ਪੰਜ ਹਜ਼ਾਰ ਤੋਂ ਵੱਧ ਸਟੇਸ਼ਨ ਹੋਏ Wi-Fi, ਮੁਫਤ ''ਚ ਲੁਟੋ ਨਜ਼ਾਰੇ

Saturday, Dec 07, 2019 - 03:27 PM (IST)

ਪੰਜ ਹਜ਼ਾਰ ਤੋਂ ਵੱਧ ਸਟੇਸ਼ਨ ਹੋਏ Wi-Fi, ਮੁਫਤ ''ਚ ਲੁਟੋ ਨਜ਼ਾਰੇ

ਨਵੀਂ ਦਿੱਲੀ— ਰੇਲਵੇ ਸਟੇਸ਼ਨ 'ਤੇ ਟਰੇਨ ਦੇ ਇੰਤਜ਼ਾਰ 'ਚ ਬੋਰ ਹੋ ਰਹੇ ਹੋ ਤਾਂ ਵਾਈ-ਫਾਈ ਓਨ ਕਰੋ ਤੇ ਮੁਫਤ ਇੰਟਰਨੈੱਟ ਦਾ ਮਜ਼ਾ ਲੈ ਕੇ ਸਮਾਂ ਪਾਸ ਕਰ ਸਕਦੇ ਹੋ ਕਿਉਂਕਿ ਹੁਣ ਦੇਸ਼ ਭਰ 'ਚ ਪੰਜ ਹਜ਼ਾਰ ਤੋਂ ਵੱਧ ਰੇਲਵੇ ਸਟੇਸ਼ਨਾਂ 'ਤੇ ਮੁਫਤ ਵਾਈ-ਫਾਈ ਸੁਵਿਧਾ ਉਪਲੱਬਧ ਹੋ ਗਈ ਹੈ। ਰਾਸ਼ਟਰੀ ਟਰਾਂਸਪੋਰਟਰ ਦੀ ਡਿਜੀਟਲ ਇਕਾਈ ਰੇਲ ਟੈੱਲ ਮੁਤਾਬਕ, ਰੇਲਵੇ ਨੇ ਦੇਸ਼ ਭਰ ਦੇ 5,500 ਸਟੇਸ਼ਨਾਂ 'ਤੇ ਮੁਫਤ ਵਾਈ-ਫਾਈ ਪ੍ਰਦਾਨ ਕਰ ਦਿੱਤਾ ਹੈ।
 

ਝਾਰਖੰਡ 'ਚ ਪੂਰਬੀ ਕੇਂਦਰੀ ਰੇਲਵੇ ਜ਼ੋਨ ਦਾ ਮਹੂਮਿਲਾਨ ਸਟੇਸ਼ਨ ਮੁਫਤ ਵਾਈ-ਫਾਈ ਸੁਵਿਧਾ ਪ੍ਰਾਪਤ ਕਰਨ ਵਾਲਾ 5,500ਵਾਂ ਸਟੇਸ਼ਨ ਹੈ। ਰੇਲਵੇ ਨੇ ਜਨਵਰੀ 2016 'ਚ ਮੁੰਬਈ ਸੈਂਟਰਲ ਸਟੇਸ਼ਨ ਤੋਂ ਮੁਫਤ ਵਾਈ-ਫਾਈ ਸਰਵਿਸ ਪ੍ਰਦਾਨ ਕਰਨ ਦੀ ਸ਼ੁਰੂਆਤ ਕੀਤੀ ਸੀ ਅਤੇ 46 ਮਹੀਨਿਆਂ ਦੇ ਅੰਦਰ-ਅੰਦਰ ਰੇਲਟੈੱਲ ਨੇ ਦੇਸ਼ ਭਰ ਦੇ 5,500 ਸਟੇਸ਼ਨਾਂ ਤਕ ਇਸ ਦਾ ਵਿਸਥਾਰ ਕਰ ਦਿੱਤਾ ਹੈ।
ਸਰਕਾਰ ਦਾ ਮਕਸਦ ਸਾਰੇ ਰੇਲਵੇ ਸਟੇਸ਼ਨਾਂ 'ਤੇ ਵਾਈ-ਫਾਈ ਉਪਲੱਬਧ ਕਰਵਾਉਣਾ ਹੈ। ਇਸ ਪ੍ਰੋਜੈਕਟ ਨੂੰ ਪੂਰਾ ਕਰਨ ਲਈ ਰੇਲਟੈੱਲ ਗੂਗਲ, ਟਾਟਾ ਟਰੱਸਟ ਦੀ ਵੀ ਮਦਦ ਲੈ ਰਹੀ ਹੈ। ਸਟੇਸ਼ਨਾਂ 'ਤੇ 'ਰੇਲਵਾਇਰ' ਦੇ ਬ੍ਰਾਂਡ ਨਾਂ ਤਹਿਤ ਵਾਈ-ਫਾਈ ਸਰਵਿਸ ਦਿੱਤੀ ਜਾ ਰਹੀ ਹੈ, ਜੋ ਰੇਲਟੈੱਲ ਦੀ ਰਿਟੇਲ ਬ੍ਰਾਡਬੈਂਡ ਸਰਵਿਸ ਹੈ। ਰੇਲਟੈੱਲ ਦੇ ਸੀ. ਐੱਮ. ਡੀ. ਪੁਨੀਤ ਚਾਵਲਾ ਨੇ ਕਿਹਾ ਕਿ ਅਕਤੂਬਰ 2019 'ਚ ਸਾਰੇ ਸਟੇਸ਼ਨਾਂ 'ਤੇ ਕੁੱਲ ਮਿਲਾ ਕੇ 1.5 ਕਰੋੜ ਯੂਜ਼ਰਸ ਨੇ 'ਰੇਲਵਾਇਰ ਵਾਈ-ਫਾਈ' ਸਰਵਿਸ ਲਈ ਲਾਗ-ਇਨ ਕੀਤਾ ਹੈ ਤੇ ਇਸ 'ਚ 1,0242 ਟੀਬੀ ਡਾਟਾ ਦੀ ਖਪਤ ਰਿਕਾਰਡ ਹੋਈ ਹੈ।


Related News