ਬਜਟ ਤੋਂ ਪਹਿਲਾਂ ਵਿਦੇਸ਼ੀ ਨਿਵੇਸ਼ਕਾਂ ਨੇ ਬਰਸਾਇਆ ਪੈਸਾ, ਟੁੱਟ ਗਿਆ 20 ਸਾਲ ਦਾ ਰਿਕਾਰਡ

Sunday, Jul 21, 2024 - 05:45 PM (IST)

ਨਵੀਂ ਦਿੱਲੀ (ਭਾਸ਼ਾ) - ਦੇਸ਼ ’ਚ ਬਜਟ ਸਿਰ ’ਤੇ ਹੈ ਅਤੇ ਉਸ ਤੋਂ ਪਹਿਲਾਂ ਵਿਦੇਸ਼ੀ ਨਿਵੇਸ਼ਕਾਂ ਨੇ 20 ਸਾਲ ਦਾ ਰਿਕਾਰਡ ਤੋਡ਼ ਦਿੱਤਾ ਹੈ। ਜੀ ਹਾਂ, ਇਹ ਗੱਲ ਅਸੀਂ ਇਸ ਲਈ ਕਹਿ ਰਹੇ ਹਾਂ ਕਿ ਸਾਲ 2004 ਤੋਂ ਲੈ ਕੇ 2024 ਤੱਕ ਦੇਸ਼ ’ਚ 5 ਲੋਕ ਸਭਾ ਚੋਣਾਂ ਹੋਈਆਂ ਹਨ। ਇਨ੍ਹਾਂ ਚੋਣਾਂ ਤੋਂ ਬਾਅਦ ਦੇਸ਼ ਦੀ ਸਰਕਾਰ ਪੂਰਨ ਬਜਟ ਲੈ ਕੇ ਆਉਂਦੀ ਹੈ, ਜਿਸ ਦਾ ਅਸਰ ਦੇਸ਼ ਦੇ ਸ਼ੇਅਰ ਬਾਜ਼ਾਰ ਅਤੇ ਵਿਦੇਸ਼ੀ ਨਿਵੇਸ਼ਕਾਂ ’ਤੇ ਵੀ ਸਾਫ ਦੇਖਣ ਨੂੰ ਮਿਲਦਾ ਹੈ।

ਬੀਤੇ 20 ਸਾਲਾਂ ’ਚ ਪਹਿਲੀ ਵਾਰ ਅਜਿਹਾ ਹੋ ਰਿਹਾ ਹੈ ਕਿ ਆਮ ਚੋਣ ਾਂ ਤੋਂ ਬਾਅਦ ਦੇਸ਼ ਦਾ ਬਜਟ ਜੁਲਾਈ ਦੇ ਆਖਰੀ ਹਫਤੇ ’ਚ ਆ ਰਿਹਾ ਹੈ। ਇਸ ਤੋਂ ਪਹਿਲਾਂ 2004 ਤੋਂ ਲੈ ਕੇ 2019 ਤੱਕ ਚੋਣ ਤੋਂ ਬਾਅਦ ਜੁਲਾਈ ਦੇ ਪਹਿਲੇ ਹਫਤੇ ’ਚ ਹੀ ਬਜਟ ਪੇਸ਼ ਹੋ ਜਾਂਦਾ ਸੀ। ਇਸ ਵਾਰ ਖਾਸ ਗੱਲ ਤਾਂ ਇਹ ਹੈ ਕਿ ਜੁਲਾਈ ਦੇ ਮਹੀਨੇ ’ਚ ਅਜੇ ਤੱਕ ਵਿਦੇਸ਼ੀ ਨਿਵੇਸ਼ਕ ਸ਼ੇਅਰ ਬਾਜ਼ਾਰ ’ਚ 30,000 ਕਰੋਡ਼ ਰੁਪਏ ਤੋਂ ਜ਼ਿਆਦਾ ਦਾ ਨਿਵੇਸ਼ ਕਰ ਚੁੱਕੇ ਹਨ।

ਇਸ ਤਰ੍ਹਾਂ ਦੇ ਦੇਖਣ ਨੂੰ ਮਿਲੇ ਅੰਕੜੇ

ਬਜਟ ’ਚ ਨੀਤੀਗਤ ਸੁਧਾਰ ਜਾਰੀ ਰਹਿਣ ਦੀ ਉਮੀਦ, ਲਗਾਤਾਰ ਆਰਥਿਕ ਵਾਧਾ ਅਤੇ ਕੰਪਨੀਆਂ ਦੇ ਤਿਮਾਹੀ ਨਤੀਜੇ ਬਿਹਤਰ ਰਹਿਣ ਦੀ ਵਜ੍ਹਾ ਨਾਲ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ. ਪੀ. ਆਈ.) ਨੇ ਇਸ ਮਹੀਨੇ ਹੁਣ ਤੱਕ ਭਾਰਤੀ ਸ਼ੇਅਰ ਬਾਜ਼ਾਰਾਂ ’ਚ 30,772 ਕਰੋਡ਼ ਰੁਪਏ ਦਾ ਨਿਵੇਸ਼ ਕੀਤਾ ਹੈ।

