ਗੌਤਮ ਅਡਾਨੀ ਹੁਣ ਨਹੀਂ ਰਹੇ ਏਸ਼ੀਆ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ, ਟਾਪ 15 ਵਿਚੋਂ ਹੋਏ ਬਾਹਰ

Friday, Jun 18, 2021 - 07:42 PM (IST)

ਗੌਤਮ ਅਡਾਨੀ ਹੁਣ ਨਹੀਂ ਰਹੇ ਏਸ਼ੀਆ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ, ਟਾਪ 15 ਵਿਚੋਂ ਹੋਏ ਬਾਹਰ

ਨਵੀਂ ਦਿੱਲੀ : ਗਲੋਬਲ ਵੈਲਥ ਰੈਂਕਿੰਗ 'ਚ ਭਾਰਤੀ ਅਰਬਪਤੀ ਗੌਤਮ ਅਡਾਨੀ ਨੂੰ ਵੱਡਾ ਝਟਕਾ ਲੱਗਾ ਹੈ। ਇਥੋਂ ਤਕ ਕਿ ਉਹ ਹੁਣ ਏਸ਼ੀਆ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਨਹੀਂ ਰਹੇ ਹਨ। ਸੋਮਵਾਰ ਤੋਂ ਵੀਰਵਾਰ ਤੱਕ ਅਡਾਨੀ ਦੇ ਸ਼ੇਅਰਾਂ ਵਿਚ ਗਿਰਾਵਟ ਜਾਰੀ ਰਹੀ ਜਿਸ ਕਾਰਨ ਉਸਦੀ ਦੌਲਤ ਵਿਚ ਭਾਰੀ ਗਿਰਾਵਟ ਆ ਰਹੀ ਹੈ। ਚਾਰ ਦਿਨਾਂ ਵਿਚ ਉਸਦੀ ਜਾਇਦਾਦ ਵਿਚ 15 ਅਰਬ ਡਾਲਰ ਭਾਵ 1.11 ਲੱਖ ਕਰੋੜ ਰੁਪਏ ਦੀ ਜਾਇਦਾਦ ਤਬਾਹ ਹੋ ਗਈ ਹੈ। ਉਸ ਨੂੰ ਇਨ੍ਹਾਂ ਚਾਰ ਦਿਨਾਂ ਵਿਚ ਹਰ ਸਕਿੰਟ ਵਿਚ 32 ਲੱਖ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਹੈ। ਦਰਅਸਲ, ਅਡਾਨੀ ਸਮੂਹ ਦੇ ਵਿਦੇਸ਼ੀ ਫੰਡਾਂ ਦੇ ਖਾਤਿਆਂ ਨੂੰ ਫ੍ਰੀਜ਼ ਕਰਨ ਦੀ ਖ਼ਬਰ ਤੋਂ ਬਾਅਦ, ਕੰਪਨੀਆਂ ਦੇ ਸ਼ੇਅਰਾਂ ਦੀ ਗਿਰਾਵਟ ਰੁਕ ਨਹੀਂ ਰਹੀ ਹੈ।

