ਫਿੱਚ ਨੇ ਅਮਰੀਕਾ ਦੀ ਰੇਟਿੰਗ ਘਟਾਈ, ਦੁਨੀਆ ਭਰ ਦੇ ਨਿਵੇਸ਼ਕਾਂ ਦੀ ਆਈ ਸ਼ਾਮਤ

Wednesday, Aug 02, 2023 - 06:39 PM (IST)

ਫਿੱਚ ਨੇ ਅਮਰੀਕਾ ਦੀ ਰੇਟਿੰਗ ਘਟਾਈ, ਦੁਨੀਆ ਭਰ ਦੇ ਨਿਵੇਸ਼ਕਾਂ ਦੀ ਆਈ ਸ਼ਾਮਤ

ਵਾਸ਼ਿੰਗਟਨ (ਭਾਸ਼ਾ) – ਫਿੱਚ ਰੇਟਿੰਗਸ ਨੇ ਅਮਰੀਕਾ ਸਰਕਾਰ ਦੀ ਕ੍ਰੈਡਿਟ ਰੇਟਿੰਗ (ਸਾਖ) ਨੂੰ ਘਟਾ ਦਿੱਤਾ ਹੈ। 2011 ਤੋਂ ਬਾਅਦ ਇਹ ਪਹਿਲਾ ਮੌਕਾ ਹੈ, ਜਦੋਂ ਅਮਰੀਕਾ ਦੀ ਰੇਟਿੰਗ ਘਟਾਈ ਗਈ ਹੈ। ਰੇਟਿੰਗ ਏਜੰਸੀ ਨੇ ਸੰਘੀ, ਸੂਬਾ ਅਤੇ ਸਥਾਨਕ ਪੱਧਰ ’ਤੇ ਵਧਦੇ ਕਰਜ਼ੇ ਅਤੇ ਪਿਛਲੇ ਦੋ ਦਹਾਕਿਆਂ ਵਿਚ ਕੰਮਕਾਜ ਦੇ ਸੰਚਾਲਨ ਦੇ ਮਾਪਦੰਡਾਂ ਵਿੱਚ ਲਗਾਤਾਰ ਗਿਰਾਵਟ ਦਾ ਹਵਾਲਾ ਦਿੰਦੇ ਹੋਏ ਇਹ ਕਦਮ ਉਠਾਇਆ ਹੈ। ਫਿੱਚ ਨੇ ਅਮਰੀਕਾ ਸਰਕਾਰ ਦੀ ਰੇਟਿੰਗ ਨੂੰ ਇਕ ਸਥਾਨ ਘਟਾ ਕੇ ਟ੍ਰਿਪਲ ਏ (ਏ ਏ ਏ) ਤੋਂ ਏ. ਏ. ਪਲੱਸ ਕਰ ਦਿੱਤਾ ਹੈ। ਹਾਲਾਂਕਿ ਇਹ ਹੁਣ ਵੀ ਨਿਵੇਸ਼ ਸ਼੍ਰੇਣੀ ਦੀ ਰੇਟਿੰਗ ਹੈ। 

ਇਹ ਵੀ ਪੜ੍ਹੋ : ਭਾਰਤੀ ਔਰਤਾਂ ਨੇ 6 ਮਹੀਨਿਆਂ 'ਚ ਬਿਊਟੀ ਪ੍ਰੋਡਕਟਸ 'ਤੇ ਖ਼ਰਚੇ 5000 ਕਰੋੜ ਰੁਪਏ, 40% ਆਨਲਾਈਨ ਖ਼ਰੀਦਦਾਰੀ