ਡਿਪਾਜ਼ਟਰੀ ਦੇ ਅੰਕੜਿਆਂ ਮੁਤਾਬਕ ਐੱਫ. ਪੀ. ਆਈ. ਨੇ ਇਸ ਮਹੀਨੇ ਹੁਣ ਤੱਕ (19 ਜੁਲਾਈ ਤੱਕ) ਸ਼ੇਅਰਾਂ ’ਚ ਸ਼ੁੱਧ ਰੂਪ ਨਾਲ 30,772 ਕਰੋਡ਼ ਰੁਪਏ ਪਾਏ ਹਨ। ਇਸ ਤੋਂ ਪਹਿਲਾਂ ਰਾਜਨੀਤਕ ਸਥਿਰਤਾ ਅਤੇ ਬਾਜ਼ਾਰਾਂ ’ਚ ਤੇਜ਼ ਉਛਾਲ ਕਾਰਨ ਜੂਨ ’ਚ ਉਨ੍ਹਾਂ ਨੇ ਸ਼ੇਅਰਾਂ ’ਚ 26,565 ਕਰੋਡ਼ ਰੁਪਏ ਦਾ ਨਿਵੇਸ਼ ਕੀਤਾ ਸੀ।

ਉਥੇ ਹੀ ਇਸ ਤੋਂ ਪਹਿਲਾਂ ਐੱਫ. ਪੀ. ਆਈ. ਨੇ ਚੋਣ ਨਤੀਜਿਆਂ ਨੂੰ ਲੈ ਕੇ ਸ਼ਸ਼ੋਪੰਜ ’ਚ ਮਈ ’ਚ ਸ਼ੇਅਰਾਂ ਤੋਂ 25,586 ਕਰੋਡ਼ ਰੁਪਏ ਕੱਢੇ ਸਨ। ਮਾਰੀਸ਼ਸ ਦੇ ਨਾਲ ਭਾਰਤ ਦੇ ਕਰ ਸਮਝੌਤੇ ’ਚ ਬਦਲਾਅ ਅਤੇ ਅਮਰੀਕੀ ਬਾਂਡ ਰਿਟਰਨ ’ਚ ਵਾਧੇ ਦੀ ਚਿੰਤਾ ਦੌਰਾਨ ਅਪ੍ਰੈਲ ’ਚ ਉਨ੍ਹਾਂ ਨੇ 8,700 ਕਰੋਡ਼ ਰੁਪਏ ਤੋਂ ਜ਼ਿਆਦਾ ਦੀ ਨਿਕਾਸੀ ਕੀਤੀ ਸੀ।

ਸਮੀਖਿਆ ਅਧੀਨ ਮਿਆਦ ’ਚ ਐੱਫ. ਪੀ. ਆਈ. ਨੇ ਸ਼ੇਅਰਾਂ ਤੋਂ ਇਲਾਵਾ ਕਰਜ਼ਾ ਜਾਂ ਬਾਂਡ ਬਾਜ਼ਾਰ ’ਚ 13,573 ਕਰੋਡ਼ ਰੁਪਏ ਦਾ ਨਿਵੇਸ਼ ਕੀਤਾ ਹੈ। ਇਸ ਨਾਲ ਇਸ ਸਾਲ ਹੁਣ ਤੱਕ ਬਾਂਡ ਬਾਜ਼ਾਰ ’ਚ ਉਨ੍ਹਾਂ ਦਾ ਨਿਵੇਸ਼ 82,197 ਕਰੋਡ਼ ਰੁਪਏ ’ਤੇ ਪਹੁੰਚ ਗਿਆ ਹੈ।

