ਸ਼ੇਅਰ ਬਾਜ਼ਾਰ ’ਚ ਭਾਰੀ ਉਤਰਾਅ-ਚੜ੍ਹਾਅ ਤੋਂ ਡਰੀਆਂ ਕੰਪਨੀਆਂ ਘਟਾ ਰਹੀਆਂ ਹਨ ਆਪਣੇ IPO ਮੁਲਾਂਕਣ

Thursday, May 19, 2022 - 12:51 PM (IST)

ਸ਼ੇਅਰ ਬਾਜ਼ਾਰ ’ਚ ਭਾਰੀ ਉਤਰਾਅ-ਚੜ੍ਹਾਅ ਤੋਂ ਡਰੀਆਂ ਕੰਪਨੀਆਂ ਘਟਾ ਰਹੀਆਂ ਹਨ ਆਪਣੇ IPO ਮੁਲਾਂਕਣ

ਨਵੀਂ ਦਿੱਲੀ (ਇੰਟ.) - ਭੂ-ਸਿਆਸੀ ਤਨਾਅ, ਮਹਿੰਗਾਈ, ਸੈਂਟਰਲ ਬੈਂਕ ਦੀ ਸਖਤ ਮਾਨਿਟਰੀ ਪਾਲਿਸੀ, ਵਿਦੇਸ਼ੀ ਨਿਵੇਸ਼ਕਾਂ ਵਲੋਂ ਪੈਸਾ ਕੱਢਣ ਵਰਗੇ ਕਾਰਨਾਂ ਕਰ ਕੇ ਸ਼ੇਅਰ ਮਾਰਕੀਟ ’ਚ ਉਤਰਾਅ-ਚੜ੍ਹਾਅ ਜਾਰੀ ਹੈ। ਇਸ ਦਾ ਅਸਰ ਇਕ ਦਿਨ ਪਹਿਲਾਂ ਲਿਸਟ ਹੋਈ ਦੇਸ਼ ਦੀ ਸਭ ਤੋਂ ਵੱਡੀ ਸਰਕਾਰੀ ਬੀਮਾ ਕੰਪਨੀ ਐੱਲ. ਆਈ. ਸੀ. ਦੀ ਲਿਸਟਿੰਗ ’ਚ ਸਪੱਸ਼ਟ ਨਜ਼ਰ ਆਇਆ। ਸਥਿਤੀ ਇਹ ਹੈ ਕਿ ਆਈ. ਪੀ. ਓ. ਬਾਜ਼ਾਰ ਪੂਰੀ ਤਰ੍ਹਾਂ ਹਿੱਲਿਆ ਹੋਇਆ ਹੈ। ਹੁਣ ਨਵੀਆਂ ਕੰਪਨੀਆਂ ਡਰ ਕੇ ਧਨ ਜੁਟਾਉਣ ਦੇ ਆਪਣੇ ਟੀਚਿਆਂ ਅਤੇ ਆਈ. ਪੀ. ਓ. ਦੇ ਮੁਲਾਂਕਣ ਨੂੰ ਘੱਟ ਕਰ ਕੇ ਸ਼ੇਅਰ ਵੇਚਣ ਦੀ ਤਿਆਰੀ ਕਰ ਰਹੀਆਂ ਹਨ।

ਬਾਜ਼ਾਰ ਦੇ ਜਾਣਕਾਰਾਂ ਦਾ ਮੰਨਣਾ ਹੈ ਕਿ ਇਨ੍ਹਾਂ ’ਚੋਂ ਕਈ ਕੰਪਨੀਆਂ ਐੱਲ. ਆਈ. ਸੀ. ਦੇ ਆਈ. ਪੀ. ਓ. ਦੀ ਪ੍ਰਕਿਰਿਆ ਪੂਰੀ ਹੋਣ ਦਾ ਇੰਤਜ਼ਾਰ ਕਰ ਰਹੀਆਂ ਸਨ। ਇਸ ਤੋਂ ਬਾਅਦ ਹੀ ਉਨ੍ਹਾਂ ਨੇ ਆਪਣੇ ਸ਼ੇਅਰਾਂ ਦੀ ਵਿਕਰੀ ਸ਼ੁਰੂ ਕੀਤੀ ਸੀ। ਉਂਝ ਦੱਸ ਦਈਏ ਕਿ ਬਾਜ਼ਾਰ ਦੇ ਅਸਥਿਰ ਹੋਣ ਕਾਰਨ ਕਈ ਆਈ. ਪੀ. ਓ. ਟਾਲ ਦਿੱਤੇ ਗਏ ਹਨ।