ਇਸ ਪੱਧਰ ’ਤੇ ਸਭ ਤੋਂ ਉੱਚੀ ਰੇਟਿੰਗ
ਫਿੱਚ ਨੇ ਕਿਹਾ ਕਿ ਇਹ ਇਸ ਪੱਧਰ ’ਤੇ ਸਭ ਤੋਂ ਉੱਚੀ ਰੇਟਿੰਗ ਹੈ। ਫਿੱਚ ਦਾ ਇਹ ਕਦਮ ਦਰਸਾਉਂਦਾ ਹੈ ਕਿ ਵਧਦੇ ਸਿਆਸੀ ਧਰੁਵੀਕਰਣ ਅਤੇ ਖ਼ਰਚ ਅਤੇ ਟੈਕਸਾਂ ’ਤੇ ਅਮਰੀਕਾ ਵਿਚ ਵਾਰ-ਵਾਰ ਹੋਣ ਵਾਲੇ ਡੈੱਡਲਾਕ ਕਾਰਣ ਅਮਰੀਕੀ ਕਰਜ਼ਦਾਤਿਆਂ ਨੂੰ ਭਾਰੀ ਕੀਮਤ ਅਦਾ ਕਰਨੀ ਪੈ ਸਕਦੀ ਹੈ। ਕ੍ਰੈਡਿਟ ਰੇਟਿੰਗ ਵਿਚ ਕਮੀ ਅਮਰੀਕਾ ਸਰਕਾਰ ਲਈ ਕਰਜ਼ੇ ਦੀ ਲਾਗਤ ਵਧਾ ਸਕਦੀ ਹੈ। ਅਮਰੀਕਾ ਦੇ ਇਤਿਹਾਸ ਵਿਚ ਇਹ ਦੂਜਾ ਮੌਕਾ ਹੈ, ਜਦੋਂ ਉਸ ਦੀ ਸਾਖ ਘਟਾਈ ਗਈ ਹੈ। ਇਸ ਤੋਂ ਪਹਿਲਾਂ 2011 ਵਿਚ ਰੇਟਿੰਗ ਏਜੰਸੀ ਸਟੈਂਡਰਡ ਐਂਡ ਪੂਅਰਸ ਨੇ ਸਰਕਾਰ ਦੀ ਕਰਜ਼ੇ ਦੀ ਲਿਮਟ ’ਤੇ ਚੱਲੇ ਲੰਬੇ ਡੈੱਡਲਾਕ ਤੋਂ ਬਾਅਦ ਉਸ ਦੀ ਏ. ਏ. ਏ. ਰੇਟਿੰਗ ਨੂੰ ਘਟਾ ਦਿੱਤਾ ਸੀ। ਫਿੱਚ ਵਲੋਂ ਅਮਰੀਕਾ ਦੀ ਰੇਟਿੰਗ ਵਧਾਉਣ ਤੋਂ ਬਾਅਦ ਦੁਨੀਆ ਭਰ ਦੇ ਬਾਜ਼ਾਰ ਡਿੱਗ ਗਏ, ਜਿਸ ਕਾਰਣ ਨਿਵੇਸ਼ਕਾਂ ਦੀ ਸ਼ਾਮਤ ਆ ਗਈ।

