ਵਿਦੇਸ਼ੀ ਕਰੰਸੀ ਭੰਡਾਰ ਨਵੇਂ ਸਿਖਰ ''ਤੇ

Saturday, Oct 19, 2019 - 02:04 AM (IST)

ਵਿਦੇਸ਼ੀ ਕਰੰਸੀ ਭੰਡਾਰ ਨਵੇਂ ਸਿਖਰ ''ਤੇ

ਮੁੰਬਈ (ਯੂ. ਐੱਨ. ਆਈ.)-ਦੇਸ਼ ਦਾ ਵਿਦੇਸ਼ੀ ਕਰੰਸੀ ਭੰਡਾਰ ਲਗਾਤਾਰ ਤੀਸਰੇ ਹਫ਼ਤੇ ਵੱਡੇ ਵਾਧੇ ਨਾਲ 439.71 ਅਰਬ ਡਾਲਰ ਦੇ ਨਵੇਂ ਰਿਕਾਰਡ ਪੱਧਰ 'ਤੇ ਪਹੁੰਚ ਗਿਆ। ਰਿਜ਼ਰਵ ਬੈਂਕ ਵੱਲੋਂ ਜਾਰੀ ਅੰਕੜਿਆਂ ਅਨੁਸਾਰ 11 ਅਕਤੂਬਰ ਨੂੰ ਖ਼ਤਮ ਹਫ਼ਤੇ 'ਚ ਵਿਦੇਸ਼ੀ ਕਰੰਸੀ ਭੰਡਾਰ 'ਚ 1.87 ਅਰਬ ਡਾਲਰ ਦਾ ਵਾਧਾ ਦਰਜ ਕੀਤਾ ਗਿਆ ਅਤੇ ਇਹ ਵਧ ਕੇ 439.71 ਅਰਬ ਡਾਲਰ 'ਤੇ ਪਹੁੰਚ ਗਿਆ, ਜੋ ਹੁਣ ਤੱਕ ਨਵਾਂ ਰਿਕਾਰਡ ਪੱਧਰ ਹੈ। ਬੀਤੀ 4 ਅਕਤੂਬਰ ਨੂੰ ਖ਼ਤਮ ਹਫ਼ਤੇ 'ਚ ਇਹ 4.24 ਅਰਬ ਡਾਲਰ ਵਧ ਕੇ 437.83 ਅਰਬ ਡਾਲਰ 'ਤੇ ਰਿਹਾ ਸੀ। ਇਸ ਤੋਂ ਪਹਿਲਾਂ 27 ਸਤੰਬਰ ਨੂੰ ਖ਼ਤਮ ਹਫ਼ਤੇ 'ਚ ਇਹ 5.02 ਅਰਬ ਡਾਲਰ ਚੜ੍ਹ ਕੇ 433.59 ਅਰਬ ਡਾਲਰ ਦੇ ਤਤਕਾਲੀ ਰਿਕਾਰਡ ਪੱਧਰ 'ਤੇ ਰਿਹਾ ਸੀ।

ਅੰਕੜਿਆਂ ਅਨੁਸਾਰ 11 ਅਕਤੂਬਰ ਨੂੰ ਖ਼ਤਮ ਹਫ਼ਤੇ 'ਚ ਵਿਦੇਸ਼ੀ ਕਰੰਸੀ ਭੰਡਾਰ ਦਾ ਸਭ ਤੋਂ ਵੱਡਾ ਸਰੋਤ ਵਿਦੇਸ਼ੀ ਕਰੰਸੀ ਜਾਇਦਾਦ 2.26 ਅਰਬ ਡਾਲਰ ਵਧ ਕੇ 407.88 ਅਰਬ ਡਾਲਰ 'ਤੇ ਪਹੁੰਚ ਗਈ। ਇਸ ਦੌਰਾਨ ਸੋਨਾ ਭੰਡਾਰ 39.9 ਕਰੋੜ ਡਾਲਰ ਘਟ ਕੇ 26.77 ਅਰਬ ਡਾਲਰ 'ਤੇ ਰਿਹਾ। ਬੀਤੇ ਹਫ਼ਤੇ ਇੰਟਰਨੈਸ਼ਨਲ ਮੋਨੇਟਰੀ ਫੰਡ ਕੋਲ ਰਾਖਵੀਂ ਪੂੰਜੀ 70 ਲੱਖ ਡਾਲਰ ਵਧ ਕੇ 3.62 ਅਰਬ ਡਾਲਰ ਤੋਂ ਪਾਰ ਅਤੇ ਵਿਸ਼ੇਸ਼ ਨਿਕਾਸੀ ਹੱਕ 20 ਲੱਖ ਡਾਲਰ ਦੇ ਵਾਧੇ ਨਾਲ 1.43 ਅਰਬ ਡਾਲਰ ਤੋਂ ਪਾਰ ਪਹੁੰਚ ਗਿਆ।


author

Karan Kumar

Content Editor

Related News