ਪਿਛਲੇ 3 ਮਹੀਨਿਆਂ ਤੋਂ ਨਹੀਂ ਆ ਰਹੇ ਗੈਸ ਸਬਸਿਡੀ ਦੇ ਪੈਸੇ, ਜਾਣੋ ਕੀ ਹੈ ਵਜ੍ਹਾ

07/31/2020 6:45:39 PM

ਨਵੀਂ ਦਿੱਲੀ — ਕੀ ਤੁਸੀਂ ਜਾਣਦੇ ਹੋ ਕਿ ਪਿਛਲੇ 3 ਮਹੀਨਿਆਂ ਤੋਂ ਗੈਸ ਸਬਸਿਡੀ ਦੇ ਪੈਸੇ ਤੁਹਾਡੇ ਖਾਤੇ ਵਿਚ ਨਹੀਂ ਆ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਮਈ 2020 ਤੋਂ ਘਰੇਲੂ ਐਲ.ਪੀ.ਜੀ. ਗੈਸ 'ਤੇ ਮਿਲਣ ਵਾਲੀ ਸਬਸਿਡੀ ਤੁਹਾਡੇ ਬੈਂਕ ਖਾਤੇ ਵਿਚ ਨਹੀਂ ਆ ਰਹੀ ਹੈ। ਦਰਅਸਲ ਸਰਕਾਰ ਨੇ ਮਈ ਤੋਂ ਗੈਸ ਸਬਸਿਡੀ ਖ਼ਤਮ ਕਰ ਦਿੱਤੀ ਹੈ। ਪਰ ਇਸ ਸਬਸਿਡੀ ਨੂੰ ਖਤਮ ਕਰਨ ਦਾ ਫੈਸਲਾ ਕਿਉਂ ਲਿਆ ਗਿਆ ਹੈ। 

ਐਲਪੀਜੀ ਸਿਲੰਡਰ ਦੀ ਕੀਮਤ ਵਿਚ ਹੋਇਆ ਹੈ ਵਾਧਾ 

ਐਲਪੀਜੀ ਸਿਲੰਡਰ 'ਤੇ ਸਬਸਿਡੀ ਪਿਛਲੇ ਇਕ ਸਾਲ ਤੋਂ ਨਿਰੰਤਰ ਕੱਟੀ ਜਾ ਰਹੀ ਹੈ। ਸਬਸਿਡੀ ਵਾਲਾ ਸਿਲੰਡਰ 100 ਰੁਪਏ ਮਹਿੰਗਾ ਹੋ ਗਿਆ ਹੈ। ਇਸ ਦੇ ਨਾਲ ਹੀ ਇਸ 'ਤੇ ਮਿਲਣ ਵਾਲੀ ਸਬਸਿਡੀ ਖਤਮ ਕਰ ਦਿੱਤੀ ਗਈ ਹੈ। ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਪਿਛਲੇ ਸਾਲ ਜੁਲਾਈ ਵਿਚ 14.2 ਕਿਲੋਗ੍ਰਾਮ ਦੇ ਐਲ.ਪੀ.ਜੀ. ਸਿਲੰਡਰ ਦੀ ਮਾਰਕੀਟ ਕੀਮਤ 637 ਰੁਪਏ ਸੀ ਜੋ ਹੁਣ ਘੱਟ ਕੇ 594 ਰੁਪਏ ਹੋ ਗਈ ਹੈ।

ਇਹ ਵੀ ਪੜ੍ਹੋ: - ਪੈਸੇ ਨਾਲ ਜੁੜੇ ਇਨ੍ਹਾਂ ਕੰਮਾਂ ਲਈ 31 ਜੁਲਾਈ ਹੈ ਆਖਰੀ ਦਿਨ, ਜਾਣਕਾਰੀ ਨਾ ਹੋਣ 'ਤੇ ਹੋ ਸਕਦਾ ਹੈ ਨੁਕਸਾਨ