ਇਹ ਵੀ ਪੜ੍ਹੋ : ਇਕੱਠੇ 20 ਰੁਪਏ ਮਹਿੰਗਾ ਹੋਇਆ ਪੈਟਰੋਲ, ਗੁਆਂਢੀ ਮੁਲਕ 'ਚ ਮਚੀ ਹਾਹਾਕਾਰ

ਇੰਸਟਰੂਮੈਂਟਸ ਵਿੱਚ ਨਿਵੇਸ਼
ਦੁਨੀਆ ਭਰ ਦੇ ਨਿਵੇਸ਼ਕ ਨਿਵੇਸ਼ ਲਈ ਕ੍ਰੈਡਿਟ ਰੇਟਿੰਗਸ ਨੂੰ ਬੈਂਚਮਾਰਕ ਮੰਨਦੇ ਹਨ। ਇਸ ਤੋਂ ਪਤਾ ਲਗਦਾ ਹੈ ਕਿ ਕਿਸੇ ਕੰਪਨੀ ਜਾਂ ਸਰਕਾਰ ਦੇ ਇੰਸਟਰੂਮੈਂਟ ਵਿਚ ਪੈਸਾ ਲਗਾਉਣ ਵਿਚ ਕਿੰਨਾ ਜੋਖਮ ਹੈ। ਅਮਰੀਕੀ ਸਰਕਾਰ ਦੇ ਇੰਸਟਰੂਮੈਂਟਸ ਵਿੱਚ ਨਿਵੇਸ਼ ਨੂੰ ਸਭ ਤੋਂ ਸੁਰੱਖਿਅਤ ਮੰਨਿਆ ਜਾਂਦਾ ਹੈ, ਕਿਉਂਕਿ ਇਸ ਦੀ ਇਕਾਨਮੀ ਦਾ ਸਾਈਜ਼ ਦੁਨੀਆ ਵਿਚ ਸਭ ਤੋਂ ਵੱਡਾ ਹੈ ਅਤੇ ਉਸ ’ਚ ਦੂਜੇ ਦੇਸ਼ਾਂ ਦੀ ਥਾਂ ਵਧੇਰੇ ਸਥਿਰਤਾ ਹੈ। ਇਸ ਸਾਲ ਸਰਕਾਰ ਦੇ ਉਧਾਰ ਨੂੰ ਲੈ ਕੇ ਭਾਰੀ ਸਿਆਸੀ ਡੈੱਡਲਾਕ ਦੇਖਣ ਨੂੰ ਮਿਲਿਆ ਸੀ। ਜੂਨ ਵਿਚ ਸਰਕਾਰ ਡੈਟ ਸੀਲਿੰਗ ਨੂੰ ਵਧਾ ਕੇ 31.4 ਟ੍ਰਿਲੀਅਨ ਡਾਲਰ ਕਰਨ ’ਚ ਸਫਲ ਰਹੀ ਪਰ ਉਸ ਤੋਂ ਪਹਿਲਾਂ ਜਾਰੀ ਸਿਆਸੀ ਡਰਾਮਾ ਦੇਖਣ ਨੂੰ ਮਿਲਿਆ। ਇਸ ਦੇ ਚੱਕਰ ਵਿਚ ਅਮਰੀਕਾ ਪਹਿਲੀ ਵਾਰ ਦਿਵਾਲੀਆ ਹੋਣ ਕੰਢੇ ਪੁੱਜ ਗਿਆ ਸੀ।

ਇਹ ਵੀ ਪੜ੍ਹੋ : ਅਗਸਤ 'ਚ 14 ਦਿਨ ਬੰਦ ਰਹਿਣਗੇ ਬੈਂਕ, ਇਥੇ ਚੈੱਕ ਕਰੋ ਛੁੱਟੀਆਂ ਦੀ ਪੂਰੀ ਸੂਚੀ

ਭਾਰਤੀ ਸ਼ੇਅਰ ਬਾਜ਼ਾਰ ਢਹਿ-ਢੇਰੀ
ਦੁਨੀਆ ਭਰ ਦੇ ਸ਼ੇਅਰ ਬਾਜ਼ਾਰਾਂ ਵਿਚ ਕਮਜ਼ੋਰੀ ਦਰਮਿਆਨ ਘਰੇਲੂ ਯਾਨੀ ਭਾਰਤੀ ਸ਼ੇਅਰ ਬਾਜ਼ਾਰ ਬੁੱਧਵਾਰ ਨੂੰ ਬੁਰੀ ਤਰ੍ਹਾਂ ਢਹਿ-ਢੇਰੀ ਹੋ ਗਈ। ਬੰਬੇ ਸਟਾਕ ਐਕਸਚੇਂਜ (ਬੀ. ਐੱਸ. ਈ.) ਦਾ 30 ਸ਼ੇਅਰਾਂ ’ਤੇ ਆਧਾਰਿਤ ਸੰਵੇਦੀ ਸੂਚਕ ਅੰਕ ਸੈਂਸੈਕਸ 676.53 ਅੰਕ ਯਾਨੀ 1.02 ਫ਼ੀਸਦੀ ਟੁੱਟ ਕੇ 65,782.78 ਅੰਕ ਦੇ ਪੱਧਰ ’ਤੇ ਬੰਦ ਹੋਇਆ। ਇਸ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ.ਈ.) ਨਿਫਟੀ 207.00 ਅੰਕ ਯਾਨੀ 1.05 ਫ਼ੀਸਦੀ ਦੀ ਗਿਰਾਵਟ ਨਾਲ 19,526.55 ਅੰਕ ਦੇ ਪੱਧਰ ’ਤੇ ਬੰਦ ਹੋਇਆ। ਨਿਫਟੀ ’ਤੇ ਹੀਰੋ ਮੋਟੋਕਾਰਪ ਦੇ ਸ਼ੇਅਰ ’ਚ ਸਭ ਤੋਂ ਵੱਧ 3.49 ਫ਼ੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ। ਮਾਰਕੀਟ ’ਚ ਤੇਜ਼ ਗਿਰਾਵਟ ਨਾਲ ਨਿਵੇਸ਼ਕਾਂ ਨੂੰ ਭਾਰੀ ਨੁਕਸਾਨ ਹੋਇਆ ਹੈ। ਬੀ. ਐੱਸ. ਈ. ’ਤੇ ਲਿਸਟਿਡ ਕੰਪਨੀਆਂ ਦਾ ਕੁੱਲ ਮਾਰਕੀਟ ਕੈਪ 3.56 ਲੱਖ ਕਰੋੜ ਰੁਪਏ ਘਟ ਗਿਆ ਹੈ। ਇਹ 303.24 ਲੱਖ ਕਰੋੜ ਰੁਪਏ ਹੋ ਗਿਆ ਹੈ।