ਇਹ ਵੀ ਪੜ੍ਹੋ : 1, 5 ਅਤੇ 10 ਰੁਪਏ ਦੇ ਇਹ ਨੋਟ ਤੁਹਾਨੂੰ ਬਣਾ ਸਕਦੇ ਹਨ ਲੱਖਪਤੀ, ਜਾਣੋ ਕਿਵੇਂ

ਫੋਰਬਸ ਅਨੁਸਾਰ ਉਹ ਦੁਨੀਆ ਦੇ ਅਮੀਰ ਲੋਕਾਂ ਦੀ ਸੂਚੀ ਵਿਚ 15 ਵੇਂ ਸਥਾਨ ਤੋਂ ਖਿਸਕ ਕੇ 18 ਵੇਂ ਸਥਾਨ 'ਤੇ ਆ ਗਏ ਹਨ। ਜੇ ਇਹ ਰੁਝਾਨ ਜਾਰੀ ਰਹਿੰਦਾ ਹੈ ਤਾਂ ਉਹ ਅੱਜ ਸਿਖਰਲੇ 20 ਵਿੱਚੋਂ ਬਾਹਰ ਹੋ ਸਕਦੇ ਹਨ। ਵੈਸੇ ਵਿਸ਼ਵ ਦੇ ਸਭ ਤੋਂ ਅਮੀਰ ਵਿਅਕਤੀ ਬਣਨ ਲਈ ਜੈੱਫ ਬੇਜੋਸ ਅਤੇ ਬਰਨਾਰਡ ਆਰਨੌਲਟ ਵਿਚਕਾਰ ਮੁਕਾਬਲਾ ਚੱਲ ਰਿਹਾ ਹੈ। ਦੋਵਾਂ ਵਿਚਕਾਰ ਕਾਫੀ ਘੱਟ ਫ਼ਰਕ ਦੇਖਣ ਨੂੰ ਮਿਲ ਰਿਹਾ ਹੈ।

ਇਹ ਵੀ ਪੜ੍ਹੋ : DHFL-VIDEOCON ਦੇ ਲੁੱਟੇ ਗਏ ਨਿਵੇਸ਼ਕ, ਜਾਣੋ ਪੈਸੇ ਡੁਬਾਉਣ ਵਾਲੀਆਂ ਕੰਪਨੀਆਂ ਤੋਂ ਕਿਵੇਂ ਬਚਿਆ ਜਾਵੇ?

5.50% ਦਾ ਹੋਇਆ ਨੁਕਸਾਨ

ਫੋਰਬਸ ਦੀ ਵੈੱਬਸਾਈਟ ਅਨੁਸਾਰ ਵੀਰਵਾਰ ਨੂੰ ਗੌਤਮ ਅਡਾਨੀ ਦੀ ਦੌਲਤ ਵਿਚ 5.5 ਪ੍ਰਤੀਸ਼ਤ ਭਾਵ 3.6 ਬਿਲੀਅਨ ਡਾਲਰ ਦਾ ਘਾਟਾ ਹੋਇਆ। ਜਿਸ ਕਾਰਨ ਉਸਦੀ ਦੌਲਤ 62.7 ਅਰਬ ਡਾਲਰ ‘ਤੇ ਆ ਗਈ ਹੈ। ਅੰਕੜਿਆਂ ਅਨੁਸਾਰ, ਪਿਛਲੇ ਹਫਤੇ ਸ਼ੁੱਕਰਵਾਰ ਨੂੰ ਗੌਤਮ ਅਡਾਨੀ ਦੀ ਦੌਲਤ 77 ਬਿਲੀਅਨ ਡਾਲਰ ਤੋਂ ਵੱਧ ਸੀ। ਇਹ ਸਪੱਸ਼ਟ ਹੈ ਕਿ ਇਸ ਸਮੇਂ ਦੌਰਾਨ ਉਸਦੀ ਜਾਇਦਾਦ ਵਿਚ 15 ਬਿਲੀਅਨ ਡਾਲਰ ਤੋਂ ਵੱਧ ਦਾ ਨੁਕਸਾਨ ਹੋਇਆ ਹੈ ਜਿਸ ਵਿਚ ਹੋਰ ਗਿਰਾਵਟ ਦੀ ਸੰਭਾਵਨਾ ਹੈ।

