Forbes Global 2000 list : ਸੂਚੀ 'ਚ ਭਾਰਤ ਦੀਆਂ 55 ਕੰਪਨੀਆਂ... ਜਾਣੋ ਕਿਹੜੇ ਨੰਬਰ 'ਤੇ ਹਨ ਮੁਕੇਸ਼ ਅੰਬਾਨੀ

Tuesday, Jun 13, 2023 - 03:55 PM (IST)

Forbes Global 2000 list : ਸੂਚੀ 'ਚ ਭਾਰਤ ਦੀਆਂ 55 ਕੰਪਨੀਆਂ... ਜਾਣੋ  ਕਿਹੜੇ ਨੰਬਰ 'ਤੇ ਹਨ ਮੁਕੇਸ਼ ਅੰਬਾਨੀ

ਨਵੀਂ ਦਿੱਲੀ - ਅਰਬਪਤੀ ਕਾਰੋਬਾਰੀ ਮੁਕੇਸ਼ ਅੰਬਾਨੀ ਦੀ ਰਿਲਾਇੰਸ ਇੰਡਸਟਰੀਜ਼ ਲਿਮਟਿਡ ਫੋਰਬਸ ਦੀ ਤਾਜ਼ਾ 'ਗਲੋਬਲ 2000' ਸੂਚੀ ਵਿੱਚ ਅੱਠ ਸਥਾਨ ਚੜ੍ਹ ਕੇ 45ਵੇਂ ਸਥਾਨ 'ਤੇ ਪਹੁੰਚ ਗਈ ਹੈ। ਇਸ ਸੂਚੀ ਵਿੱਚ ਕਿਸੇ ਵੀ ਭਾਰਤੀ ਕੰਪਨੀ ਵਿੱਚੋਂ ਇਹ ਸਭ ਤੋਂ ਉੱਚਾ ਸਥਾਨ ਹੈ। 2023 ਲਈ ਦੁਨੀਆ ਦੀਆਂ ਚੋਟੀ ਦੀਆਂ 2,000 ਕੰਪਨੀਆਂ ਦੀ ਸੂਚੀ ਜਾਰੀ ਕਰਦੇ ਹੋਏ ਫੋਰਬਸ ਨੇ ਕਿਹਾ ਕਿ ਇਸ ਨੂੰ ਚਾਰ ਕਾਰਕਾਂ- ਵਿਕਰੀ, ਮੁਨਾਫਾ, ਸੰਪੱਤੀ ਅਤੇ ਬਾਜ਼ਾਰ ਮੁੱਲਾਂਕਣ ਦੇ ਆਧਾਰ 'ਤੇ ਤਿਆਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਮਹਿੰਗਾਈ ਦੇ ਮੋਰਚੇ ’ਤੇ ਵੱਡੀ ਰਾਹਤ, ਪ੍ਰਚੂਨ ਮਹਿੰਗਾਈ 2 ਸਾਲਾਂ ਦੇ ਹੇਠਲੇ ਪੱਧਰ 4.25 ਫੀਸਦੀ ’ਤੇ ਪੁੱਜੀ

ਅਮਰੀਕਾ ਦਾ ਸਭ ਤੋਂ ਵੱਡਾ ਬੈਂਕ ਜੇਪੀ ਮੋਰਗਨ 2011 ਤੋਂ ਬਾਅਦ ਪਹਿਲੀ ਵਾਰ ਇਸ ਸੂਚੀ ਵਿੱਚ ਸਿਖਰ 'ਤੇ ਹੈ। ਬੈਂਕ ਦੀ ਕੁੱਲ ਜਾਇਦਾਦ 3700 ਬਿਲੀਅਨ ਡਾਲਰ ਹੈ। ਵਾਰੇਨ ਬਫੇਟ ਦੀ ਬਰਕਸ਼ਾਇਰ ਹੈਥਵੇ, ਜੋ ਪਿਛਲੇ ਸਾਲ ਸੂਚੀ ਵਿੱਚ ਸਿਖਰ 'ਤੇ ਸੀ, ਆਪਣੇ ਨਿਵੇਸ਼ ਪੋਰਟਫੋਲੀਓ ਵਿੱਚ ਘਾਟੇ ਕਾਰਨ ਇਸ ਸਾਲ 338ਵੇਂ ਸਥਾਨ 'ਤੇ ਆ ਗਈ।

