Fortis Healthcare ਨੂੰ ਇਨਕਮ ਟੈਕਸ ਨੋਟਿਸ ਮਿਲਿਆ

Saturday, Mar 23, 2024 - 05:50 PM (IST)

Fortis Healthcare ਨੂੰ ਇਨਕਮ ਟੈਕਸ ਨੋਟਿਸ ਮਿਲਿਆ

ਨਵੀਂ ਦਿੱਲੀ  : ਹੈਲਥਕੇਅਰ ਸੈਕਟਰ ਦੀ ਕੰਪਨੀ ਫੋਰਟਿਸ ਹੈਲਥਕੇਅਰ ਲਿਮਟਿਡ ਦੀ ਸਹਾਇਕ ਕੰਪਨੀ ਫੋਰਟਿਸ ਹਸਪਤਾਲ ਲਿਮਿਟੇਡ ਨੂੰ ਇਨਕਮ ਟੈਕਸ ਵਿਭਾਗ ਤੋਂ ਨੋਟਿਸ ਮਿਲਿਆ ਹੈ। ਇਸ ਨੋਟਿਸ ਵਿੱਚ ਕੰਪਨੀ ਨੂੰ 89.53 ਕਰੋੜ ਰੁਪਏ ਦਾ ਟੈਕਸ ਅਤੇ ਵਿਆਜ ਜਮ੍ਹਾ ਕਰਵਾਉਣ ਦੀ ਮੰਗ ਕੀਤੀ ਗਈ ਹੈ। ਇਸ ਸਬੰਧੀ ਕੰਪਨੀ ਨੇ ਆਪਣੀ ਐਕਸਚੇਂਜ ਫਾਈਲਿੰਗ 'ਚ ਕਿਹਾ ਕਿ ਫੋਰਟਿਸ ਹੈਲਥਕੇਅਰ ਲਿਮਟਿਡ ਦੀ ਮਟੀਰੀਅਲ ਸਬਸਿਡਰੀ ਫੋਰਟਿਸ ਹਸਪਤਾਲ ਲਿਮਟਿਡ ਨੂੰ ਇਨਕਮ ਟੈਕਸ ਵਿਭਾਗ ਤੋਂ ਨੋਟਿਸ ਮਿਲਿਆ ਹੈ, ਜਿਸ 'ਚ 89.53 ਕਰੋੜ ਰੁਪਏ ਦੀ ਮੰਗ ਕੀਤੀ ਗਈ ਹੈ। ਇਸ ਰਕਮ ਵਿਚ 9.54 ਕਰੋੜ ਰੁਪਏ ਦਾ ਵਿਆਜ ਸ਼ਾਮਲ ਹੈ।

ਇਸ ਸਬੰਧੀ ਕੰਪਨੀ ਨੇ ਕਿਹਾ ਕਿ ਉਹ ਇਸ ਹੁਕਮ 'ਤੇ ਵਿਚਾਰ ਕਰ ਰਹੀ ਹੈ। ਕੰਪਨੀ ਨੇ ਇਹ ਵੀ ਕਿਹਾ ਕਿ ਉਹ ਆਉਣ ਵਾਲੇ ਸਮੇਂ 'ਚ ਇਸ 'ਤੇ ਬਣਦੀ ਕਾਰਵਾਈ ਕਰੇਗੀ।

