FPI ਨੇ ਜੂਨ ਦੇ ਪਹਿਲੇ ਹਫਤੇ ''ਚ ਕੀਤਾ 7,095 ਕਰੋੜ ਰੁਪਏ ਦਾ ਸ਼ੁੱਧ ਨਿਵੇਸ਼

06/09/2019 11:34:08 AM

ਨਵੀਂ ਦਿੱਲੀ—ਵਿਦੇਸ਼ੀ ਨਿਵੇਸ਼ਕਾਂ ਨੇ ਨੀਤੀਗਤ ਸੁਧਾਰ ਜਾਰੀ ਰਹਿਣ ਦੀ ਉਮੀਦ 'ਚ ਜੂਨ ਤੋਂ ਪਹਿਲੇ ਹਫਤੇ ਦੌਰਾਨ ਘਰੇਲੂ ਪੂੰਜੀ ਬਾਜ਼ਾਰਾਂ ਤੋਂ 7,095 ਕਰੋੜ ਰੁਪਏ ਦੀ ਸ਼ੁੱਧ ਲਿਵਾਲੀ ਕੀਤੀ। ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕ (ਐੱਫ.ਪੀ.ਆਈ.) ਪਿਛਲੇ ਚਾਰ ਮਹੀਨੇ ਤੋਂ ਸ਼ੁੱਧ ਲਿਵਾਲ ਰਹੇ ਹਨ। ਉਨ੍ਹਾਂ ਨੇ ਮਈ ਮਹੀਨੇ 'ਚ 9,031.15 ਕਰੋੜ ਰੁਪਏ, ਅਪ੍ਰੈਲ 'ਚ 16,093 ਕਰੋੜ ਰੁਪਏ, ਮਾਰਚ 'ਚ 45,981 ਕਰੋੜ ਰੁਪਏ ਅਤੇ ਫਰਵਰੀ 'ਚ 11,182 ਕਰੋੜ ਰੁਪਏ ਦੀ ਸ਼ੁੱਧ ਖਰੀਦਾਰੀ ਕੀਤੀ ਸੀ। ਡਿਪਾਜ਼ਿਟਰੀ ਦੇ ਕੋਲ ਉਪਲੱਬਧ ਤਾਜ਼ਾ ਅੰਕੜਿਆਂ ਮੁਤਾਬਕ ਐੱਫ.ਪੀ.ਆਈ. ਨੇ ਤਿੰਨ ਤੋਂ ਸੱਤ ਜੂਨ ਦੌਰਾਨ ਸ਼ੇਅਰਾਂ 'ਚ 1,915.01 ਕਰੋੜ ਰੁਪਏ ਅਤੇ ਬਾਂਡ ਬਾਜ਼ਾਰ 'ਚ 5,180.43 ਕਰੋੜ ਰੁਪਏ ਦਾ ਸ਼ੁੱਧ ਨਿਵੇਸ਼ ਕੀਤਾ। ਇਸ ਨਾਲ ਉਨ੍ਹਾਂ ਦਾ ਕੁੱਲ ਨਿਵੇਸ਼ 7,095.44 ਕਰੋੜ ਰੁਪਏ 'ਤੇ ਪਹੁੰਚ ਗਿਆ। ਬੁੱਧਵਾਰ ਨੂੰ ਈਦ ਦੇ ਮੌਕੇ 'ਤੇ ਬਾਜ਼ਾਰ ਬੰਦ ਰਹੇ ਸਨ। ਗ੍ਰੋਅ ਦੇ ਮੁੱਖ ਸੰਚਾਲਨ ਅਧਿਕਾਰੀ ਹਰਥ ਜੈਨ ਨੇ ਕਿਹਾ ਕਿ ਮਜ਼ੇਦਾਰ ਹੈ ਕਿ ਪਿਛਲੇ ਸਮੇਂ ਦੇ ਦੌਰਾਨ ਕਿਸੇ ਵੀ ਇਕ ਦਿਨ 'ਚ ਐੱਫ.ਪੀ.ਆਈ. ਦੀ ਨਿਕਾਸੀ ਉਨ੍ਹਾਂ ਦੇ ਨਿਵੇਸ਼ ਦੀ ਤੁਲਨਾ 'ਚ ਜ਼ਿਆਦਾ ਨਹੀਂ ਹੋ ਸਕੀ। ਬਜਾਜ ਕੈਪੀਟਲ ਦੇ ਸੋਧ ਅਤੇ ਸਲਾਹਕਾਰ ਪ੍ਰਮੁੱਖ ਆਲੋਕ ਅਗਰਵਾਲ ਨੇ ਕਿਹਾ ਕਿ ਐੱਫ.ਪੀ.ਆਈ. ਦੇ ਠੋਸ ਨਿਵੇਸ਼ ਦੇ ਮੁੱਖ ਸੂਚਕਾਂਕਾਂ ਨੂੰ ਸਰਵਕਾਲਿਕ ਉੱਚ ਪੱਧਰ 'ਤੇ ਪਹੁੰਚਾ ਦਿੱਤਾ। ਸੈਂਸੈਕਸ ਪਹਿਲੀ ਵਾਰ 40 ਹਜ਼ਾਰ ਅੰਕ ਦੇ ਪਾਰ ਚੱਲਿਆ ਗਿਆ। ਇਹ ਸੁਧਾਰਾਂ ਦੀ ਉਮੀਦ 'ਚ ਹੋਇਆ। ਇਸ ਕਾਰਨ ਐੱਫ.ਪੀ.ਆਈ. ਨੇ ਇਸ ਤਰ੍ਹਾਂ ਨਾਲ ਨਿਵੇਸ਼ ਕੀਤਾ।


Aarti dhillon

Content Editor

Related News