ਕੀਮਤ ਘੱਟ ਪਰ ਮਾਈਲੇਜ ਦਿੰਦੀ ਹੈ ਜ਼ਿਆਦਾ

10/05/2015 4:57:19 PM

ਜਲੰਧਰ- ਪਿਛਲੇ ਮਹੀਨੇ Renault ਨੇ ਆਪਣੀ ਨਵੀਂ ਕਾਰ Kwid ਨੂੰ ਲਾਂਚ ਕੀਤਾ ਹੈ ਜੋ ਭਾਰਤ ''ਚ ਸਭ ਤੋਂ ਜ਼ਿਆਦਾ ਮਾਈਲੇਜ ਦੇਣ ਵਾਲੀ ਪੈਟਰੋਲ ਕਾਰ ਵੀ ਬਣ ਗਈ ਹੈ। ਇਸ ਦਾ ਅਰਥ ਇਹ ਹੈ ਕਿ ਫ੍ਰੈਂਚ ਕਾਰ ਨਿਰਮਾਤਾ ਨੇ ਫਿਊਲ ਐਫੀਸੈਂਸੀ ਦੇ ਮਾਮਲੇ ''ਚ ਮਾਰੂਤੀ ਸੁਜ਼ੂਕੀ ਅਤੇ ਟਾਟਾ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਆਓ ਇਕ ਨਜ਼ਰ ਭਾਰਤ ''ਚ ਮਿਲਣ ਵਾਲੀਆਂ ਉਨ੍ਹਾਂ ਕਾਰਾਂ ''ਤੇ ਪਾਉਂਦੇ ਹਾਂ ਜੋ ਸਭ ਤੋਂ ਜ਼ਿਆਦਾ ਮਾਈਲੇਜ ਦਿੰਦੀਆਂ ਹਨ ਅਤੇ ਇਨ੍ਹਾਂ ਦੀ ਕੀਮਤ ਵੀ ਜ਼ਿਆਦਾ ਨਹੀਂ ਹੈ— 

5. Maruti Suzuki Alto 800

ਭਾਰਤ ਦੀ ਸਭ ਤੋਂ ਜ਼ਿਆਦਾ ਵਿਕਣ ਵਾਲੀ ਕਾਰ Alto 800 ਨੇ ਇਕ ਵਾਰ ਫਿਰ ਫਿਊਲ ਐਫੀਸੈਂਸੀ ''ਚ ਵਾਪਸੀ ਕੀਤੀ ਹੈ ਅਤੇ 22.74kmpl ਦੀ ਮਾਈਲੇਜ ਨਾਲ ਪੰਜਵੇਂ ਸਥਾਨ ''ਤੇ ਹੈ। Alto 800 ''ਚ 796cc ਦਾ 3 ਸਿਲੰਡਰ ਪੈਟਰੋਲ ਇੰਜਣ ਦਿੱਤਾ ਗਿਆ ਹੈ ਜੋ 6,000rpm ''ਤੇ 47bhp ਅਤੇ 3500rpm ''ਤੇ 69Nm ਦਾ ਟਾਰਕ ਪੈਦਾ ਕਰਦਾ ਹੈ ਅਤੇ ਇਸ ਕੰਮ ''ਚ ਮਦਦ ਕਰਦਾ ਹੈ 5 ਸਪੀਡ ਮੈਨੂਅਲ ਟ੍ਰਾਂਸਮਿਸ਼ਨ। Alto 800 ਦੀ ਕੀਮਤ 2.56 ਲੱਖ ਤੋਂ ਕਰੀਬ 3.47 ਲੱਖ ਤੱਕ ਹੈ। 

4. Maruti Suzuki Celerio AMT

ਪੈਟਰੋਲ ਅਤੇ ਡੀਜ਼ਲ ਦੋਹਾਂ ਵੈਰੀਏਂਟ ''ਚ ਮਾਰੂਤੀ ਸੁਜ਼ੂਕੀ ਦੀ Celerio ਭਾਰਤ ''ਚ ਮਿਲਣ ਵਾਲੀ ਸਭ ਤੋਂ ਜ਼ਿਆਦਾ ਫਿਊਲ ਐਫੀਸ਼ੀਐਂਟ ਕਾਰਾਂ ''ਚੋਂ ਇਕ ਹੈ। Celerio ਦਾ ATM ਪੈਟਰੋਲ ਵੈਰੀਏਂਟ 23.1kmpl ਦੀ ਮਾਈਲੇਜ ਦਿੰਦਾ ਹੈ। ਇਸ ਨੂੰ ਪਾਵਰ ਦੇਣ ਲਈ 998cc K102 ਪੈਟਰੋਲ ਇੰਜਣ ਲੱਗਾ ਹੈ ਅਤੇ ਇਹ ਇੰਜਣ 6,000rpm ''ਤੇ 90Nm ਦਾ ਟਾਰਕ ਪੈਦਾ ਕਰਦਾ ਹੈ। ਆਟੋਮੈਟਿਕ ਤੋਂ ਇਲਾਵਾ ਇਹ ਕਾਰ ਮੈਨੂਅਲ ਟ੍ਰਾਂਸਮਿਸ਼ਨ ''ਚ ਵੀ ਉਪਲੱਬਧ ਹੈ। ਪੈਟਰੋਲ ਵੈਰੀਏਂਟ ਵਾਲੀ Celerio ਦੀ ਕੀਮਤ 3.96 ਲੱਖ ਤੋਂ 5.06 ਲੱਖ (ਐਕਸ ਸ਼ੋਅਰੂਮ ਦਿੱਤਾ) ਤੱਕ ਹੈ। 