ਇਹ ਵੀ ਪੜ੍ਹੋ : ਸਾਵਧਾਨ! ਵਾਸ਼ਿੰਗ ਮਸ਼ੀਨ 'ਚ ਕੱਪੜੇ ਧੌਂਦੇ ਸਮੇਂ ਕਦੇ ਨਾ ਕਰੋ ਇਹ ਗਲਤੀਆਂ, ਹੋ ਸਕਦੈ ਵੱਡਾ ਧਮਾਕਾ

ਅਮਰੀਕੀ ਬਾਜ਼ਾਰ
ਫਿੱਚ ਵਲੋਂ ਸੰਯੁਕਤ ਰਾਜ ਅਮਰੀਕਾ ਦੀ ਲਾਂਗ ਟਰਮ ਰੇਟਿੰਗ ਨੂੰ ਡਾਊਨਗ੍ਰੇਡ ਕਰਨ ਤੋਂ ਬਾਅਦ ਅਮਰੀਕੀ ਸਟਾਕ ਵਾਅਦਾ ਵਿਚ ਮੰਗਲਵਾਰ ਰਾਤ ਗਿਰਾਵਟ ਆਈ। ਡਾਓ ਜੋਨਸ ਇੰਡਸਟਰੀਅਲ ਐਵਰੇਜ ਵਾਅਦਾ 75 ਅੰਕ ਜਾਂ 0.2 ਫ਼ੀਸਦੀ ਡਿੱਗ ਕੇ ਬੰਦ ਹੋਇਆ। ਐੱਸ. ਐਂਡ ਪੀ. 500 ਅਤੇ ਨੈਸਡੈਕ-100 ਵਾਅਦਾ ਵਿੱਚ ਕ੍ਰਮਵਾਰ : 0.3 ਫ਼ੀਸਦੀ ਅਤੇ 0.4 ਫ਼ੀਸਦੀ ਦੀ ਗਿਰਾਵਟ ਆਈ।

