FPI ਨੇ ਸ਼ੇਅਰ ਬਾਜ਼ਾਰ ’ਚ 6,139 ਕਰੋੜ ਰੁਪਏ ਦਾ ਨਿਵੇਸ਼ ਕੀਤਾ
Sunday, Mar 10, 2024 - 06:18 PM (IST)
ਨਵੀਂ ਦਿੱਲੀ (ਭਾਸ਼ਾ) - ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ.ਪੀ.ਆਈ.) ਨੇ ਇਸ ਮਹੀਨੇ (ਮਾਰਚ ’ਚ) ਹੁਣ ਤੱਕ ਭਾਰਤੀ ਸ਼ੇਅਰ ਬਾਜ਼ਾਰਾਂ ’ਚ 6,139 ਕਰੋੜ ਰੁਪਏ ਪਾਏ ਹਨ। ਮਜ਼ਬੂਤ ਆਰਥਿਕ ਵਾਧਾ, ਬਾਜ਼ਾਰ ਦੀ ਮਜ਼ਬੂਤੀ ਅਤੇ ਅਮਰੀਕੀ ਬਾਂਡ ਪ੍ਰਤੀਫਲ ’ਚ ਗਿਰਾਵਟ ਕਾਰਨ ਐੱਫ.ਪੀ.ਆਈ. ਦਰਮਿਆਨ ਭਾਰਤੀ ਸ਼ੇਅਰਾਂ ਦਾ ਆਕਰਸ਼ਣ ਬਣਿਆ ਹੋਇਆ ਹੈ। ਡਿਪਾਜ਼ਿਟਰੀ ਦੇ ਅੰਕੜਿਆਂ ਅਨੁਸਾਰ ਇਸ ਤੋਂ ਪਹਿਲਾਂ ਫਰਵਰੀ ’ਚ ਉਨ੍ਹਾਂ ਨੇ ਸ਼ੇਅਰਾਂ ’ਚ 1,539 ਕਰੋੜ ਰੁਪਏ ਪਾਏ ਸਨ।
ਇਹ ਵੀ ਪੜ੍ਹੋ : ਕ੍ਰੈਡਿਟ ਕਾਰਡ ਨਾਲ ਖ਼ਰੀਦੋ ਨਵੀਂ ਚਮਕਦੀ ਕਾਰ, ਇੰਝ ਕਰ ਸਕਦੇ ਹੋ ਹਜ਼ਾਰਾਂ ਦੀ ਬਚਤ
ਉੱਥੇ ਜਨਵਰੀ ’ਚ ਉਨ੍ਹਾਂ ਨੇ 25,743 ਕਰੋੜ ਰੁਪਏ ੇ ਸ਼ੇਅਰ ਵੇਚੇ ਸਨ। ਬੀ.ਡੀ.ਓ. ਇੰਡੀਆ ਦੇ ਭਾਈਵਾਲ ਅਤੇ ਲੀਡਰ (ਐੱਫ.ਐੱਸ.ਟੈਸ, ਟੈਕਸ ਐਂਡ ਰੈਗੂਲੇਟਰੀ ਸਰਵਿਸਿਜ਼) ਮਨੋਜ ਪੁਰੋਹਿਤ ਨੇ ਕਿਹਾ,‘‘ਪਿਛਲੇ ਮਹੀਨੇ ਦੀ ਤੁਲਨਾ ’ਚ ਮਾਰਚ ’ਚ ਐੱਫ.ਪੀ. ਆਈ. ਦਾ ਰੁਖ ਵੱਧ ਹਾਂਪੱਖੀ ਦਿਖਾਈ ਦੇ ਰਿਹਾ ਹੈ। ਚਾਲੂ ਵਿੱਤੀ ਸਾਲ ਦੀ ਤੀਜੀ ਤਿਮਾਹੀ ’ਚ ਕੁਲ ਘਰੇਲੂ ਉਤਪਾਦ (ਜੀ.ਡੀ.ਪੀ.) ਦੀ ਵਾਧਾ ਦਰ ਉਮੀਦ ਤੋਂ ਬਿਹਤਰ 8.4 ਫੀਸਦੀ ’ਤੇ ਰਹੀ ਹੈ। ਇਸ ਦੇ ਇਲਾਵਾ ਭਾਰਤ ਦੀਆਂ ਵੱਡੀਆਂ ਕੰਪਨੀਆਂ ਦਾ ਪ੍ਰਦਰਸ਼ਨ ਕਾਫੀ ਚੰਗਾ ਰਿਹਾ ਹੈ। ਇਸ ਕਾਰਨ ਐੱਫ.ਪੀ.ਆਈ. ਦਰਮਿਆਨ ਭਾਰਤੀ ਸ਼ੇਅਰ ਬਾਜ਼ਾਰ ਦਾ ਆਕਰਸ਼ਣ ਬਣਿਆ ਹੋਇਆ ਹੈ।
ਇਹ ਵੀ ਪੜ੍ਹੋ : ਦੇਸ਼ ਦੇ ਇਸ ਸੂਬੇ 'ਚ ਅੱਜ ਰਾਤ ਤੋਂ 3 ਦਿਨਾਂ ਲਈ ਬੰਦ ਰਹਿਣਗੇ ਪੈਟਰੋਲ ਪੰਪ, ਅੱਜ ਹੀ ਫੁੱਲ ਕਰਵਾ ਲਓ ਟੈਂਕੀ
ਇਹ ਵੀ ਪੜ੍ਹੋ : 13 ਦਿਨਾਂ 'ਚ 2950 ਰੁਪਏ ਵਧੀ ਸੋਨੇ ਦੀ ਕੀਮਤ, ਜਾਣੋ ਕਿਉਂ ਵਧ ਰਹੇ ਕੀਮਤੀ ਧਾਤੂ ਦੇ ਭਾਅ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8