3. Tata GenX Nano

ਟਾਟਾ ਦੀ GenX Nano ਦਾ ਮੈਨੂਅਲ ਟ੍ਰਾਂਸਮਿਸ਼ਨ ਵੈਰੀਏਂਟ 23.6kmpl ਦੀ ਮਾਈਲੇਜ ਦਿੰਦਾ ਹੈ। ਇਸ ਵਿਚ ਟੂ ਸਿਲੰਡਰ 624cc ਪੈਟਰੋਲ ਇੰਜਣ 4 ਸਪੀਡ ਮੈਨੂਅਲ ਟ੍ਰਾਂਸਮਿਸ਼ਨ ਦੇ ਨਾਲ ਕੰਮ ਕਰਦਾ ਹੈ ਅਤੇ 37.5bhp ਦੀ ਪਾਵਰ ਅਤੇ 51Nm ਦਾ ਟਾਰਕ ਪੈਦਾ ਕਰਦਾ ਹੈ। GenX Nano ਦਾ ATM ਗੀਅਰ ਬਾਕਸ ਵੈਰੀਏਂਟ ਮਾਡਲ 21.9kmpl ਦਾ ਮਾਈਲੇਜ ਦਿੰਦਾ ਹੈ। GenX Nano ਦੀ ਕੀਮਤ 1.99 ਲੱਖ ਤੋਂ 2.91 ਲੱਖ ਤੱਕ ਹੈ।

2. Maruti Suzuki Alto K10

ਮਾਰੂਤੀ ਸੁਜ਼ੂਕੀ Alto K10 ''ਚ 1.0 ਲੀਟਰ ਕੇ-ਨੈਕਸਟ ਪੋਟਰੋਲ ਇੰਜਣ ਲੱਗਾ ਹੈ ਜੋ 6,000rpm ''ਤੇ 67bhp ਅਤੇ 3,500rpm ''ਤੇ 90Nm ਤੱਕ ਦਾ ਟਾਰਕ ਪੈਦਾ ਕਰਦਾ ਹੈ। Alto K10 ARAI ਟੈਸਟਿੰਗ ''ਚ 24.07 ਕਿ.ਮੀ. ਪ੍ਰਤੀ ਲੀਟਰ ਦੀ ਮਾਈਲੇਜ ਦੇ ਨਾਲ ਦੂਜੇ ਨੰਬਰ ''ਤੇ ਹੈ। ਪੰਜ ਸਪੀਡ ਮੈਨੂਅਲ ਟ੍ਰਾਂਸਮਿਸ਼ਨ ਅਤੇ ATM (ਆਟੋਮੈਟਿਕ) ''ਚ ਉਪਲੱਬਧ ਇਸ ਕਾਰ ਦੀ ਕੀਮਤ 3.23 ਲੱਖ ਤੋਂ 4.05 ਦੇ ਵਿਚ ਹੈ। 

1. Renault Kwid 

Kwid ਸਭ ਤੋਂ ਜ਼ਿਆਦਾ ਇੰਧਣ ਬਚਾਉਣ ਵਾਲੀ ਕਾਰ ਹੈ ਜੋ ਪੈਟਰੋਲ ''ਤੇ ਚਲਦੀ ਹੈ। ARAI ਟੈਸਟ ''ਚ ਇਸ ਕਾਰ ਨੇ 25.17 ਕਿ. ਮੀ. ਪ੍ਰਤੀ ਲੀਟਰ ਦੀ ਮਾਈਲੇਜ ਦੇ ਕੇ ਪਹਿਲਾ ਸਥਾਨ ਹਾਸਲ ਕੀਤਾ ਹੈ। Renault Kwid ''ਚ 799cc 3 ਸਿਲੰਡਰ ਪੈਟਰੋਲ ਇੰਜਣ ਦਿੱਤਾ ਹੈ ਜੋ 5,678rpm ''ਤੇ 53bhp ਦਾ ਪਾਵਰ ਅਤੇ 4,386rpm ''ਤੇ 72Nm ਤੱਕ ਦਾ ਟਾਰਕ ਪੈਦਾ ਕਰਦਾ ਹੈ। ਪੰਜ ਸਪੀਡ ਮੈਨੂਅਲ ਗੀਅਰ ਬਾਕਸ ਵਾਲੀ ਇਸ ਕਾਰ ਦੀ ਕੀਮਤ ਕਰੀਬ 2.56 ਲੱਖ ਤੋਂ 3.53 ਲੱਖ ਦੇ ਵਿਚ ਹੈ।


''ਜਗ ਬਾਣੀ'' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। ''ਜਗ ਬਾਣੀ'' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ ''ਜਗ ਬਾਣੀ'' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।


Related News