ਵਿਦੇਸ਼ੀ ਮੁਦਰਾ ਭੰਡਾਰ 3.85 ਅਰਬ ਡਾਲਰ ਘਟ ਕੇ 524.5 ਅਰਬ ਡਾਲਰ ’ਤੇ ਆਇਆ
Saturday, Oct 29, 2022 - 10:23 AM (IST)

ਮੁੰਬਈ– ਵਿਦੇਸ਼ੀ ਮੁਦਰਾ ਜਾਇਦਾਦ, ਗੋਲਡ ਅਤੇ ਕੌਮਾਂਤਰੀ ਮੁਦਰਾ ਫੰਡ (ਆਈ. ਐੱਮ. ਐੱਫ.) ਕੋਲ ਰਿਜ਼ਰਵ ਫੰਡ ’ਚ ਕਮੀ ਆਉਣ ਨਾਲ ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 21 ਅਕਤੂਬਰ ਨੂੰ ਸਮਾਪਤ ਹਫਤੇ ’ਚ 3.85 ਅਰਬ ਡਾਲਰ ਘੱਟ ਹੋ ਕੇ 524.5 ਅਰਬ ਡਾਲਰ ਰਹਿ ਗਿਆ ਜਦ ਕਿ ਇਸ ਤੋਂ ਪਿਛਲੇ ਹਫਤੇ ਇਹ 4.5 ਅਰਬ ਡਾਲਰ ਘਟ ਕੇ 528.4 ਅਰਬ ਡਾਲਰ ਰਿਹਾ ਸੀ।
ਰਿਜ਼ਰਵ ਬੈਂਕ ਵਲੋਂ ਜਾਰੀ ਹਫਤਾਵਾਰੀ ਅੰਕੜਿਆਂ ਮੁਤਾਬਕ 21 ਅਕਤੂਬਰ ਨੂੰ ਸਮਾਪਤ ਹਫਤੇ ’ਚ ਵਿਦਸ਼ੀ ਮੁਦਰਾ ਭੰਡਾਰ ਦੇ ਸਭ ਤੋਂ ਵੱਡੇ ਹਿੱਸੇ ਵਿਦੇਸ਼ੀ ਮੁਦਰਾ ਜਾਇਦਾਦ 3.6 ਅਰਬ ਡਾਲਰ ਦੀ ਗਿਰਾਵਟ ਲੈ ਕੇ 465.1 ਅਰਬ ਡਾਲਰ ਰਹਿ ਗਈ। ਇਸ ਮਿਆਦ ’ਚ ਸੋਨੇ ਦੇ ਭੰਡਾਰ ’ਚ 24.7 ਕਰੋੜ ਡਾਲਰ ਦੀ ਕਮੀ ਆਈ ਅਤੇ ਇਹ ਘਟ ਕੇ 37.21 ਅਰਬ ਡਾਲਰ ’ਤੇ ਆ ਗਿਆ। ਉੱਥੇ ਹੀ ਸਮੀਖਿਆ ਅਧੀਨ ਹਫਤੇ ਵਿਸ਼ੇਸ਼ ਐਕਵਾਇਰ ਅਧਿਕਾਰ (ਐੱਸ. ਡੀ. ਆਰ.) ਵਿਚ 70 ਲੱਖ ਡਾਲਰ ਦਾ ਵਾਧਾ ਹੋਇਆ ਅਤੇ ਇਹ ਵਧ ਕੇ 17.44 ਅਰਬ ਡਾਲਰ ’ਤੇ ਪਹੁੰਚ ਗਿਆ। ਹਾਲਾਂਕਿ ਇਸ ਮਿਆਦ ’ਚ ਆਈ. ਐੱਮ. ਐੱਫ. ਕੋਲ ਰਿਜ਼ਰਵ ਫੰਡ 1.4 ਕਰੋੜ ਡਾਲਰ ਘੱਟ ਹੋ ਕੇ 4.79 ਅਰਬ ਡਾਲਰ ’ਤੇ ਆ ਗਿਆ।