ਹੁਣ 6,000 ਰੇਲਵੇ ਸਟੇਸ਼ਨਾਂ ''ਤੇ ਮੁਫਤ ਮਿਲੇਗੀ Wi-Fi ਦੀ ਸਹੂਲਤ

Sunday, May 16, 2021 - 08:06 PM (IST)

ਹੁਣ 6,000 ਰੇਲਵੇ ਸਟੇਸ਼ਨਾਂ ''ਤੇ ਮੁਫਤ ਮਿਲੇਗੀ Wi-Fi ਦੀ ਸਹੂਲਤ

ਨਵੀਂ ਦਿੱਲੀ : ਝਾਰਖੰਡ ਦਾ ਹਜ਼ਾਰੀਬਾਗ ਰੇਲਵੇ ਸਟੇਸ਼ਨ ਭਾਰਤ ਦਾ 6000 ਵਾਂ ਸਟੇਸ਼ਨ ਬਣ ਗਿਆ ਹੈ ਜਿਥੇ ਰੇਲਵੇ ਨੇ ਸ਼ਨੀਵਾਰ ਨੂੰ ਮੁਫਤ ਵਾਈ-ਫਾਈ ਸੇਵਾ ਸ਼ੁਰੂ ਕੀਤੀ। ਰੇਲਵੇ ਨੇ ਪਹਿਲਾਂ ਮੁੰਬਈ ਰੇਲਵੇ ਸਟੇਸ਼ਨ 'ਤੇ 2016 ਵਿਚ ਵਾਈ-ਫਾਈ ਦੀ ਸਹੂਲਤ ਦਿੱਤੀ ਅਤੇ ਫਿਰ ਪੱਛਮੀ ਬੰਗਾਲ ਵਿਚ ਮੇਦਿਨੀਪੁਰ 5,000 ਵਾਂ ਸਟੇਸ਼ਨ ਬਣਿਆ, ਜਿੱਥੇ ਇਸ ਸੇਵਾ ਨੂੰ ਲਾਂਚ ਕੀਤਾ ਗਿਆ ਸੀ। ਇਸ ਤੋਂ ਇਲਾਵਾ ਐਤਵਾਰ ਨੂੰ ਰੇਲਵੇ ਨੇ ਦੱਸਿਆ ਕਿ ਇਹ ਸਹੂਲਤ 15 ਮਈ ਨੂੰ ਉੜੀਸਾ ਦੇ ਅੰਗੁਲ ਜ਼ਿਲੇ ਦੇ ਜ਼ਾਰਪਦਾ ਸਟੇਸ਼ਨ 'ਤੇ ਵੀ ਸ਼ੁਰੂ ਕੀਤੀ ਗਈ ਹੈ।

ਰੇਲਵੇ ਨੇ ਆਪਣੇ ਬਿਆਨ ਵਿਚ ਕਿਹਾ ਹੈ ਕਿ ਵਾਈ-ਫਾਈ ਸਹੂਲਤ ਰੇਲਵੇ ਸਟੇਸ਼ਨਾਂ 'ਤੇ ਭਾਰਤ ਸਰਕਾਰ 'ਡਿਜੀਟਲ ਇੰਡੀਆ' ਪ੍ਰੋਗਰਾਮਾਂ ਦੇ ਟੀਚਿਆਂ ਨੂੰ ਪੂਰਾ ਕਰਦੀ ਹੈ। ਇਸ ਸੇਵਾ ਜ਼ਰੀਏ ਪੇਂਡੂ ਖੇਤਰਾਂ ਦੀ ਮੌਜੂਦਗੀ ਡਿਜੀਟਲ ਪੱਧਰ 'ਤੇ ਵੀ ਵਧੇਗੀ ਅਤੇ ਲੋਕਾਂ ਨੂੰ ਇੱਕ ਚੰਗਾ ਤਜਰਬਾ ਮਿਲੇਗਾ। ਭਾਰਤੀ ਰੇਲਵੇ ਹੁਣ 6000 ਸਟੇਸ਼ਨਾਂ 'ਤੇ ਵਾਈ-ਫਾਈ ਸਹੂਲਤਾਂ ਪ੍ਰਦਾਨ ਕਰ ਰਿਹਾ ਹੈ।

ਇਹ ਵੀ ਪੜ੍ਹੋ : ਕੋਰੋਨਾ ਖ਼ਿਲਾਫ਼ ਜੰਗ 'ਚ Airtel ਵੀ ਆਈ ਅੱਗੇ, ਇਸ ਨਵੀਂ ਪਹਿਲ ਦੀ ਕੀਤੀ ਸ਼ੁਰੂਆਤ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News