ਇਹ ਵੀ ਪੜ੍ਹੋ : Airtel ਦਾ ਮੁਨਾਫਾ 164% ਵਧਿਆ, ਗਾਹਕਾਂ ਦੀ ਗਿਣਤੀ ਵੀ 4.2% ਵਧੀ

ਕੰਪਨੀਆਂ ਨੇ ਇੰਝ ਘਟਾਇਆ ਆਪਣਾ ਮੁਲਾਂਕਣ

ਕੰਪਨੀਆਂ ਨੇ ਆਪਣਾ ਮੁਲਾਂਕਣ ਅਤੇ ਪੈਸਾ ਜੁਟਾਉਣ ਦਾ ਟੀਚਾ ਘੱਟ ਕਿਵੇਂ ਕੀਤਾ, ਇਸ ਬਾਰੇ ਅਸੀਂ ਕੁੱਝ ਹੋਰ ਆਈ. ਪੀ. ਓਜ਼ ਨੂੰ ਵੀ ਦੇਖ ਸਕਦੇ ਹਾਂ। ਉਦਾਹਰਣ ਵਜੋਂ ਕੈਂਪਸ ਐਕਟਿਵਵੇਅਰ ਨੂੰ ਲੈਂਦੇ ਹਨ। ਫੁਟਵੀਅਰ ਕੰਪਨੀ ਕੈਂਪਸ ਐਕਟਿਵਵੇਅਰ ਦੇ ਡ੍ਰਾਫਟ ਰੈੱਡ ਹੇਰਿੰਗ ਪ੍ਰਾਸਪੈਕਟਸ (ਡੀ. ਆਰ. ਐੱਚ. ਪੀ.) ਨੂੰ ਦੇਖੀਏ ਤਾਂ ਪਤਾ ਲਗਦਾ ਹੈ ਕਿ ਪਹਿਲਾਂ ਇਸ ਆਈ. ਪੀ. ਓ. ਦਾ ਸਾਈਜ਼ 1489.2 ਕਰੋੜ ਰੁਪਏ ਦਾ ਸੀ। ਹਾਲਾਂਕਿ ਬਾਅਦ ’ਚ ਕੰਪਨੀ ਨੇ ਆਫਰ ਫਾਰ ਸੇਲ (ਓ. ਐੱਫ. ਐੱਸ.) ਦੇ ਤਹਿਤ ਆਈ. ਪੀ. ਓ. ਦਾ ਸਾਈਜ਼ ਘਟਾ ਕੇ 1400 ਕਰੋੜ ਰੁਪਏ ਕਰ ਦਿੱਤਾ। ਹਾਲਾਂਕਿ ਇਸ ਆਈ. ਪੀ. ਓ. ਨੂੰ ਨਿਵੇਸ਼ਕਾਂ ਦਾ ਜ਼ਬਰਦਸਤ ਰਿਸਪੌਂਸ ਮਿਲਿਆ ਹੈ। ਨਾਲ ਹੀ ਸ਼ੇਅਰ ਬਾਜ਼ਾਰ ਦੇ ਸੈਂਟੀਮੈਂਟ ਖਰਾਬ ਹੋਣ ਦੇ ਬਾਵਜੂਦ ਸਟਾਕ ਐਕਸਚੇਂਜ ’ਤੇ ਇਸ ਦੀ ਸ਼ਾਨਦਾਰ ਲਿਸਟਿੰਗ ਹੋਈ।

