ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 38.8 ਕਰੋੜ ਡਾਲਰ ਘੱਟ ਕੇ 482.57 ਅਰਬ ਡਾਲਰ

Saturday, Sep 28, 2019 - 10:14 AM (IST)

ਮੁੰਬਈ—ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 20 ਸਤੰਬਰ ਨੂੰ ਖਤਮ ਹਫਤਾਵਾਰ 'ਚ 38.8 ਕਰੋੜ ਡਾਲਰ ਵਧ ਕੇ 428.572 ਅਰਬ ਡਾਲਰ ਰਹਿ ਗਿਆ ਹੈ। ਵਿਦੇਸ਼ੀ ਮੁਦਰਾ ਪਰਿਸੰਪਤੀਆਂ 'ਚ ਕਮੀ ਅਤੇ ਸੋਨਾ ਅਸਾਮੀਆਂ ਦੇ ਘਟਣ ਦੇ ਕਾਰਨ ਇਹ ਗਿਰਾਵਟ ਆਈ ਹੈ। ਰਿਜ਼ਰਵ ਬੈਂਕ ਦੇ ਸ਼ੁੱਕਰਵਾਰ ਨੂੰ ਇਹ ਜਾਰੀ ਅੰਕੜਿਆਂ 'ਚ ਇਹ ਜਾਣਕਾਰੀ ਦਿੱਤੀ ਗਈ ਹੈ। ਇਸ 'ਚ ਪਿਛਲੇ ਸਾਲ 'ਚ ਵਿਦੇਸ਼ੀ ਮੁਦਰਾ ਭੰਡਾਰ 64.9 ਕਰੋੜ ਡਾਲਰ ਘੱਟ ਕੇ 428.960 ਅਰਬ ਡਾਲਰ ਰਹਿ ਗਿਆ ਸੀ।
ਦੇਸ਼ ਦਾ ਕੁੱਲ ਵਿਦੇਸ਼ੀ ਮੁਦਰਾ ਭੰਡਾਰ ਇਸ ਸਾਲ ਅਗਸਤ ਮਹੀਨੇ 'ਚ 430.572 ਅਰਬ ਡਾਲਰ ਦੇ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ ਨੂੰ ਛੂਹ ਚੁੱਕਾ ਹੈ। ਰਿਜ਼ਰਵ ਬੈਂਕ ਨੇ ਦੱਸਿਆ ਕਿ ਵਿਦੇਸ਼ੀ ਮੁਦਰਾ ਭੰਡਾਰ ਦਾ ਮੁੱਖ ਹਿੱਸਾ, ਵਿਦੇਸ਼ੀ ਮੁਦਰਾ ਅਸਾਮੀਆਂ 20 ਸਤੰਬਰ ਨੂੰ ਖਤਮ ਹਫਤਾਵਾਰ 'ਚ 12.5 ਕਰੋੜ ਡਾਲਰ ਘੱਟ ਕੇ 396.670 ਅਰਬ ਡਾਲਰ ਰਹਿ ਗਿਆ ਹੈ।
ਅੰਕੜਿਆਂ ਮੁਤਾਬਕ ਸਮੀਖਿਆਧੀਨ ਸਮੇਂ ਦੌਰਾਨ ਸੋਨਾ ਰਿਜ਼ਰਵ ਭੰਡਾਰ 25.9 ਕਰੋੜ ਡਾਲਰ ਘੱਟ ਕੇ 27.843 ਅਰਬ ਡਾਲਰ ਰਹਿ ਗਿਆ। ਇਹ ਲਗਾਤਾਰ ਦੂਜਾ ਹਫਤਾ ਹੈ ਜਦੋਂ ਭਾਰਤ ਦੇ ਕੋਲ ਰੱਖੇ ਬਹੁਮੁੱਲੇ ਧਾਤੂਆਂ ਦੇ ਮੁੱਲ 'ਚ ਗਿਰਾਵਟ ਆਈ ਹੈ। ਅੰਕੜਿਆਂ ਦੇ ਮੁਤਾਬਕ ਕੌਮਾਂਤਰੀ ਮੁਦਰਾ ਫੰਡ ਦੇ ਕੋਲ ਵਿਸ਼ੇਸ਼ ਆਹਰਣ ਅਧਿਕਾਰ ਇਸ ਦੌਰਾਨ 30 ਲੱਖ ਡਾਲਰ ਵਧ ਕੇ 1.432 ਅਰਬ ਡਾਲਰ ਰਹਿ ਗਿਆ ਹੈ। ਇਸ ਦੌਰਾਨ ਫੰਡ ਦੇ ਕੋਲ ਦੇਸ਼ ਦਾ ਰਿਜ਼ਰਵ ਭੰਡਾਰ 60 ਲੱਖ ਡਾਲਰ ਘੱਟ ਕੇ 3.623 ਅਰਬ ਡਾਲਰ ਰਹਿ ਗਿਆ।  


Aarti dhillon

Content Editor

Related News