ਫਿਚ ਰੇਟਿੰਗਸ ਨੇ ਭਾਰਤ ਦੇ ਆਰਥਿਕ ਖਾਕੇ ਨੂੰ ਸਥਿਰ ਤੋਂ ਬਦਲ ਕੇ ਕੀਤਾ ਨਕਾਰਾਤਮਕ

Thursday, Jun 18, 2020 - 04:37 PM (IST)

ਨਵੀਂ ਦਿੱਲੀ — ਫਿਚ ਰੇਟਿੰਗਸ ਨੇ ਵੀਰਵਾਰ ਨੂੰ ਭਾਰਤ ਦਾ ਆਰਥਿਕ ਖਾਕੇ ਨੂੰ ਸਥਿਰ ਤੋਂ ਬਦਲ ਕੇ 'ਨਕਾਰਾਤਮਕ' ਕਰ ਦਿੱਤਾ ਹੈ। ਰੇਟਿੰਗ ਏਜੰਸੀ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਨੇ ਇਸ ਸਾਲ ਲਈ ਦੇਸ਼ ਦੇ ਵਾਧੇ ਦੀ ਸੰਭਾਵਨਾ ਨੂੰ ਕਮਜ਼ੋਰ ਕਰ ਦਿੱਤਾ ਹੈ। ਇਸ ਦੇ ਨਾਲ ਹੀ ਇਸ ਨਾਲ ਸਰਕਾਰ 'ਤੇ ਵਧਦੇ ਕਰਜ਼ੇ ਦੀ ਚੁਣੌਤੀ ਵੀ ਜੁੜੀ ਹੈ। ਫਿਚ ਤੋਂ ਪਹਿਲਾਂ ਮੂਡੀਜ਼ ਨੇ ਵੀ ਇਸ ਮਹੀਨੇ ਦੀ ਸ਼ੁਰੂਆਤ ਵਿਚ ਦੇਸ਼ ਦੀ ਰੇਟਿੰਗ ਨੂੰ ਘੱਟ ਕਰਕੇ ਸਭ ਤੋਂ ਹੇਠਲੀ ਨਿਵੇਸ਼ ਸ਼੍ਰੇਣੀ 'ਬੀਏਏ2' 'ਚ ਰੱਖ ਦਿੱਤਾ ਸੀ। ਅਜਿਹਾ 22 ਸਾਲ ਵਿਚ ਪਹਿਲੀ ਵਾਰ ਹੋਇਆ। ਰੇਟਿੰਗ ਏਜੰਸੀ ਨੇ ਇਕ ਬਿਆਨ ਵਿਚ ਕਿਹਾ, 'ਫਿਚ ਰੇਟਿੰਗਸ ਨੇ ਭਾਰਤ ਦੀ ਲੰਮੀ ਮਿਆਦ ਦੇ ਆਰਥਿਕ ਖਾਕੇ ਨੂੰ ਸਥਿਰ ਤੋਂ ਬਦਲ ਕੇ ਨਕਾਰਾਤਮਕ ਕਰ ਦਿੱਤਾ ਹੈ। ਇਸ ਦੇ ਨਾਲ ਹੀ ਭਾਰਤ ਦੀ ਰੇਟਿੰਗ 'ਬੀਬੀਬੀ ਮਾਈਨਸ ਕੀਤੀ ਹੈ।' 

ਇਹ ਵੀ ਦੇਖੋ : ਹੁਣ ਨਹੀਂ ਮਿਲਣਗੇ ਸ਼ਰਾਬ ਦੇ ਇਹ 'ਟਾਪ ਬ੍ਰਾਂਡ'! ਆਯਾਤ 'ਤੇ ਲੱਗੀ ਰੋਕ

ਫਿਚ ਦਾ ਅੰਦਾਜ਼ਾ ਹੈ ਕਿ ਅਰਥਵਿਵਸਥਾ 'ਚ 31 ਮਾਰਚ 2021 ਨੂੰ ਖਤਮ ਹੋਣ ਵਾਲੇ ਵਿੱਤੀ ਸਾਲ ਦੌਰਾਨ ਪੰਜ ਫੀਸਦੀ ਦੀ ਕਮੀ ਆਵੇਗੀ। ਇਸ ਕਾਰਨ ਦੇਸ਼ ਵਿਚ 25 ਮਾਰਚ ਤੋਂ ਲਾਗੂ ਕੀਤੀ ਤਾਲਾਬੰਦੀ ਕਾਰਨ ਵੱਡੇ ਅਨੁਪਾਤ 'ਚ ਕਾਰੋਬਾਰ ਦਾ ਲੰਮੇ ਸਮੇਂ ਤੱਕ ਬੰਦ ਰਹਿਣਾ ਹੈ। ਇਸ ਦੇ ਨਾਲ ਹੀ ਉਸ ਦਾ ਇਹ ਵੀ ਮੰਨਣਾ ਹੈ ਕਿ ਦੇਸ਼ ਦੀ ਅਰਥਵਿਵਸਥਾ 2021-22 'ਚ ਫਿਰ ਤੋਂ ਸੁਧਰ ਕੇ 9.5 ਫੀਸਦੀ ਦੀ ਦਰ ਨਾਲ ਵਾਧਾ ਕਰੇਗੀ। ਫਿਚ ਨੇ ਆਪਣੇ ਬਿਆਨ ਵਿਚ ਕਿਹਾ, 'ਕੋਰੋਨਾ ਵਾਇਰਸ ਸੰਕਟ ਨੇ ਦੇਸ਼ ਦੇ ਵਾਧੇ ਦੀ ਸੰਭਾਵਨਾ ਨੂੰ ਕਮਜ਼ੋਰ ਕੀਤਾ ਹੈ। ਇਸ ਦੇ ਨਾਲ ਹੀ ਸਰਕਾਰ 'ਤੇ ਕਰਜ਼ੇ ਦਾ ਬੋਝ ਵਧਣ ਦਾ ਜੋਖ਼ਮ ਵੀ ਵਧਿਆ ਹੈ।' ਫਿਚ ਨੇ ਕਿਹਾ ਕਿ ਤਾਲਾਬੰਦੀ 'ਚ ਹੌਲੀ-ਹੌਲੀ ਰਾਹਤ ਦੇਣ ਦੇ ਬਾਅਦ ਕੋਵਿਡ-19 ਨਾਲ ਸੰਕਰਮਿਤ ਲੋਕਾਂ ਦੀ ਸੰਖਿਆ ਵਧ ਰਹੀ ਹੈ। ਉਸ ਦਾ ਅੰਦਾਜ਼ਾ ਇਸ ਦੇ ਨਾਲ ਹੀ ਜੁੜੇ ਜੋਖ਼ਮ 'ਤੇ ਅਧਾਰਿਤ ਹੈ।

ਇਹ ਵੀ ਦੇਖੋ : ਚੀਨੀ ਕੰਪਨੀਆਂ ਨੂੰ ਦਿੱਤੇ ਠੇਕੇ ਰੱਦ ਹੋਣ, ਫ਼ਿਲਮੀ ਅਦਾਕਾਰ ਨਾ ਕਰਨ ਚਾਈਨੀਜ਼ ਉਤਪਾਦਾਂ ਦਾ ਪ੍ਰਚਾਰ : ਕੈਟ


Harinder Kaur

Content Editor

Related News