ਉਡਾਣ ਨੇ 1,000 ਤੋਂ ਜ਼ਿਆਦਾ ਲੋਕਾਂ ਨੂੰ ਨੌਕਰੀ ਤੋਂ ਕੱਢਿਆ, 6 ਮਹੀਨਿਆਂ ''ਚ ਦੂਜੀ ਵਾਰ ਕੀਤੀ ਛਾਂਟੀ
Saturday, Nov 05, 2022 - 03:05 PM (IST)

ਬਿਜ਼ਨੈੱਸ ਡੈਸਕ- ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ਨੇ ਭਾਰਤ 'ਚ ਕਰੀਬ-ਕਰੀਬ ਆਪਣੀ ਪੂਰੀ ਟੀਮ ਨੂੰ ਕੱਢ ਦਿੱਤਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਕੰਪਨੀ ਦੇ ਭਾਰਤ 'ਚ ਕਰੀਬ 250 ਕਰਮਚਾਰੀ ਸਨ ਪਰ ਬੀ2ਬੀ ਯੂਨੀਕਾਰਨ ਉਡਾਣ ਨੇ 300 ਤੋਂ 350 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ। ਸੂਤਰਾਂ ਨੇ ਕਿਹਾ ਕਿ ਕੰਪਨੀ ਨੇ ਕੁਝ ਅਹੁਦਿਆਂ 'ਤੇ ਛਾਂਟੀ ਕੀਤੀ ਹੈ ਜਿੱਥੇ ਲੋੜ ਤੋਂ ਵੱਧ ਕਰਮਚਾਰੀ ਸਨ। ਕੰਪਨੀ ਨੇ ਦੂਜੀ ਵਾਰ ਆਪਣੇ ਕਰਮਚਾਰੀਆਂ ਦੀ ਛਾਂਟੀ ਕੀਤੀ ਹੈ। ਇਸ ਤਰ੍ਹਾਂ ਇਹ ਕੰਪਨੀ ਹੁਣ ਤੱਕ ਕੁੱਲ 1000 ਤੋਂ ਵੱਧ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਚੁੱਕੀ ਹੈ। ਇਨ੍ਹਾਂ 'ਚੋਂ ਆਨ ਰੋਲ ਅਤੇ ਕਾਨਟ੍ਰੈਕਟ ’ਤੇ ਕੰਮ ਕਰਨ ਵਾਲੇ ਕਮਰਚਾਰੀ ਸ਼ਾਮਲ ਹਨ।
ਲਾਈਟਸਪੀਡ ਵੈਂਚਰ ਪਾਰਟਨਰਜ਼ ਦੁਆਰਾ ਨਿਵੇਸ਼ ਵਾਲੀ ਇਸ ਕੰਪਨੀ ਨੇ ਇਸ ਤੋਂ ਪਹਿਲਾਂ ਜੂਨ 'ਚ ਵੀ 180 ਤੋਂ 200 ਕਰਮਚਾਰੀਆਂ ਨੂੰ ਕੱਢਿਆ ਸੀ। ਇਹ ਗਿਣਤੀ ਉਸ ਦੇ ਕੁੱਲ ਕਰਮਚਾਰੀਆਂ ਦਾ ਪੰਜ ਫ਼ੀਸਦੀ ਸੀ। ਇਸ ਦੇ ਨਾਲ ਹੀ ਕੰਪਨੀ ਨੇ 700-800 ਆਫ-ਰੋਲ ਕਰਮਚਾਰੀਆਂ ਦੀ ਵੀ ਛੁੱਟੀ ਕਰ ਦਿੱਤੀ ਸੀ। ਕੰਪਨੀ ਦੇ ਇਕ ਬੁਲਾਰੇ ਨੇ ਛਾਂਟੀਆਂ ਦੀ ਪੁਸ਼ਟੀ ਕੀਤੀ ਪਰ ਨੌਕਰੀ ਤੋਂ ਕੱਢੇ ਗਏ ਕਰਮਚਾਰੀਆਂ ਦੀ ਗਿਣਤੀ ਦੱਸਣ ਤੋਂ ਇਨਕਾਰ ਕਰ ਦਿੱਤਾ। ਕੰਪਨੀ ਨੇ ਹਾਲ ਹੀ 'ਚ ਮੌਜੂਦਾ ਸ਼ੇਅਰਧਾਰਕਾਂ ਅਤੇ ਬਾਂਡਧਾਰਕਾਂ ਤੋਂ 12 ਕਰੋੜ ਡਾਲਰ ਜੁਟਾਏ ਸਨ।
ਕਿਉਂ ਕੀਤੀ ਛਾਂਟੀ
ਕੰਪਨੀ ਨੇ ਇਕ ਬਿਆਨ 'ਚ ਕਿਹਾ ਕਿ ਅਸੀਂ ਮੁਨਾਫੇ ਦੇ ਰਾਹ 'ਤੇ ਜਾਣਾ ਚਾਹੁੰਦੇ ਹਾਂ। ਇਹ ਛਾਂਟੀ ਉਸ ਦਿਸ਼ਾ 'ਚ ਚੁੱਕਿਆ ਗਿਆ ਕਦਮ ਹੈ। ਅਸੀਂ ਇਸ ਤੋਂ ਪ੍ਰਭਾਵਿਤ ਹੋਏ ਕਰਮਚਾਰੀਆਂ ਨੂੰ ਹਰ ਜ਼ਰੂਰੀ ਸਹਾਇਤਾ ਦੇਵਾਂਗੇ। ਕੰਪਨੀ ਨੇ ਅਜਿਹੇ ਸਮੇਂ ਕਰਮਚਾਰੀਆਂ ਦੀ ਛਾਂਟੀ ਕੀਤੀ ਹੈ ਜਦੋਂ ਉਸ ਦੇ ਆਈ.ਪੀ.ਓ. 'ਚ ਦੇਰੀ ਹੋਈ ਹੈ। ਕੰਪਨੀ ਦੇ ਸੀ.ਐੱਫ.ਓ ਆਦਿੱਤਿਆ ਪਾਂਡੇ ਨੇ ਇਕ ਅੰਦਰੂਨੀ ਮੀਮੋ 'ਚ ਕਰਮਚਾਰੀਆਂ ਨੂੰ ਦੱਸਿਆ ਕਿ ਕੰਪਨੀ ਦੇ ਆਈ.ਪੀ.ਓ 12 ਤੋਂ 18 ਮਹੀਨਿਆਂ 'ਚ ਆ ਸਕਦਾ ਹੈ।