ਰੈਗੂਲਰ ਮਾਰਕੀਟ ਦੀ ਗੱਲ ਕਰੀਏ ਤਾਂ ਕੱਲ ਐੱਸ. ਐਂਡ ਪੀ. ਵਿਚ 500 ਅੰਕ ਦੀ ਗਿਰਾਵਟ ਦੇਖਣ ਨੂੰ ਮਿਲੀ। ਮੰਗਲਵਾਰ ਨੂੰ ਇਹ ਇੰਡੈਕਸ 0.27 ਫ਼ੀਸਦੀ ਡਿਗ ਕੇ ਬੰਦ ਹੋਇਆ, ਜਦ ਕਿ ਨੈਸਡੈਕ ਕੰਪੋਜ਼ਿਟ 0.43 ਫ਼ੀਸਦੀ ਡਿਗ ਕੇ ਬੰਦ ਹੋਇਆ। ਹਾਲਾਂਕਿ ਡਾਓ ਜੋਨਸ ਇੰਡਸਟ੍ਰੀਅਲ ਐਵਰੇਜ਼ ਵਿੱਚ 71.15 ਅੰਕ ਜਾਂ 0.2 ਫ਼ੀਸਦੀ ਦਾ ਵਾਧਾ ਹੋਇਆ। ਸੈਸ਼ਨ ਦੌਰਾਨ ਇਕ ਸਮੇਂ ’ਤੇ ਤਾਂ ਡਾਓ ਫਰਵਰੀ 2022 ਤੋਂ ਬਾਅਦ ਆਪਣੇ ਉੱਚ ਪੱਧਰ ’ਤੇ ਪੁੱਜ ਗਿਆ ਸੀ।

ਇਹ ਵੀ ਪੜ੍ਹੋ : ਦੁਬਈ ਦੇ ਪ੍ਰਾਪਰਟੀ ਬਾਜ਼ਾਰ 'ਤੇ ਰਾਜ ਕਰਨ ਦੀ ਤਿਆਰੀ ਕਰ ਰਹੇ ਨੇ ਲੁਧਿਆਣਵੀ, ਜਾਣੋ ਕਿਵੇਂ

ਏਸ਼ੀਆਈ ਬਾਜ਼ਾਰ
ਇਸ ਦਰਮਿਆਨ ਅੱਜ ਏਸ਼ੀਆਈ ਬਾਜ਼ਾਰਾਂ ਵਿਚ ਰਲਿਆ-ਮਿਲਿਆ ਕਾਰੋਬਾਰ ਦੇਖਣ ਨੂੰ ਮਿਲ ਰਿਹਾ ਹੈ। ਗਿਫਟ ਨਿਫਟੀ 55 ਅੰਕ ਦੀ ਗਿਰਾਵਟ ਦਿਖਾ ਰਿਹਾ ਹੈ। ਉੱਥੇ ਹੀ ਨਿੱਕੇਈ ਕਰੀਬ 1.87 ਫ਼ੀਸਦੀ ਦੀ ਗਿਰਾਵਟ ਨਾਲ 32,861.29 ਦੇ ਲਗਭਗ ਦਿਖਾਈ ਦੇ ਰਿਹਾ ਹੈ। ਉੱਥੇ ਹੀ ਸਟ੍ਰੇਟ ਟਾਈਮਸ ਵਿਚ 0.77 ਫ਼ੀਸਦੀ ਦੀ ਕਮਜ਼ੋਰੀ ਦਿਖਾ ਰਿਹਾ ਹੈ। ਤਾਈਵਾਨ ਦਾ ਬਾਜ਼ਾਰ 1.58 ਫ਼ੀਸਦੀ ਡਿੱਗ ਕੇ 16,940.73 ਦੇ ਪੱਧਰ ’ਤੇ ਕਾਰੋਬਾਰ ਕਰ ਰਿਹਾ ਹੈ, ਜਦ ਕਿ ਹੈਂਗਸੇਂਗ 2.08 ਫ਼ੀਸਦੀ ਦੀ ਗਿਰਾਵਟ ਨਾਲ 19,594.43 ਦੇ ਪੱਧਰ ’ਤੇ ਨਜ਼ਰ ਆ ਰਿਹਾ ਹੈ। ਉੱਥੇ ਹੀ ਕਾਸਪੀ ਵਿਚ 1.42 ਫ਼ੀਸਦੀ ਦੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਸ਼ੰਘਾਈ ਕੰਪੋਜ਼ਿਟ 0.79 ਫ਼ੀਸਦੀ ਦੀ ਗਿਰਾਵਟ ਨਾਲ 3,264.94 ਦੇ ਪੱਧਰ ’ਤੇ ਦਿਖਾਈ ਦੇ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News