ਇਸ ਹਫਤੇ ਲਗਾਤਾਰ ਪੰਜਵੇਂ ਦਿਨ ਗੌਤਮ ਅਡਾਨੀ ਦੀਆਂ ਕੰਪਨੀਆਂ ਦੇ ਸ਼ੇਅਰਾਂ ਵਿਚ ਭਾਰੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਅੱਜ ਸ਼ੁੱਕਰਵਾਰ ਨੂੰ ਉਸ ਦੀਆਂ 6 ਕੰਪਨੀਆਂ ਵਿਚੋਂ 3 ਦੇ ਸ਼ੇਅਰਾਂ ਵਿਚ ਲਗਭਗ 5 ਪ੍ਰਤੀਸ਼ਤ ਦੀ ਗਿਰਾਵਟ ਦੇ ਬਾਅਦ ਲੋਅਰ ਸਰਕਟ ਲਗ ਗਿਆ ਹੈ। ਜਿਵੇਂ ਹੀ ਸਟਾਕ ਮਾਰਕੀਟ ਖੁੱਲ੍ਹਿਆ, ਅਡਾਨੀ ਸਮੂਹ ਦੀ ਅਡਾਨੀ ਪਾਵਰ, ਅਡਾਨੀ ਟ੍ਰਾਂਸਮਿਸ਼ਨ ਅਤੇ ਅਡਾਨੀ ਟੋਟਲ ਗੈਸ ਨੂੰ ਲੋਅਰ ਸਰਕਟ ਲਗ ਗਿਆ। ਅਡਾਨੀ ਗ੍ਰੀਨ ਗਿਰਾਵਟ ਦੇ ਨਾਲ ਕਾਰੋਬਾਰ ਕਰ ਰਿਹਾ ਹੈ। ਅਡਾਨੀ ਐਂਟਰਪ੍ਰਾਈਜਸ ਅਤੇ ਅਡਾਨੀ ਪੋਰਟਾਂ ਵਿਚ ਸ਼ੁਰੂਆਤੀ ਕਾਰੋਬਾਰ ਵਿਚ ਕੁਝ ਲਾਭ ਵੇਖਣ ਨੂੰ ਮਿਲਿਆ।

ਇਹ ਵੀ ਪੜ੍ਹੋ : ਬਾਜ਼ਾਰ ’ਚ ਗਹਿਣੇ ਵੇਚਣ ਵਾਲੇ ਲੋਕਾਂ ਦੀ ਭੀੜ, ਖ਼ਰੀਦਣ ਵਾਲਿਆਂ ਤੋਂ ਜ਼ਿਆਦਾ ਵੇਚਣ ਵਾਲਿਆਂ ਕਾਰਨ ਵਧੀ ਹਲਚਲ

ਕਿੰਨੀ ਆਈ ਗਿਰਾਵਟ

  • ਬਾਜ਼ਾਰ ਖੁੱਲ੍ਹਦਿਆਂ ਹੀ ਅਡਾਨੀ ਪਾਵਰ ਵਿਚ 4.96 ਪ੍ਰਤੀਸ਼ਤ ਦੀ ਗਿਰਾਵਟ ਆਈ, ਜਿਸ ਤੋਂ ਬਾਅਦ ਸ਼ੇਅਰਾਂ ਵਿਚ ਲੋਅਰ ਸਰਕਿਟ ਲਗ ਗਿਆ। ਇਸ ਸਮੇਂ ਅਡਾਨੀ ਪਾਵਰ ਦਾ ਸ਼ੇਅਰ ਮੁੱਲ 114.90 ਰੁਪਏ ਹੋ ਗਿਆ ਹੈ।
  • ਅਡਾਨੀ ਟ੍ਰਾਂਸਮਿਸ਼ਨ ਦੇ ਸ਼ੇਅਰਾਂ ਵਿਚ 5% ਦੀ ਗਿਰਾਵਟ ਆਈ, ਜਿਸ ਦੇ ਬਾਅਦ ਲੋਅਰ ਸਰਕਟ ਲਗ ਗਿਆ। ਇਸ ਸਮੇਂ ਕੰਪਨੀ ਦੇ ਸ਼ੇਅਰ 1240.15 ਰੁਪਏ ਦੇ ਹੋ ਗਏ ਹਨ।
  • ਅਡਾਨੀ ਟੋਟਲ ਗੈਸ ਦੇ ਸ਼ੇਅਰਾਂ ਵੀ 5 ਪ੍ਰਤੀਸ਼ਤ ਦੀ ਗਿਰਾਵਟ ਤੋਂ ਬਾਅਦ ਲੋਅਰ ਸਰਕਟ ਤੇ ਪਹੁੰਚੇ ਅਤੇ ਹੁਣ ਕੰਪਨੀ ਦੇ ਸ਼ੇਅਰ ਦੀ ਕੀਮਤ 1258.45 ਰੁਪਏ ਹੋ ਗਈ ਹੈ।

