Flipkart ਨੇ ਸ਼ੁਰੂ ਕੀਤੀ ਨਵੀਂ ਸੇਵਾ, 45 ਮਿੰਟਾਂ ’ਚ ਘਰ ਪਹੁੰਚੇਗਾ ਕਰਿਆਨੇ ਦਾ ਸਾਮਾਨ

Saturday, Feb 19, 2022 - 11:40 AM (IST)

Flipkart ਨੇ ਸ਼ੁਰੂ ਕੀਤੀ ਨਵੀਂ ਸੇਵਾ, 45 ਮਿੰਟਾਂ ’ਚ ਘਰ ਪਹੁੰਚੇਗਾ ਕਰਿਆਨੇ ਦਾ ਸਾਮਾਨ

ਗੈਜੇਟ ਡੈਸਕ– ਈ-ਕਾਮਰਸ ਸਾਈਟ ਫਲਿਪਕਾਰਟ ਨੇ ਹੁਣ ਇਕ ਨਵੀਂ ਸਰਵਿਸ ਸ਼ੁਰੂ ਕੀਤੀ ਹੈ। ਇਸ ਨਾਲ ਕਰਿਆਨੇ ਦੇ ਸਾਮਾਨ ਨੂੰ Flipkart Quick Delivery Service ਰਾਹੀਂ 45 ਮਿੰਟਾਂ ’ਚ ਡਿਲਿਵਰ ਕੀਤਾ ਜਾਵੇਗਾ। ਇਸ ਕੁਇੱਕ ਡਿਲਿਵਰੀ ਸਰਵਿਸ ਨਾਲ ਕਰਿਆਨੇ ਦੇ ਸਾਮਾਨ ਨੂੰ ਡਿਲਿਵਰੀ ਕਰਨ ਦਾ ਸਮਾਂ 90 ਮਿੰਟਾਂ ਤੋਂ ਘੱਟ ਹੋ ਕੇ 45 ਮਿੰਟ ਹੀ ਰਹਿ ਜਾਵੇਗਾ। Flipkart Quick Delivery Service ਅਜੇ ਫਿਲਹਾਲ ਬੈਂਗਲੁਰੂ ’ਚ ਸ਼ੁਰੂ ਕੀਤੀ ਗਈ ਹੈ। ਅਗਲੇ ਮਹੀਨੇ ਤੋਂ ਇਹ ਸਰਵਿਸ ਜ਼ਿਆਦਾ ਸ਼ਹਿਰਾਂ ’ਚ ਉਪਲੱਬਧ ਹੋਵੇਗੀ।

ਫਲਿਪਕਾਰਟ ਨੇ ਇਸ ਸਰਵਿਸ ਨੂੰ ਉਦੋਂ ਲਾਂਚ ਕੀਤਾ ਹੈ ਜਦੋਂ Blinkit, Zepto, Swiggy Instamart ਅਤੇ Dunzo ਵਰਗੀਆਂ ਦੂਜੀਆਂ ਈ-ਕਾਮਰਸ ਕੰਪਨੀਆਂ 15-20 ਮਿੰਟਾਂ ’ਚ ਗਾਹਕਾਂ ਨੂੰ ਕਰਿਆਨੇ ਦੇ ਸਾਮਾਨ ਦੀ ਡਿਲਿਵਰੀ ਕਰ ਰਹੀਆਂ ਹਨ। ਫਲਿਪਕਾਰਟ ਦਾ ਮੰਨਣਾ ਹੈ ਕਿ 10-20 ਮਿੰਟਾਂ ’ਚ ਡਿਲਿਵਰੀ ਕਰਨਾ ਚੰਗਾ ਮਾਡਲ ਨਹੀਂ ਹੈ, ਇਸ ਕਾਰ ਉਸਨੇ ਆਪਣੀ ਡਿਲਿਵਰੀ ਦੇ ਸਮੇਂ ਨੂੰ 45 ਮਿੰਟ ’ਤੇ ਸੈੱਟ ਕੀਤਾ ਹੈ। 

ਰਿਪੋਰਟ ਮੁਤਾਬਕ, ਫਲਿਪਕਾਰਟ ਸੀ.ਈ.ਓ. ਕਲਿਆਣ ਕ੍ਰਿਸ਼ਨਾਮੂਰਤੀ ਨੇ ਕਿਹਾ ਕਿ ਉਹ ਗਾਹਕਾਂ ਨੂੰ ਕੁਆਲਿਟੀ ਸਰਵਿਸ ਦੇਣਾ ਚਾਹੁੰਦੇ ਹਨ। ਇਸ ਕਾਰਨ ਕੰਪਨੀ ਨੇ 45 ਮਿੰਟ ਅਤੇ 90 ਮਿੰਟ ਕੁਇੱਕ ਡਿਲਿਵਰੀ ਸਰਵਿਸ ਨੂੰ ਪੇਸ਼ ਕੀਤਾ ਹੈ। 90 ਮਿੰਟਾਂ ’ਚ ਡਿਲਿਵਰੀ ਸਰਵਿਸ ਫਿਲਹਾਲ 14 ਸ਼ਹਿਰਾਂ ’ਚ ਉਪਲੱਬਧ ਹੈ। ਫਲਿਪਕਾਰਟ ਇਸਨੂੰ 200 ਸ਼ਹਿਰਾਂ ’ਚ ਲਾਂਚ ਕਰਨ ਦੀ ਪਲਾਨਿੰਗ ਕਰ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਲਗਦਾ ਕਿ 15 ਤੋਂ 20 ਮਿੰਟਾਂ ਦੀ ਡਿਲਿਵਰੀ ਇਕ ਸਹੀ ਲਾਂਗ ਟਰਮ ਕਸਟਮਰ ਮਾਡਲ ਹੈ। ਦੱਸ ਦੇਈਏ ਕਿ ਫਲਿਪਕਾਰਟ ਕੁਇੱਕ ਨੂੰ ਪਿਛਲੇ ਸਾਲ ਲਾਂਚ ਕੀਤਾ ਗਿਆ ਸੀ। 

ਇਸ ਨਾਲ ਗਾਹਕਾਂ ਨੂੰ 2000 ਤੋਂ ਜ਼ਿਆਦਾ ਪ੍ਰੋਡਕਟਸ ਵੱਖ-ਵੱਖ ਕੈਟਾਗਰੀ ਜਿਵੇਂ ਕਰਿਆਨਾ, ਫ੍ਰੈਸ਼ ਪ੍ਰੋਡਕਟਸ, ਡੇਅਰੀ, ਮੀਟ, ਮੋਬਾਇਲ ਫੋਨ, ਅਸੈਸਰੀਜ਼, ਸਟੇਸ਼ਨਰੀ ਆਈਟਮਜ਼ ਅਤੇ ਹੋਮ ਅਸੈਸਰੀਜ਼ ਨੂੰ ਉਪਲੱਬਧ ਕਰਵਾਇਆ ਗਿਆਸੀ। ਗਾਹਕ ਪ੍ਰੋਡਟਕ ਨੂੰ ਸਿਲੈਕਟ ਕਰਕੇ ਅਗਲੇ 90 ਮਿੰਟਾਂ ਜਾਂ 2 ਘੰਟਿਆਂ ’ਚ ਡਿਲਿਵਰੀ ਲਈ ਸਲਾਟ ਬੁੱਕ ਕਰ ਸਕਦੇ ਹਨ। 


author

Rakesh

Content Editor

Related News