ਸੁਸਤੀ ਨਾਲ ਵਧੀਆਂ FMCG ਕੰਪਨੀਆਂ ਦੀਆਂ ਮੁਸ਼ਕਿਲਾਂ

08/23/2019 4:57:43 PM

ਨਵੀਂ ਦਿੱਲੀ—ਭਾਰਤੀ ਕੰਪਨੀ ਜਗਤ ਦੀਆਂ ਕੁਝ ਮਸ਼ਹੂਰ ਹਸਤੀਆਂ ਅਤੇ ਦੈਨਿਕ ਉਪਭੋਗ ਦਾ ਸਾਮਾਨ (ਐੱਫ.ਐੱਮ.ਸੀ.ਜੀ.) ਬਣਾਉਣ ਵਾਲੇ ਉਦਯੋਗ ਦੇ ਦਿੱਗਜਾਂ ਨੇ ਇਸ ਖੇਤਰ 'ਚ ਗਹਿਰਾਉਂਦੀ ਸਮੱਸਿਆ ਦੇ ਵੱਲ ਇਸ਼ਾਰਾ ਕੀਤਾ ਹੈ ਜਿਸ ਦੀ ਮੁੱਖ ਵਜ੍ਹਾ ਖਪਤ 'ਚ ਲਗਾਤਾਰ ਸੁਸਤੀ ਹੈ। ਵੱਖ-ਵੱਖ ਕੰਪਨੀਆਂ ਦਾ ਕਹਿਣਾ ਹੈ ਕਿ ਆਤਮਵਿਸ਼ਵਾਸ ਵਧਾਉਣ ਦੇ ਕਾਰਕਾਂ ਦੀ ਗੈਰ-ਹਾਜ਼ਰੀ 'ਚ ਉਪਭੋਗਤਾ ਖਰਚ 'ਚ ਕਟੌਤੀ ਕਰ ਰਹੇ ਹਨ ਜਿਸ ਨਾਲ ਛੋਟੇ ਸਮਾਨ ਦੀ ਵਿਕਰੀ ਪ੍ਰਭਾਵਿਤ ਹੋ ਰਹੀ ਹੈ। 
ਉਦਯੋਗ ਤੋਂ ਮਿਲੇ ਨੀਲਸਨ ਦੇ ਅੰਕੜੇ ਇਸ ਚਿੰਤਾਜਨਕ ਸੰਕੇਤ ਦੀ ਪੁਸ਼ਟੀ ਕਰਦੇ ਹਨ। ਇਨ੍ਹਾਂ ਮੁਤਾਬਕ ਜਿਨ੍ਹਾਂ ਸ਼੍ਰੇਣੀਆਂ 'ਚ 5 ਰੁਪਏ ਅਤੇ 10 ਰੁਪਏ ਵਾਲੇ ਛੋਟੇ ਪੈਕੇਟ ਦਾ ਯੋਗਦਾਨ ਜ਼ਿਆਦਾ ਹੈ ਉਸ 'ਚ ਪਿਛਲੇ ਸਾਲ ਦੀ ਤੁਲਨਾ 'ਚ ਇਸ ਸਾਲ ਹੁਣ ਤੱਕ ਗਿਰਾਵਟ ਆਈ ਹੈ। ਇਸ 'ਚ ਖਾਣ-ਪੀਣ ਦੇ ਸਾਮਾਨ, ਸਾਬਣ ਅਤੇ ਟੂਥਪੇਸਟ ਸ਼ਾਮਲ ਹਨ। ਉਦਹਾਰਣ ਲਈ ਬਿਸਕੁੱਟ ਬਣਾਉਣ ਵਾਲੀਆਂ ਕੰਪਨੀਆਂ ਦੀ ਵਿਕਰੀ 'ਚ ਦੋ-ਤਿਹਾਈ ਤੋਂ ਜ਼ਿਆਦਾ ਹਿੱਸਾ ਛੋਟੇ ਪੈਕੇਟ ਦਾ ਹੈ। ਉਨ੍ਹਾਂ ਦੀ ਵਿਕਰੀ 'ਚ ਜਨਵਰੀ ਤੋਂ ਜੁਲਾਈ ਦੇ ਵਿਚਕਾਰ 200 ਆਧਾਰ ਅੰਕਾਂ ਤੋਂ 5 ਫੀਸਦੀ ਤੱਕ ਦੀ ਗਿਰਾਵਟ ਆਈ ਹੈ। ਨੀਲਸਨ ਦੇ ਅੰਕੜਿਆਂ ਮੁਤਾਬਕ ਪਿਛਲੇ ਸਾਲ ਇਸ ਸਮੇਂ 'ਚ ਇਨ੍ਹਾਂ ਕੰਪਨੀਆਂ ਦੀ ਵਿਕਰੀ 7 ਫੀਸਦੀ ਵਧੀ ਸੀ। ਇਸ ਤਰ੍ਹਾਂ ਆਲੂ ਚਿਪਸ ਦੀ ਕੁੱਲ ਵਿਕਰੀ 'ਚ 5 ਰੁਪਏ ਅਤੇ 10 ਰੁਪਏ ਵਾਲੇ ਪੈਕੇਟ ਦਾ ਯੋਗਦਾਨ 80 ਫੀਸਦੀ ਤੋਂ ਜ਼ਿਆਦਾ ਹੈ। ਇਨ੍ਹਾਂ ਦੀ ਵਿਕਰੀ ਜਨਵਰੀ ਤੋਂ ਜੁਲਾਈ ਦੌਰਾਨ 300 ਆਧਾਰ ਅੰਕ ਦੀ ਗਿਰਾਵਟ ਆਈ ਹੈ। ਅਜੇ ਇਹ ਵਾਧਾ 15 ਫੀਸਦੀ ਹੈ ਜਦੋਂਕਿ ਪਿਛਲੇ ਸਾਲ 18 ਫੀਸਦੀ ਸੀ। ਨਹਾਉਣ ਵਾਲੇ ਸਾਬਣ ਦੀ ਵਿਕਰੀ 'ਚ ਇਕ ਚੌਥਾਈ ਹਿੱਸਾ ਛੋਟੇ ਪੈਕ ਦਾ ਹੈ ਜਿਸ ਦਾ ਵਾਧਾ ਪਿਛਲੇ ਸਾਲ ਦੇ ਸਮਾਨ 3.3 ਫੀਸਦੀ 'ਤੇ ਬਰਕਰਾਰ ਹੈ।


Aarti dhillon

Content Editor

Related News