ਲਾਭ ਵਿੱਚ ਕੰਪਨੀ

ਫੋਰਟਿਸ ਹੈਲਥਕੇਅਰ ਨੇ ਮੰਗਲਵਾਰ ਨੂੰ ਮਾਰਚ ਤਿਮਾਹੀ ਦੇ ਨਤੀਜੇ ਘੋਸ਼ਿਤ ਕੀਤੇ ਹਨ। ਹਸਪਤਾਲ ਕਾਰੋਬਾਰ 'ਚ ਮਜ਼ਬੂਤ ​​ਪ੍ਰਦਰਸ਼ਨ ਦੇ ਕਾਰਨ ਮਾਰਚ ਤਿਮਾਹੀ 'ਚ ਫੋਰਟਿਸ ਦਾ ਏਕੀਕ੍ਰਿਤ ਸ਼ੁੱਧ ਲਾਭ 59 ਫੀਸਦੀ ਵਧ ਕੇ 138 ਕਰੋੜ ਰੁਪਏ ਹੋ ਗਿਆ। ਤੁਹਾਨੂੰ ਦੱਸ ਦੇਈਏ ਕਿ ਹੈਲਥਕੇਅਰ ਕੰਪਨੀ ਨੇ ਵਿੱਤੀ ਸਾਲ 2021-22 ਦੀ ਜਨਵਰੀ-ਮਾਰਚ ਤਿਮਾਹੀ ਵਿੱਚ 87 ਕਰੋੜ ਰੁਪਏ ਦਾ ਸ਼ੁੱਧ ਲਾਭ ਦਰਜ ਕੀਤਾ ਸੀ।

ਫੋਰਟਿਸ ਹੈਲਥਕੇਅਰ ਨੇ ਇੱਕ ਬਿਆਨ ਵਿੱਚ ਕਿਹਾ ਕਿ ਵਿੱਤੀ ਸਾਲ 2021-22 ਦੀ ਚੌਥੀ ਤਿਮਾਹੀ ਵਿੱਚ ਕੁੱਲ ਆਮਦਨ 1,384 ਕਰੋੜ ਰੁਪਏ ਤੋਂ ਚੌਥੀ ਤਿਮਾਹੀ ਵਿੱਚ ਵਧ ਕੇ 1,656 ਕਰੋੜ ਰੁਪਏ ਹੋ ਗਈ। ਮਾਰਚ 2023 ਨੂੰ ਖਤਮ ਹੋਣ ਵਾਲੀ ਤਿਮਾਹੀ ਲਈ, ਕੰਪਨੀ ਦਾ ਸ਼ੁੱਧ ਲਾਭ ਵਿੱਤੀ ਸਾਲ 2021-22 ਦੇ 790 ਕਰੋੜ ਰੁਪਏ ਤੋਂ ਘਟ ਕੇ 633 ਕਰੋੜ ਰੁਪਏ ਰਹਿ ਗਿਆ। ਇਸ ਦੇ ਨਾਲ ਹੀ ਕੰਪਨੀ ਦੇ EBITDA ਵਿੱਚ 25 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਕੰਪਨੀ ਦਾ ਹਸਪਤਾਲ ਦਾ ਮਾਲੀਆ ਕੁੱਲ ਆਮਦਨ ਦਾ 80 ਫੀਸਦੀ ਤੋਂ ਵੱਧ ਹੈ।
ਤੁਹਾਨੂੰ ਦੱਸ ਦੇਈਏ ਕਿ ਮਾਲੀਆ ਸਾਲ ਦਰ ਸਾਲ (YoY) 29.7 ਫੀਸਦੀ ਵਧ ਕੇ 1,350 ਕਰੋੜ ਰੁਪਏ ਹੋ ਗਿਆ ਹੈ।ਡਾਇਗਨੌਸਟਿਕਸ ਤੋਂ ਕੰਪਨੀ ਦੀ ਆਮਦਨ 13.3 ਫੀਸਦੀ ਘਟ ਕੇ 292 ਕਰੋੜ ਰੁਪਏ ਹੋ ਗਈ ਹੈ। ਆਕੂਪੈਂਸੀ ਪਿਛਲੇ ਵਿੱਤੀ ਸਾਲ ਦੇ 59 ਫੀਸਦੀ ਅਤੇ 63 ਫੀਸਦੀ ਤੋਂ ਵਧ ਕੇ ਤਿਮਾਹੀ ਅਤੇ ਪੂਰੇ ਸਾਲ ਲਈ 67 ਫੀਸਦੀ ਹੋ ਗਈ ਹੈ।


 


author

Harinder Kaur

Content Editor

Related News