10 ਹਫ਼ਤਿਆਂ ''ਚ ਪਹਿਲੀ ਵਾਰ ਘਟਿਆ ਵਿਦੇਸ਼ੀ ਕਰੰਸੀ ਭੰਡਾਰ
Friday, Apr 26, 2019 - 08:32 PM (IST)

ਮੁੰਬਈ— ਦੇਸ਼ ਦੇ ਵਿਦੇਸ਼ੀ ਕਰੰਸੀ ਭੰਡਾਰ 'ਚ 10 ਹਫ਼ਤੇ 'ਚ ਪਹਿਲੀ ਵਾਰ ਗਿਰਾਵਟ ਆਈ ਹੈ ਅਤੇ 19 ਅਪ੍ਰੈਲ ਨੂੰ ਖ਼ਤਮ ਹਫ਼ਤੇ 'ਚ ਇਹ 73.92 ਕਰੋੜ ਡਾਲਰ ਘਟ ਕੇ 414.15 ਅਰਬ ਡਾਲਰ ਰਹਿ ਗਿਆ।
ਇਸ ਤੋਂ ਪਹਿਲਾਂ 12 ਅਪ੍ਰੈਲ ਨੂੰ ਖ਼ਤਮ ਹਫ਼ਤੇ 'ਚ ਇਹ 1.11 ਅਰਬ ਡਾਲਰ ਵਧ ਕੇ ਕਰੀਬ 11 ਮਹੀਨੇ ਦੇ ਉੱਚੇ ਪੱਧਰ 414.89 ਅਰਬ ਡਾਲਰ 'ਤੇ ਪਹੁੰਚ ਗਿਆ ਸੀ। ਰਿਜ਼ਰਵ ਬੈਂਕ ਵਲੋਂ ਜਾਰੀ ਅੰਕੜਿਆਂ ਅਨੁਸਾਰ 19 ਅਪ੍ਰੈਲ ਨੂੰ ਖ਼ਤਮ ਹਫ਼ਤੇ 'ਚ ਵਿਦੇਸ਼ੀ ਕਰੰਸੀ ਭੰਡਾਰ ਦਾ ਸਭ ਤੋਂ ਵੱਡਾ ਸਰੋਤ ਵਿਦੇਸ਼ੀ ਕਰੰਸੀ ਜਾਇਦਾਦ 72.86 ਕਰੋੜ ਡਾਲਰ ਘਟ ਕੇ 386.03 ਅਰਬ ਡਾਲਰ ਰਹਿ ਗਈ। ਇਸ ਦੌਰਾਨ ਸੋਨਾ ਭੰਡਾਰ 23.30 ਅਰਬ ਡਾਲਰ 'ਤੇ ਸਥਿਰ ਰਿਹਾ। ਇੰਟਰਨੈਸ਼ਨਲ ਮੋਨੇਟਰੀ ਫੰਡ ਕੋਲ ਰਾਖਵੀਂ ਰਾਸ਼ੀ 74 ਲੱਖ ਡਾਲਰ ਦੀ ਗਿਰਾਵਟ ਨਾਲ 3.35 ਅਰਬ ਡਾਲਰ ਅਤੇ ਵਿਸ਼ੇਸ਼ ਨਿਕਾਸੀ ਹੱਕ 32 ਲੱਖ ਡਾਲਰ ਘਟ ਕੇ 1.46 ਅਰਬ ਡਾਲਰ ਰਿਹਾ।
Related News
ਜਲੰਧਰ ''ਚ ਹੋ ਗਿਆ ਐਨਕਾਊਂਟਰ ਤੇ ਮਜੀਠੀਆ ਦਾ ਨਾਂ ਲਏ ਬਿਨ੍ਹਾਂ ਹੀ ਵੱਡੀ ਗੱਲ ਕਹਿ ਗਏ CM ਮਾਨ, ਪੜ੍ਹੋ top-10 ਖ਼ਬਰਾਂ