ਲਾਜਿਸਟਿਕਸ ਸਟਾਰਟਅਪ ਡੇਲ੍ਹੀਵਰੀ ਦੇ ਡੀ. ਆਰ. ਐੱਚ. ਪੀ. ਮੁਤਾਬਕ ਕੰਪਨੀ ਆਪਣੇ ਆਈ. ਪੀ. ਓ. ’ਚ ਫ੍ਰੈੱਸ਼ ਇਸ਼ੂ ਰਾਹੀਂ 5000 ਕਰੋੜ ਰੁਪਏ ਜਦ ਕਿ ਆਫਰ ਫਾਰ ਸੇਲ ਦੇ ਤਹਿਤ 2,460 ਕਰੋੜ ਰੁਪਏ ਜੁਟਾਉਣਾ ਚਾਹੁੰਦੀ ਹੈ। ਉੱਥੇ ਹੀ ਲਾਂਚਿੰਗ ਦੇ ਸਮੇਂ ਇਸ ਦਾ ਆਕਾਰ ਘਟਾ ਕੇ ਫ੍ਰੈੱਸ਼ ਇਸ਼ੂ ’ਚ 4000 ਕਰੋੜ ਰੁਪਏ, ਜਦ ਕਿ ਆਫਰ ਫਾਰ ਸੇਲ ’ਚ 1,235 ਕਰੋੜ ਰੁਪਏ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ : Twitter ਨੂੰ 44 ਅਰਬ ਡਾਲਰ ਤੋਂ ਘੱਟ ਕੀਮਤ 'ਚ  ਖ਼ਰੀਦਣਾ ਚਾਹੁੰਦੇ ਹਨ Elon Musk, ਸਪੈਮ ਬੋਟ 'ਤੇ ਵੀ ਕੀਤਾ ਅਪਡੇਟ

ਪਾਰਾਦੀਪ ਫਾਸਫੇਟਸ ਨੇ ਵੀ ਟੀਚਾ ਘਟਾਇਆ

ਫਰਟੀਲਾਈਜ਼ਰ ਕੰਪਨੀ ਪਾਰਾਦੀਪ ਫਾਸਫੇਟਸ ਦਾ ਡੀ. ਆਰ. ਐੱਚ. ਪੀ. ਦੱਸਦਾ ਹੈ ਕਿ ਕੰਪਨੀ ਆਪਣੇ ਆਈ. ਪੀ. ਓ. ’ਚ 1,225 ਕਰੋੜ ਰੁਪਏ ਦਾ ਫ੍ਰੈੱਸ਼ ਇਸ਼ੂ ਦੇ ਤਹਿਤ ਸ਼ੇਅਰ ਜਾਰੀ ਕਰਨਾ ਚਾਹੁੰਦੀ ਸੀ ਜਦ ਕਿ ਆਫਰ ਫਾਰ ਸੇਲ ਲਈ 504 ਕਰੋੜ ਰੁੁਪਏ ਨਿਰਧਾਰਤ ਕੀਤਾ ਗਿਆ ਸੀ। ਉੱਥੇ ਹੀ ਆਈ. ਪੀ. ਓ. ਲਾਂਚ ਹੋਣ ਦੇ ਸਮੇਂ ਇਨ੍ਹਾਂ ਦਾ ਆਕਾਰ ਘਟ ਗਿਆ। ਫ੍ਰੈੱਸ਼ ਇਸ਼ੂ ਦੇ ਤਹਿਤ ਕੰਪਨੀ ਨੇ 1,004 ਕਰੋੜ ਰੁਪਏ, ਜਦ ਕਿ ਆਫਰ ਫਾਰ ਸੇਲ ਦੇ ਤਹਿਤ 977.7 ਕਰੋੜ ਰੁਪਏ ਦੇ ਸ਼ੇਅਰ ਜਾਰੀ ਕੀਤੇ।

ਇਹ ਵੀ ਪੜ੍ਹੋ : ਰੂਸ ’ਚ ਆਪਣਾ ਕਾਰੋਬਾਰ ਵੇਚੇਗੀ McDonald's, ਹਾਲੇ ਕਰਮਚਾਰੀਆਂ ਨੂੰ ਭੁਗਤਾਨ ਜਾਰੀ ਰੱਖੇਗੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News