ਪਿਛਲੇ ਪੰਜ ਸਾਲ ''ਚ ਘਰ ਸੱਤ ਫੀਸਦੀ ਹੋਏ ਮਹਿੰਗੇ, ਵਿਕਰੀ 28 ਫੀਸਦੀ ਘਟੀ

03/24/2019 4:28:06 PM

ਨਵੀਂ ਦਿੱਲੀ—ਦੇਸ਼ ਦੇ ਸੱਤ ਪ੍ਰਮੁੱਖ ਸ਼ਹਿਰਾਂ 'ਚ ਪਿਛਲੇ ਪੰਜ ਸਾਲਾਂ ਦੌਰਾਨ ਘਰਾਂ ਦੀ ਕੀਮਤ 'ਚ ਸੱਤ ਫੀਸਦੀ ਦਾ ਮਾਮੂਲੀ ਵਾਧਾ ਹੋਇਆ ਹੈ ਜਦੋਂਕਿ ਇਸ ਦੌਰਾਨ ਇਨ੍ਹਾਂ ਦੀ ਮੰਗ 28 ਫੀਸਦੀ ਘਟੀ ਹੈ। ਇਸ ਤਰ੍ਹਾਂ ਘਰਾਂ ਦੀ ਸਪਲਾਈ 'ਚ ਇਸ ਦੌਰਾਨ 64 ਫੀਸਦੀ ਦੀ ਗਿਰਾਵਟ ਆਈ ਹੈ। ਬ੍ਰੋਕਰੇਜ਼ ਕੰਪਨੀ ਐਨਾਰਾਕ ਦੀ ਇਕ ਰਿਪੋਰਟ 'ਚ ਇਹ ਜਾਣਕਾਰੀ ਦਿੱਤੀ ਗਈ ਹੈ। ਮੌਜੂਦਾ ਸਰਕਾਰ ਦੇ ਪੰਜ ਸਾਲ ਦੇ ਕਾਰਜਕਾਲ ਦੌਰਾਨ ਰੀਅਲ ਅਸਟੇਟ ਖੇਤਰ ਦੇ ਪ੍ਰਦਰਸ਼ਨ ਦੇ ਵਿਸ਼ਲੇਸ਼ਣ ਦੇ ਆਧਾਰ 'ਤੇ ਐਨਾਰਾਕ ਦੇ ਸੰਸਥਾਪਕ ਅਤੇ ਚੇਅਰਮੈਨ ਅਨੁਜ ਪੁਰੀ ਨੇ ਕਿਹਾ ਕਿ ਇਸ ਦੌਰਾਨ ਖੇਤਰ 'ਚ ਕਈ ਸੁਧਾਰ ਕੀਤੇ ਗਏ ਅਤੇ ਭਾਰਤੀ ਰੀਅਲ ਅਸਟੇਟ ਖੇਤਰ ਦਾ ਅਕਸ ਸੁਧਾਰਨ ਨੂੰ ਕਈ ਕਦਮ ਉਠਾਏ ਗਏ। ਉਨ੍ਹਾਂ ਕਿਹਾ ਕਿ ਨੋਟਬੰਦੀ, ਨਵਾਂ ਰੀਅਲ ਅਸਟੇਟ ਕਾਨੂੰਨ ਰੇਰਾ ਅਤੇ ਮਾਲ ਅਤੇ ਸੇਵਾ ਟੈਕਸ (ਜੀ.ਐੱਸ.ਟੀ.) ਨਾਲ ਸ਼ੁਰੂਆਤ 'ਚ ਕੁਝ ਪ੍ਰੇਸ਼ਾਨੀਆਂ ਹੋਈਆਂ ਪਰ ਲੰਮੇ ਸਮੇਂ 'ਚ ਇਨ੍ਹਾਂ ਤੋਂ ਲਾਭ ਹੋਇਆ। ਰਿਹਾਇਸ਼ ਖੇਤਰ ਦੇ ਪਰਿਚਾਲਨ ਪ੍ਰਦਰਸ਼ਨ ਦੇ ਬਾਰੇ 'ਚ ਪੁਰੀ ਨੇ ਕਿਹਾ ਕਿ ਪਹਿਲਾਂ ਬਾਜ਼ਾਰਾਂ 'ਚ ਮੁੱਲ ਕਰੈਕਸ਼ਨ ਦੇ ਬਜਾਏ 'ਟਾਈਮ ਕਨੈਕਸ਼ਨ' ਜ਼ਿਆਦਾ ਦੇਖਣ ਨੂੰ ਮਿਲਿਆ। ਪਿਛਲੇ ਪੰਜ ਸਾਲ ਦੇ ਦੌਰਾਨ ਸੱਤ ਪ੍ਰਮੁੱਖ ਸ਼ਹਿਰਾਂ 'ਚ ਘਰਾਂ ਦੀ ਕੀਮਤ ਔਸਤਨ ਸੱਤ ਫੀਸਦੀ ਵਧੀ। ਉਨ੍ਹਾਂ ਨੇ ਕਿਹਾ ਕਿ ਜੇਕਰ ਮੁਦਰਾਸਫੀਤੀ ਨੂੰ ਸ਼ਾਮਲ ਕੀਤਾ ਜਾਵੇ ਤਾਂ ਅਸਲ 'ਚ ਘਰਾਂ ਦੀ ਕੀਮਤ ਘਟ ਹੋਈ ਹੈ। ਇਸ ਸੱਤ ਸ਼ਹਿਰ ਹਨ ਦਿੱਲੀ-ਐੱਨ.ਸੀ.ਆਰ., ਮੁੰਬਈ ਮਹਾਨਗਰ ਖੇਤਰ, ਚੇਨਈ, ਕੋਲਕਾਤਾ, ਬੰਗਲੁਰੂ, ਹੈਦਰਾਬਾਦ ਅਤੇ ਪੁਣੇ। ਇਨ੍ਹਾਂ ਪੰਜ ਸਾਲਾਂ 'ਚ ਨਵੀਂਆਂ ਰਿਹਾਇਸ਼ੀ ਇਕਾਈਆਂ ਦੀ ਸਪਲਾਈ 2014 ਦੇ 5.45 ਲੱਖ ਇਕਾਈ ਤੋਂ 64 ਫੀਸਦੀ ਘਟ ਕੇ 2018 'ਚ 1.95 ਲੱਖ ਇਕਾਈ ਰਹਿ ਗਈ ਹੈ। ਇਸ ਦੌਰਾਨ ਘਰਾਂ ਦੀ ਵਿਕਰੀ 28 ਫੀਸਦੀ ਘਟ ਕੇ 3.43 ਲੱਖ ਤੋਂ 2.48 ਲੱਖ ਇਕਾਈ ਰਹਿ ਗਈ।


Aarti dhillon

Content Editor

Related News