ਵਿਦੇਸ਼ੀ ਨਿਵੇਸ਼ਕਾਂ ਨੇ ਇੰਨੀ ਵੱਡੀ ਰਕਮ ਪਹਿਲੀ ਵਾਰ ਸ਼ੇਅਰ ਬਾਜ਼ਾਰ ’ਚ ਪਾਈ

ਚੁਣਾਵੀ ਸਾਲ ਦੇ ਬਜਟ ਮਹੀਨੇ ਯਾਨੀ ਜੁਲਾਈ ਦੇ ਮਹੀਨੇ ’ਚ ਵਿਦੇਸ਼ੀ ਨਿਵੇਸ਼ਕਾਂ ਨੇ ਇੰਨੀ ਵੱਡੀ ਰਕਮ ਪਹਿਲੀ ਵਾਰ ਸ਼ੇਅਰ ਬਾਜ਼ਾਰ ’ਚ ਪਾਈ ਹੈ। ਸਾਲ 2004 ਦੀ ਚੋਣ ਤੋਂ ਬਾਅਦ ਜੁਲਾਈ ਮਹੀਨੇ ’ਚ ਵਿਦੇਸ਼ੀ ਨਿਵੇਸ਼ਕਾਂ ਨੇ ਸ਼ੇਅਰ ਬਾਜ਼ਾਰ ’ਚ 914 ਕਰੋਡ਼ ਰੁਪਏ ਦਾ ਨਿਵੇਸ਼ ਕੀਤਾ ਸੀ, ਜਦੋਂਕਿ ਸਾਲ 2009 ਦੇ ਜੁਲਾਈ ਮਹੀਨੇ ’ਚ ਇਹ ਅੰਕੜਾ 11,066 ਕਰੋਡ਼ ਰੁਪਏ ਦਾ ਦੇਖਣ ਨੂੰ ਮਿਲਿਆ। 2014 ਦੇ ਜੁਲਾਈ ਮਹੀਨੇ ਦਾ ਇਹ ਅੰਕੜਾ ਵਧ ਕੇ 13,110 ਕਰੋਡ਼ ਰੁਪਏ ਪਹੁੰਚ ਗਿਆ ਸੀ, ਜਦੋਂਕਿ ਸਾਲ 2019 ਦੇ ਜੁਲਾਈ ਮਹੀਨੇ ’ਚ ਵਿਦੇਸ਼ੀ ਨਿਵੇਸ਼ਕਾਂ ਨੇ ਸ਼ੇਅਰ ਬਾਜ਼ਾਰ ਤੋਂ 12,419 ਕਰੋਡ਼ ਰੁਪਏ ਕੱਢ ਲਏ ਸਨ।

ਕੀ ਕਹਿੰਦੇ ਹਨ ਜਾਣਕਾਰ

ਮਾਰਨਿੰਗਸਟਾਰ ਇਨਵੈਸਟਮੈਂਟ ਰਿਸਰਚ ਇੰਡੀਆ ਦੇ ਐਸੋਸੀਏਟ ਨਿਰਦੇਸ਼ਕ-ਪ੍ਰਬੰਧਕ (ਖੋਜ) ਹਿਮਾਂਸ਼ੂ ਸ਼੍ਰੀਵਾਸਤਵ ਨੇ ਕਿਹਾ ਕਿ ਇਸ ਤੋਂ ਇਲਾਵਾ ਬਜਟ ਦੇ ਸੁਧਾਰਮੁਖ ਰਹਿਣ ਦੀ ਉਮੀਦ ਨਾਲ ਨਿਵੇਸ਼ਕਾਂ ਦੀ ਧਾਰਨਾ ਮਜ਼ਬੂਤ ਹੋਈ ਹੈ। ਜਿਓਜੀਤ ਫਾਈਨਾਂਸ਼ੀਅਲ ਸਰਵਿਸਿਜ਼ ਦੇ ਮੁੱਖ ਨਿਵੇਸ਼ ਰਣਨੀਤੀਕਾਰ ਵੀ. ਕੇ. ਵਿਜੈ ਕੁਮਾਰ ਨੇ ਕਿਹਾ ਕਿ ਅੱਗੇ ਚਲ ਕੇ ਜੇਕਰ ਡਾਲਰ ਅਤੇ ਬਾਂਡ ਰਿਟਰਨ ’ਚ ਨਰਮੀ ਦਾ ਹਾਲੀਆ ਰੁਖ ਜਾਰੀ ਰਹਿੰਦਾ ਹੈ, ਤਾਂ ਐੱਫ. ਪੀ. ਆਈ. ਦੀ ਭਾਰਤੀ ਬਾਜ਼ਾਰ ’ਚ ਲਿਵਾਲੀ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਘਰੇਲੂ ਅਤੇ ਵਿਦੇਸ਼ੀ ਨਿਵੇਸ਼ਕ 23 ਜੁਲਾਈ ਨੂੰ ਪੇਸ਼ ਹੋਣ ਵਾਲੇ ਬਜਟ ’ਚ ਲੰਮੀ ਮਿਆਦ ਵਾਲੇ ਪੂੰਜੀਗਤ ਮੁਨਾਫਾ ਕਰ ’ਚ ਸੰਭਾਵਿਕ ਬਦਲਾਵਾਂ ’ਤੇ ਬੇਸਬਰੀ ਨਾਲ ਨਜ਼ਰ ਰੱਖ ਰਹੇ ਹਨ।


Harinder Kaur

Content Editor

Related News