ਹਰ ਹਫਤੇ ਤੈਅ ਹੋਣਗੇ ਗੈਸ ਦੀਆਂ ਕੀਮਤਾਂ, ਸਰਕਾਰ ਨੇ ਕਿਹਾ-ਗਲਤ ਹੈ ਇਹ ਦਾਅਵਾ

12/31/2020 2:57:29 PM

ਬਿਜ਼ਨੈੱਸ ਡੈਸਕ: ਸੋਸ਼ਲ ਮੀਡੀਆ ’ਤੇ ਇਕ ਖ਼ਬਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ’ਚ ਦਾਅਵਾ ਕੀਤਾ ਜਾ ਰਿਹਾ ਸੀ ਕਿ ਹੁਣ ਤੋਂ ਹਰ ਹਫਤੇ ਗੈਸ ਸਿਲੰਡਰ ਦੀਆਂ ਕੀਮਤਾਂ ’ਚ ਬਦਲਾਅ ਹੋਵੇਗਾ। ਜੇਕਰ ਤੁਸੀਂ ਵੀ ਇਸ ਤਰ੍ਹਾਂ ਦਾ ਕੋਈ ਮੈਸੇਜ ਦੇਖਿਆ ਹੈ ਤਾਂ ਉਸ ’ਤੇ ਵਿਸਵਾਸ਼ ਨਾ ਕਰੋ ਕਿਉਂਕਿ ਇਹ ਪੂਰੀ ਤਰ੍ਹਾਂ ਨਾਲ ਫੇਕ ਹੈ। ਪੀ.ਆਈ.ਬੀ. (ਪੀ.ਆਈ.ਬੀ ਫੈਕਟ ਚੈੱਕ) ਨੂੰ ਜਦੋਂ ਇਸ ਬਾਰੇ ਜਾਣਕਾਰੀ ਮਿਲੀ ਤਾਂ ਸਰਕਾਰ ਵੱਲੋਂ ਇਸ ਮੈਸੇਜ ਦੀ ਸੱਚਾਈ ਦਾ ਪਤਾ ਲਗਾਇਆ ਗਿਆ, ਜਿਸ ’ਚ ਪਾਇਆ ਗਿਆ ਹੈ ਕਿ ਇਹ ਦਾਅਵਾ ਪੂਰੀ ਤਰ੍ਹਾਂ ਨਾਲ ਫੇਕ ਹੈ। 
ਖ਼ਬਰ ’ਚ ਕਹੀ ਇਹ ਗੱਲ
ਇਸ ਤੋਂ ਇਲਾਵਾ ਇਸ ਖ਼ਬਰ ’ਚ ਕਿਹਾ ਗਿਆ ਹੈ ਕਿ ਤੇਲ ਕੰਪਨੀਆਂ ਦੇ ਅਧਿਕਾਰੀਆਂ ਦੀ ਮੰਨੀਏ ਤਾਂ ਕੰਪਨੀਆਂ ਨੂੰ ਹੋ ਰਹੇ ਘਾਟੇ ਨੂੰ ਘੱਟ ਕਰਨ ਲਈ ਇਹ ਪਲਾਨ ਬਣਾਇਆ ਗਿਆ ਹੈ। ਹਰ ਮਹੀਨੇ ਸਮੀਖਿਆ ਦੌਰਾਨ ਜੇਕਰ ਕੀਮਤਾਂ ’ਚ ਕਟੌਤੀ ਹੁੰਦੀ ਹੈ ਤਾਂ ਕੰਪਨੀਆਂ ਨੂੰ ਪੂਰੇ ਮਹੀਨੇ ਨੁਕਸਾਨ ਚੁੱਕਣਾ ਪੈਦਾ ਸੀ। ਉੱਧਰ ਇਸ ਨਵੀਂ ਵਿਵਸਥਾ ਦੇ ਰਾਹੀਂ ਕੰਪਨੀਆਂ ਨੂੰ ਕਾਫ਼ੀ ਰਾਹਤ ਮਿਲਣ ਦੀ ਉਮੀਦ ਕੀਤੀ ਜਾ ਰਹੀ ਹੈ। 

PunjabKesari
ਪੀ.ਆਈ.ਬੀ. ਫੈਕਟ ਚੈੱਕ ਦੇ ਦਾਅਵੇ ਨੂੰ ਦੱਸਿਆ ਗਲਤ
ਪੀ.ਆਈ.ਬੀ. ਫੈਕਟ ਨੇ ਆਪਣੇ ਆਫਿਸ਼ਿਅਲ ਟਵਿੱਟਰ ਹੈਂਡਿਲ ’ਤੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਟਵੀਟ ’ਚ ਲਿਖਿਆ ਕਿ ਕੁਝ ਮੀਡੀਆ ਰਿਪੋਰਟ ’ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਤੇਲ ਕੰਪਨੀਆਂ ਹੁਣ ਗੈਸ ਸਿਲੰਡਰ ਦੀਆਂ ਕੀਮਤਾਂ ’ਚ ਪ੍ਰਤੀਦਿਨ ਜਾਂ ਹਫਤਵਾਰੀ ਤੌਰ ’ਤੇ ਬਦਲਾਅ ਕਰਨ ਦਾ ਵਿਚਾਰ ਕਰ ਰਹੀ ਹੈ। 
ਤੁਹਾਨੂੰ ਵੀ ਮਿਲੇ ਕੋਈ ਮੈਸੇਜ ਤਾਂ ਕਰਵਾ ਸਕਦੇ ਹੋ ਫੈਕਟ ਚੈੱਕ
ਜੇਕਰ ਤੁਹਾਨੂੰ ਵੀ ਕੋਈ ਅਜਿਹਾ ਮੈਸੇਜ ਮਿਲਦਾ ਹੈ ਤਾਂ ਫਿਰ ਉਸ ਨੂੰ ਪੀ.ਆਈ.ਬੀ. ਦੇ ਕੋਲ ਫੈਕਟ ਚੈੱਕ ਲਈ https://factcheck.pib.gov.in/ ਅਤੇ ਵਟਸਐਪ ਨੰਬਰ +918799711259  ਜਾਂ ਈਮੇਲ pibfactcheck@gmail.com ’ਤੇ ਭੇਜ ਸਕਦੇ ਹੋ। ਇਹ ਜਾਣਕਾਰੀ ਪੀ.ਆਈ.ਬੀ. ਦੀ ਵੈੱਬਸਾਈਟ     https://pib.gov.in ’ਤੇ ਵੀ ਉਪਲੱਬਧ ਹੈ। 


Aarti dhillon

Content Editor

Related News