ਜਨਵਰੀ ''ਚ FPI ਨੇ ਭਾਰਤੀ ਪੂੰਜੀ ਬਾਜ਼ਾਰ ਤੋਂ ਕੱਢੇ 4,000 ਕਰੋੜ ਰੁਪਏ

01/20/2019 11:56:28 AM

ਨਵੀਂ ਦਿੱਲੀ—ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ.ਪੀ.ਆਈ.) ਨੇ ਜਨਵਰੀ 'ਚ ਹੁਣ ਤੱਕ ਭਾਰਤੀ ਪੂੰਜੀ ਬਾਜ਼ਾਰ ਤੋਂ 4,000 ਕਰੋੜ ਰੁਪਏ ਤੋਂ ਜ਼ਿਆਦਾ ਦੀ ਨਿਕਾਸੀ ਕੀਤੀ ਹੈ। ਦੇਸ਼ 'ਚ ਨਿਵੇਸ਼ ਨੂੰ ਲੈ ਕੇ ਉਨ੍ਹਾਂ ਦਾ ਰੁਖ ਸਾਵਾਧਾਨੀਪੂਰਨ ਰਿਹਾ ਹੈ। ਇਸ ਤੋਂ ਪਹਿਲਾਂ ਨਵੰਬਰ ਅਤੇ ਦਸੰਬਰ 'ਚ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ.ਪੀ.ਆਈ.) ਨੇ ਦੇਸ਼ ਦੇ ਸ਼ੇਅਰ ਅਤੇ ਕਰਜ਼ ਬਾਜ਼ਾਰ 'ਚ ਕੁੱਲ 17,000 ਕਰੋੜ ਰੁਪਏ ਦਾ ਨਿਵੇਸ਼ ਕੀਤਾ ਸੀ। ਹਾਲਾਂਕਿ ਉਸ ਤੋਂ ਪਹਿਲਾਂ ਅਕਤੂਬਰ 'ਚ ਵਿਦੇਸ਼ੀ ਨਿਵੇਸ਼ਕਾਂ ਨੇ 38,905 ਕਰੋੜ ਰੁਪਏ ਦੀ ਨਿਕਾਸੀ ਕੀਤੀ ਸੀ। ਡਿਪਾਜ਼ਿਟਰੀ ਦੇ ਅੰਕੜਿਆਂ ਮੁਤਾਬਕ ਐੱਫ.ਪੀ.ਆਈ. ਨੇ ਇਕ ਤੋਂ 18 ਜਨਵਰੀ ਦੇ ਵਿਚਕਾਰ ਸ਼ੇਅਰ ਬਾਜ਼ਾਰਾਂ ਤੋਂ 4,040 ਕਰੋੜ ਰੁਪਏ ਦੀ ਨਿਕਾਸੀ ਕੀਤੀ। ਵਿਸ਼ੇਸ਼ਕਾਂ ਦਾ ਕਹਿਣਾ ਹੈ ਕਿ ਭਾਰਤ ਨੂੰ ਲੈ ਕੇ ਐੱਫ.ਪੀ.ਆਈ. ਦਾ ਉੱਡੀਕ ਅਤੇ ਨਜ਼ਰ ਰੱਖਣ ਵਾਲਾ ਰੁਖ ਬਰਕਰਾਰ ਰਹੇਗਾ। ਉਨ੍ਹਾਂ ਦੀ ਨਜ਼ਰ ਹੁਣ ਅਗਲੇ ਬਜਟ, ਆਰਥਿਕ ਵਾਧਾ ਦਰ ਅਤੇ ਆਮ ਚੋਣਾਂ 'ਤੇ ਟਿਕੀ ਹੋਵੇਗੀ। 


Aarti dhillon

Content Editor

Related News