ਸਾਊਦੀ ਅਰਬ ਦੀ ਤੇਲ ਕੰਪਨੀ ਅਰਾਮਕੋ ਦੂਜੇ ਸਥਾਨ 'ਤੇ ਹੈ, ਜਿਸ ਤੋਂ ਬਾਅਦ ਤਿੰਨ ਵੱਡੇ ਆਕਾਰ ਦੇ ਸਰਕਾਰੀ ਬੈਂਕ ਹਨ। ਤਕਨੀਕੀ ਦਿੱਗਜ ਅਲਫਾਬੇਟ ਅਤੇ ਐਪਲ 7ਵੇਂ ਅਤੇ 10ਵੇਂ ਸਥਾਨ 'ਤੇ ਹਨ। ਰਿਲਾਇੰਸ ਇੰਡਸਟਰੀਜ਼ 109.43 ਅਰਬ ਅਮਰੀਕੀ ਡਾਲਰ ਦੀ ਵਿਕਰੀ ਅਤੇ 8.3 ਅਰਬ ਅਮਰੀਕੀ ਡਾਲਰ ਦੇ ਮੁਨਾਫੇ ਦੇ ਨਾਲ 45ਵੇਂ ਸਥਾਨ 'ਤੇ ਸੀ। ਸਮੂਹ ਦੇ ਕਾਰੋਬਾਰ ਤੇਲ ਤੋਂ ਦੂਰਸੰਚਾਰ ਤੱਕ ਫੈਲੇ ਹੋਏ ਹਨ। ਰਿਲਾਇੰਸ ਇੰਡਸਟਰੀਜ਼ ਸੂਚੀ ਵਿੱਚ ਜਰਮਨੀ ਦੇ BMW ਗਰੁੱਪ, ਸਵਿਟਜ਼ਰਲੈਂਡ ਦੇ ਨੇਸਲੇ, ਚੀਨ ਦੇ ਅਲੀਬਾਬਾ ਗਰੁੱਪ, ਅਮਰੀਕੀ ਪ੍ਰੋਕਟਰ ਐਂਡ ਗੈਂਬਲ ਅਤੇ ਜਾਪਾਨ ਦੇ ਸੋਨੀ ਤੋਂ ਅੱਗੇ ਹੈ।

ਇਹ ਵੀ ਪੜ੍ਹੋ : UAE ਬਣਿਆ ਭਾਰਤ ਦਾ ਚੌਥਾ ਵੱਡਾ ਨਿਵੇਸ਼ਕ, ਜਾਣੋ ਕਿਹੜਾ ਦੇਸ਼ ਕਰ ਰਿਹੈ ਸਭ ਤੋਂ ਵਧ ਨਿਵੇਸ਼

ਸਟੇਟ ਬੈਂਕ ਆਫ਼ ਇੰਡੀਆ ਸੂਚੀ ਵਿੱਚ 77ਵੇਂ (2022 ਵਿੱਚ 105ਵੇਂ), HDFC ਬੈਂਕ 128ਵੇਂ (2022 ਵਿੱਚ 153ਵੇਂ) ਅਤੇ ICICI ਬੈਂਕ 163ਵੇਂ (2022 ਵਿੱਚ 204ਵੇਂ) ਨੰਬਰ 'ਤੇ ਹੈ। ਹੋਰ ਕੰਪਨੀਆਂ ਵਿੱਚ ONGC 226ਵੇਂ, LIC 363, TCS 387, Axis Bank 423, NTPC 433, NTPC 449, ਲਾਰਸਨ ਐਂਡ ਟੂਬਰੋ 449, ਭਾਰਤੀ ਏਅਰਟੈੱਲ 478, ਕੋਟਕ ਮਹਿੰਦਰਾ ਬੈਂਕ 502, ਇੰਡੀਅਨ ਆਇਲ ਕਾਰਪੋਰੇਸ਼ਨ 540, Infos554 ਅਤੇ ਬੈਂਕ ਆਫ ਬੜੌਦਾ 586ਵੇਂ ਸਥਾਨ 'ਤੇ ਹੈ। ਸੂਚੀ ਵਿੱਚ ਕੁੱਲ 55 ਭਾਰਤੀ ਕੰਪਨੀਆਂ ਸ਼ਾਮਲ ਹਨ। 

ਅਰਬਪਤੀ ਕਾਰੋਬਾਰੀ ਗੌਤਮ ਅਡਾਨੀ ਦੀਆਂ ਤਿੰਨ ਸਮੂਹ ਕੰਪਨੀਆਂ ਅਡਾਨੀ ਐਂਟਰਪ੍ਰਾਈਜ਼ (1062ਵੇਂ), ਅਡਾਨੀ ਪਾਵਰ (1488ਵੇਂ) ਅਤੇ ਅਡਾਨੀ ਪੋਰਟਸ ਐਂਡ ਸਪੈਸ਼ਲ ਇਕਨਾਮਿਕ ਜ਼ੋਨ (1598ਵੇਂ) ਸੂਚੀ ਵਿੱਚ ਹਨ।

ਇਹ ਵੀ ਪੜ੍ਹੋ : ਇਸ ਸਰਕਾਰੀ ਕੰਪਨੀ ਦਾ ਹੋਇਆ ਬਟਵਾਰਾ, ਇਕ ਹਿੱਸੇ ਦੀ ਹੋਵੇਗੀ ਲਿਸਟਿੰਗ ਤੇ ਦੂਜੇ ਨੂੰ ਹੈ ਵੇਚਣ ਦੀ ਤਿਆਰੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


author

Harinder Kaur

Content Editor

Related News