਨ 'ਤੇ ਹਨ। ਇਸ ਦੇ ਨਾਲ ਹੀ ਫੋਰਬਸ ਰੀਅਲ ਟਾਈਮ ਬਿਲੀਨੀਅਰਸ ਦੀ ਲਿਸਟ ਦੇ ਮੁਤਾਬਕ ਲਗਜ਼ਰੀ ਪ੍ਰੋਡਕਟ ਬਣਾਉਣ ਵਾਲੀ ਮਸ਼ਹੂਰ ਐੱਲ.ਵੀ.ਐੱਮ.ਐੱਚ. ਮੋਏਟ ਹੇਨੇਸੀ ਲੁਈ ਵਿਟਾਨ ਦੇ ਸੀਈਓ ਬਰਨਾਰਡ ਅਰਨਾਲਟ ਦੁਨੀਆ ਦੇ ਸਭ ਤੋਂ ਅਮੀਰ ਸ਼ਖ਼ਸ ਹਨ। ਉਨ੍ਹਾਂ ਦੀ ਕੁੱਲ ਨੈੱਟਵਰਥ ਹੈ 213.2 ਬਿਲੀਅਨ ਡਾਲਰ। ਇਸ ਦੇ ਨਾਲ ਹੀ ਦੂਜੇ ਨੰਬਰ 'ਤੇ ਟੇਸਲਾ ਅਤੇ ਟਵਿਟਰ ਦੇ ਮਾਲਕ ਏਲਨ ਮਸਕ ਹਨ। ਉਨ੍ਹਾਂ ਦੀ ਕੁੱਲ ਨੈੱਟਵਰਥ 188.6 ਬਿਲੀਅਨ ਡਾਲਰ ਦੀ ਹੈ। ਇਸ ਦੇ ਨਾਲ ਹੀ ਐਮਾਜ਼ਾਨ ਦੇ ਫਾਊਂਡਰ ਜੇਫ ਬੇਜੋਸ ਦੁਨੀਆ ਦੇ ਤੀਜੇ ਸਭ ਤੋਂ ਅਮੀਰ ਸ਼ਖ਼ਸ ਹਨ। ਉਨ੍ਹਾਂ ਦੀ ਕੁੱਲ ਸੰਪਤੀ 125.3 ਬਿਲੀਅਨ ਡਾਲਰ ਦੀ ਹੈ। 

ਇਹ ਵੀ ਪੜ੍ਹੋ-ਹੁਣ ATM ਤੋਂ ਨੋਟਾਂ ਦੀ ਤਰ੍ਹਾਂ ਨਿਕਲਣਗੇ ਸਿੱਕੇ, ਦੇਸ਼ ਦੇ 12 ਸ਼ਹਿਰਾਂ 'ਚ ਹੋਵੇਗੀ ਸ਼ੁਰੂਆਤ, ਜਾਣੋ RBI ਦਾ ਪਲਾਨ

PunjabKesari
ਅਡਾਨੀ ਕਦੇ ਸਨ ਦੁਨੀਆ ਦੇ ਤੀਜੇ ਅਮੀਰ ਸ਼ਖ਼ਸ
ਇਕ ਸਮੇਂ 'ਤੇ ਗੌਤਮ ਅਡਾਨੀ ਦੁਨੀਆ ਦੇ ਤੀਜੇ ਸਭ ਤੋਂ ਅਮੀਰ ਸ਼ਖ਼ਸ ਸਨ ਪਰ ਅਡਾਨੀ ਗਰੁੱਪ ਦੇ ਸ਼ੇਅਰਾਂ 'ਚ ਭਾਰੀ ਗਿਰਾਵਟ ਦੇ ਕਾਰਨ ਉਹ ਪਿਛਲੇ ਹਫਤੇ ਟਾਪ-20 ਅਮੀਰਾਂ ਦੀ ਲਿਸਟ ਤੋਂ ਵੀ ਬਾਹਰ ਹੋ ਗਏ ਸਨ। ਦੋ ਹਫ਼ਤਿਆਂ ਤੱਕ ਸ਼ੇਅਰਾਂ 'ਚ ਭਾਰੀ ਗਿਰਾਵਟ ਤੋਂ ਬਾਅਦ ਕੱਲ੍ਹ ਭਾਵ ਮੰਗਲਵਾਰ ਨੂੰ ਅਡਾਨੀ ਇੰਟਰਪ੍ਰਾਈਜੇਜ਼ ਦਾ ਸ਼ੇਅਰ 25 ਫ਼ੀਸਦੀ ਦੇ ਵਾਧੇ ਨਾਲ ਆਪਣੇ ਸਭ ਤੋਂ ਉੱਚੇ ਪੱਧਰ ਤੱਕ ਪਹੁੰਚ ਗਿਆ। ਇਸ ਤੋਂ ਇਲਾਵਾ ਕੱਲ ਅਡਾਨੀ ਪੋਟਰਸ, ਅਡਾਨੀ ਟਰਾਂਸਮਿਸ਼ਨ ਅਤੇ ਅਡਾਨੀ ਵਿਲਮਰ ਦੇ ਸ਼ੇਅਰਾਂ 'ਚ ਵਾਧਾ ਦਰਜ ਕੀਤਾ ਗਿਆ ਹੈ। 

ਇਹ ਵੀ ਪੜ੍ਹੋ-ਬਾਜ਼ਾਰ 'ਚ ਬੀਤੇ ਦਿਨਾਂ ਤੋਂ ਜਾਰੀ ਗਿਰਾਵਟ ਰੁਕੀ, ਸੈਂਸੈਕਸ-ਨਿਫਟੀ ਹਰੇ ਨਿਸ਼ਾਨ 'ਤੇ ਕਰ ਰਹੇ ਕਾਰੋਬਾਰ

PunjabKesari

ਇਹ ਵੀ ਪੜ੍ਹੋ-ਬੋਇੰਗ ਕਰੇਗੀ 2000 ਕਰਮਚਾਰੀਆਂ ਦੀ ਛੁੱਟੀ, ਭਾਰਤ ’ਚ TCS ਨੂੰ ਹੋਵੇਗਾ ਫ਼ਾਇਦਾ

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 


Aarti dhillon

Content Editor

Related News