ਦਸੰਬਰ ’ਚ ਵਿਦੇਸ਼ੀ ਨਿਵੇਸ਼ਕਾਂ ਨੇ ਭਾਰਤੀ ਬਾਜ਼ਾਰ ਤੋਂ ਕੱਢੇ 244 ਕਰੋਡ਼ ਰੁਪਏ

12/09/2019 8:34:51 PM

ਨਵੀਂ ਦਿੱਲੀ (ਇੰਟ.)-ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕ (ਐੱਫ. ਪੀ. ਆਈ.) ਘਰੇਲੂ ਪੂੰਜੀ ਬਾਜ਼ਾਰ ’ਚ ਸ਼ੁੱਧ ਵਿਕ੍ਰੇਤਾ ਬਣ ਗਏ ਹਨ। ਆਰਥਕ ਅੰਕੜਿਆਂ ’ਚ ਕਮਜ਼ੋਰੀ ਦੇ ਚਲਦਿਆਂ ਉਨ੍ਹਾਂ ਨੇ ਦਸੰਬਰ ’ਚ ਹੁਣ ਤੱਕ ਘਰੇਲੂ ਪੂੰਜੀ ਬਾਜ਼ਾਰ ਤੋਂ 244 ਕਰੋਡ਼ ਰੁਪਏ ਦੀ ਸ਼ੁੱਧ ਨਿਕਾਸੀ ਕੀਤੀ।

ਡਿਪਾਜ਼ਿਟਰੀਜ਼ ਤੋਂ ਮਿਲੇ ਅੰਕੜਿਆਂ ਅਨੁਸਾਰ ਦਸੰਬਰ ’ਚ ਉਹ ਭਾਰਤੀ ਸ਼ੇਅਰ ਬਾਜ਼ਾਰ ਤੋਂ ਹੁਣ ਤੱਕ ਕੁਲ 1,668.8 ਕਰੋਡ਼ ਰੁਪਏ ਕੱਢ ਚੁੱਕੇ ਹਨ। ਹਾਲਾਂਕਿ ਉਨ੍ਹਾਂ ਨੇ ਡੇਟ ਬਾਜ਼ਾਰ ’ਚ 1,424.6 ਕਰੋਡ਼ ਰੁਪਏ ਦਾ ਨਿਵੇਸ਼ ਕੀਤਾ ਹੈ। ਇਸ ਤਰ੍ਹਾਂ ਇਸ ਮਹੀਨੇ ਉਨ੍ਹਾਂ ਨੇ ਸ਼ੁੱਧ 244.2 ਕਰੋਡ਼ ਰੁਪਏ ਦੀ ਨਿਕਾਸੀ ਕੀਤੀ।

ਇਸ ਤੋਂ ਪਹਿਲਾਂ ਵਿਦੇਸ਼ੀ ਨਿਵੇਸ਼ਕਾਂ ਨੇ ਅਕਤੂਬਰ ’ਚ 16,037.6 ਕਰੋਡ਼ ਰੁਪਏ ਦਾ ਨਿਵੇਸ਼ ਕੀਤਾ ਸੀ। ਇਸ ਸ਼੍ਰੇਣੀ ਦੇ ਨਿਵੇਸ਼ਕਾਂ ਨੇ ਨਵੰਬਰ ’ਚ 22,871.8 ਕਰੋਡ਼ ਰੁਪਏ ਦੀ ਸ਼ੁੱਧ ਰੂਪ ਨਾਲ ਖਰੀਦਦਾਰੀ ਕੀਤੀ ਸੀ। ਹਾਲਾਂਕਿ ਦਸੰਬਰ ’ਚ ਉਹ ਬਾਜ਼ਾਰ ਤੋਂ ਪੈਸਾ ਖਿੱਚਦੇ ਨਜ਼ਰ ਆ ਰਹੇ ਹਨ।


Karan Kumar

Content Editor

Related News