ਇਹ ਵੀ ਪੜ੍ਹੋ : ਕੀ ਰਿਜ਼ਰਵ ਬੈਂਕ ਨੂੰ ਵਾਧੂ ਕਰੰਸੀ ਛਾਪਣੀ ਚਾਹੀਦੀ ਹੈ?

ਅਡਾਨੀ ਕੰਪਨੀਆਂ ਦੇ ਸ਼ੇਅਰ ਕਿਉਂ ਘਟ ਰਹੇ ਹਨ?

ਇਸ ਵੱਡੀ ਗਿਰਾਵਟ ਦਾ ਕਾਰਨ NSDL ਦੁਆਰਾ ਕੀਤੀ ਗਈ ਕਾਰਵਾਈ ਹੈ। ਨੈਸ਼ਨਲ ਸਿਕਉਰਿਟੀਜ਼ ਡਿਪਾਜ਼ਟਰੀ ਲਿਮਟਿਡ ਨੇ ਤਿੰਨ ਵਿਦੇਸ਼ੀ ਫੰਡ ਅਲਬੁਲਾ ਇਨਵੈਸਟਮੈਂਟ ਫੰਡ, ਕ੍ਰੈਸਟਾ ਫੰਡ ਅਤੇ ਏਪੀਐਮਐਸ ਇਨਵੈਸਟਮੈਂਟ ਫੰਡ ਦੇ ਖਾਤਿਆਂ ਨੂੰ ਫਰੀਜ਼ ਕਰ ਦਿੱਤਾ ਹੈ। ਉਸ ਦੇ ਕੋਲ ਅਡਾਨੀ ਗਰੁੱਪ ਦੀਆਂ 4 ਕੰਪਨੀਆਂ ਦੇ 43,500 ਕਰੋੜ ਰੁਪਏ ਤੋਂ ਵੱਧ ਮੁੱਲ ਦੇ ਸ਼ੇਅਰ ਹਨ। ਐਨ.ਐਸ.ਡੀ.ਐਲ. ਦੀ ਵੈਬਸਾਈਟ ਅਨੁਸਾਰ ਇਹ ਖਾਤੇ 31 ਮਈ ਨੂੰ ਜਾਂ ਇਸ ਤੋਂ ਪਹਿਲਾਂ ਫਰੀਜ਼ ਕੀਤੇ ਗਏ ਸਨ। ਹਾਲਾਂਕਿ ਗੌਤਮ ਅਡਾਨੀ ਨੇ ਕਿਸੇ ਵੀ ਖ਼ਾਤੇ ਦੇ ਫਰੀਜ਼ ਹੋਣ ਦੀ ਖ਼ਬਰ ਨੂੰ ਗਲਤ ਦੱਸਿਆ ਹੈ। NSDL ਵੀ ਇਕ ਬਿਆਨ ਵਿਚ ਇਹ ਕਹਿ ਚੁੱਕਾ ਹੈ ਕਿ ਜਿਹੜੀਆਂ ਕੰਪਨੀਆਂ ਦੀ ਗੱਲ ਕੀਤੀ ਜਾ ਰਹੀ ਹੈ ਉਨ੍ਹਾਂ ਦੇ ਡੀਮੈਟ ਖ਼ਾਤੇ ਐਕਟਿਵ ਹਨ।
 

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News