ਇਕੁਇਟੀ ਤੋਂ ਮੂੰਹ ਮੋੜ ਬਾਂਡ ਬਾਜ਼ਾਰ ''ਚ ਪੈਸਾ ਲਾ ਰਹੇ ਵਿਦੇਸ਼ੀ ਨਿਵੇਸ਼ਕ

Saturday, Sep 12, 2020 - 07:29 PM (IST)

ਇਕੁਇਟੀ ਤੋਂ ਮੂੰਹ ਮੋੜ ਬਾਂਡ ਬਾਜ਼ਾਰ ''ਚ ਪੈਸਾ ਲਾ ਰਹੇ ਵਿਦੇਸ਼ੀ ਨਿਵੇਸ਼ਕ

ਨਵੀਂ ਦਿੱਲੀ— ਭਾਰਤ 'ਚ ਵਿਦੇਸ਼ੀ ਨਿਵੇਸ਼ਕ ਇਨੀਂ ਦਿਨੀਂ ਸ਼ੇਅਰ ਵੇਚ ਕੇ ਬਾਂਡ ਖਰੀਦਣ 'ਚ ਜ਼ਿਆਦਾ ਦਿਲਚਸਪੀ ਲੈ ਹਨ। 4 ਮਹੀਨਿਆਂ ਤੱਕ ਸ਼ੇਅਰਾਂ 'ਚ ਸ਼ੁੱਧ ਨਿਵਸ਼ ਕਰਨ ਪਿੱਛੋਂ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ. ਪੀ. ਆਈ.) ਨੇ ਸਤੰਬਰ ਦੇ ਪਹਿਲੇ 9 ਕਾਰੋਬਾਰੀ ਸੈਸ਼ਨਾਂ 'ਚ ਸ਼ੁੱਧ ਵਿਕਰੀ ਕੀਤੀ ਹੈ। 6 ਮਹੀਨਿਆਂ ਤੱਕ ਲਗਾਤਾਰ ਬਾਂਡ ਬਾਜ਼ਾਰ 'ਚੋਂ ਪੈਸੇ ਕੱਢਣ ਤੋਂ ਬਾਅਦ ਐੱਫ. ਪੀ. ਆਈ. ਨੇ ਇਸ ਵਾਰ 1 ਤੋਂ 11 ਸਤੰਬਰ ਤੱਕ ਬਾਂਡ ਬਾਜ਼ਾਰ 'ਚ ਸ਼ੁੱਧ ਨਿਵੇਸ਼ ਕੀਤਾ ਹੈ।

ਬਾਜ਼ਾਰ ਮਾਹਰਾਂ ਨੇ ਕਿਹਾ ਕਿ ਦੇਸ਼ ਦੀ ਜੀ. ਡੀ. ਪੀ. 'ਚ ਵੱਡੀ ਗਿਰਾਵਟ ਤੋਂ ਬਾਅਦ ਸਰਕਾਰ ਆਪਣੇ ਘਾਟੇ ਨੂੰ ਪੂਰਾ ਕਰਨ ਲਈ ਬਾਂਡ ਜਾਰੀ ਕਰ ਰਹੀ ਹੈ, ਇਨ੍ਹਾਂ 'ਚ ਰਿਟਰਨ ਦੀ ਗਾਰੰਟੀ ਹੁੰਦੀ ਹੈ। ਇਸ ਲਈ ਵਿਦੇਸ਼ੀ ਨਿਵੇਸ਼ਕ ਇਨੀਂ ਦਿਨੀਂ ਬਾਂਡ ਖਰੀਦ ਰਹੇ ਹਨ।

ਨੈਸ਼ਨਲ ਸਕਿਓਰਿਟਜ਼ੀ ਡਿਪਾਜ਼ਿਟਰੀ ਲਿਮਟਿਡ (ਐੱਨ. ਐੱਸ. ਡੀ. ਐੱਲ.) ਦੇ ਅੰਕੜਿਆਂ ਮੁਤਾਬਕ, ਐੱਫ. ਪੀ. ਆਈ. ਨੇ ਭਾਰਤੀ ਪੂੰਜੀ ਬਾਜ਼ਾਰਾਂ 'ਚ ਸਤੰਬਰ ਦੇ ਪਹਿਲੇ 9 ਕਾਰੋਬਾਰੀ ਦਿਨਾਂ 'ਚ 349 ਕਰੋੜ ਰੁਪਏ ਦਾ ਸ਼ੁੱਧ ਨਿਵੇਸ਼ ਕੀਤਾ ਹੈ। ਇਸ ਦੌਰਾਨ ਉਨ੍ਹਾਂ ਨੇ ਸ਼ੇਅਰ ਬਾਜ਼ਾਰ 'ਚ 3,510 ਕਰੋੜ ਰੁਪਏ ਦੀ ਸ਼ੁੱਧ ਵਿਕਰੀ ਕੀਤੀ ਅਤੇ ਡੇਟ ਜਾਂ ਬਾਂਡ ਬਾਜ਼ਾਰ 'ਚ 1,422 ਕਰੋੜ ਰੁਪਏ ਦੀ ਸ਼ੁੱਧ ਖਰੀਦਦਾਰੀ ਕੀਤੀ। ਇਸ ਤੋਂ ਇਲਾਵਾ ਡੇਟ-ਵੀ. ਆਰ. ਆਰ. 'ਚ ਉਨ੍ਹਾਂ ਨੇ 50 ਕਰੋੜ ਰੁਪਏ ਅਤੇ ਹਾਈਬ੍ਰਿਡ 'ਚ 2,387 ਕਰੋੜ ਰੁਪਏ ਲਾਏ। ਇਸ ਤੋਂ ਪਹਿਲਾਂ ਵਿਦੇਸ਼ੀ ਨਿਵੇਸ਼ਕ ਮਈ ਤੋਂ ਲੈ ਕੇ ਅਗਸਤ ਤੱਕ ਹਰ ਮਹੀਨੇ ਸ਼ੇਅਰ ਬਾਜ਼ਾਰ 'ਚ ਸ਼ੁੱਧ ਨਿਵੇਸ਼ਕ ਬਣੇ ਹੋਏ ਸਨ।


author

Sanjeev

Content Editor

Related News