ਪਿਛਲੇ ਇਕ ਸਾਲ ਵਿਚ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ ਵਿਚ 100 ਰੁਪਏ ਤੱਕ ਦਾ ਵਾਧਾ ਕੀਤਾ ਗਿਆ ਹੈ। ਕੇਂਦਰ ਸਰਕਾਰ ਇਕ ਸਾਲ ਵਿਚ ਹਰੇਕ ਪਰਿਵਾਰ ਲਈ 14.2 ਕਿਲੋਗ੍ਰਾਮ ਦੇ 12 ਸਿਲੰਡਰਾਂ 'ਤੇ ਸਬਸਿਡੀ ਦਿੰਦੀ ਸੀ, ਜੇ ਹੋਰ ਸਿਲੰਡਰ ਦੀ ਜ਼ਰੂਰਤ ਪਵੇ ਤਾਂ ਇਸ ਨੂੰ ਬਾਜ਼ਾਰ ਕੀਮਤ 'ਤੇ ਹੀ ਖਰੀਦਿਆ ਜਾ ਸਕਦਾ ਹੈ।

ਸਿਲੰਡਰ ਦੀ ਕੀਮਤ 'ਚ ਸੋਧ ਤੋਂ ਬਾਅਦ ਲਿਆ ਫ਼ੈਸਲਾ

ਕੇਂਦਰ ਸਰਕਾਰ ਨੇ ਮਈ ਮਹੀਨੇ ਵਿਚ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ ਵਿਚ ਸੋਧ ਕਰਨ ਵੇਲੇ ਗੈਸ ਸਬਸਿਡੀ ਨੂੰ ਖਤਮ ਕਰਨ ਦਾ ਫੈਸਲਾ ਕੀਤਾ ਸੀ, ਜਿਸ ਕਾਰਨ ਸਬਸਿਡੀ ਦਾ ਪੈਸਾ ਮਈ, ਜੂਨ ਅਤੇ ਜੁਲਾਈ ਵਿਚ ਗਾਹਕਾਂ ਨੂੰ ਨਹੀਂ ਦਿੱਤਾ ਗਿਆ।

ਇਹ ਵੀ ਪੜ੍ਹੋ: ਸਿਰਫ਼ 70 ਹਜ਼ਾਰ ਰੁਪਏ ਵਿਚ 25 ਸਾਲਾਂ ਲਈ ਪਾਓ ਮੁਫ਼ਤ ਬਿਜਲੀ, ਨਾਲੋ-ਨਾਲ ਪੈਸਾ ਵੀ ਕਮਾਓ

ਕੀਮਤਾਂ 'ਚ ਕੀਤਾ ਗਿਆ ਹੈ ਬਦਲਾਅ

ਗੈਸ ਸਿਲੰਡਰ ਦੀ ਮਾਰਕੀਟ ਕੀਮਤ ਜਾਂ ਗੈਰ ਸਬਸਿਡੀ ਵਾਲੇ ਸਿਲੰਡਰਾਂ ਦੀ ਕੀਮਤ ਕਾਫ਼ੀ ਹੇਠਾਂ ਆ ਗਈ ਹੈ। ਇਸ ਦੌਰਾਨ ਸਬਸਿਡੀ ਵਾਲੇ ਗੈਸ ਸਿਲੰਡਰ ਦੀਆਂ ਕੀਮਤਾਂ ਵਿਚ ਵਾਧਾ ਹੋਇਆ ਹੈ। ਇਸ ਸਥਿਤੀ ਵਿਚ ਦੋਵਾਂ ਸਿਲੰਡਰਾਂ ਵਿਚਕਾਰ ਕੀਮਤ ਦਾ ਅੰਤਰ ਲਗਭਗ ਖਤਮ ਹੋ ਗਿਆ ਹੈ। ਇਹੀ ਕਾਰਨ ਹੈ ਕਿ ਸਰਕਾਰ ਨੇ ਹੁਣ ਘਰੇਲੂ ਗੈਸ ਸਿਲੰਡਰਾਂ ਨੂੰ ਸਬਸਿਡੀ ਦੇਣਾ ਬੰਦ ਕਰ ਦਿੱਤਾ ਹੈ।


Harinder Kaur

Content Editor

Related News